10.4 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਨੀਂਦ ਨਾ ਆਉਣ ਦਾ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ‘ਚ ਨੀਂਦ ਨਾ ਆਉਣ ਦਾ ਖੁੱਲ੍ਹਿਆ ਰਾਜ

ਬਾਬੇ ਨੂੰ ਜੇਲ੍ਹ ‘ਚ ਸੌਣ ਨਹੀਂ ਦਿੰਦੀ
‘ਕਾਮ ਵਾਸ਼ਨਾ’
ਚੰਡੀਗੜ੍ਹ/ਬਿਊਰੋ ਨਿਊਜ਼ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਿਹਤ ਵਿਗੜਨ ਦਾ ਕਾਰਨ ਡਾਕਟਰਾਂ ਨੇ ਲੱਭ ਲਿਆ ਹੈ। ਰਾਮ ਰਹੀਮ ਦੀ ਜਾਂਚ ਕਰਨ ਗਈ ਡਾਕਟਰਾਂ ਦੀ ਟੀਮ ਨੇ ਉਸਦੇ ਮੁਕੰਮਲ ਚੈਕਅੱਪ ਤੋਂ ਬਾਅਦ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਉਹ ਸੈਕਸ ਦਾ ਆਦੀ ਹੈ। ਇਸ ਕਰਕੇ ਜੇਲ੍ਹ ਵਿਚ ਉਸਦੀ ਤਬੀਅਤ ਖਰਾਬ ਹੋ ਰਹੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲਗਾਤਾਰ ਬੇਚੈਨ ਰਹਿੰਦਾ ਹੈ ਤੇ ਉਸ ਨੂੰ ਨੀਂਦ ਨਹੀਂ ਆਉਂਦੀ। ਚੇਤੇ ਰਹੇ ਕਿ ਡੇਰੇ ਦੇ ਇਕ ਸਾਬਕਾ ਸੇਵਾਦਾਰ ਨੇ ਵੀ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟੌਨਿਕ ਵੀ ਲੈਂਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਤੱਕ ਪਹੁੰਚ ਕੀਤੀ ਗਈ ਸੀ ਪਰ ਪੀਜੀਆਈ ਦੀਆਂ ਨਰਸਾਂ ਨੇ ਰਾਮ ਰਹੀਮ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਨੂੰ ਰੋਹਤਕ ਵਿਚ ਹੀ ਰੱਖਿਆ ਜਾਵੇ।
ਹਨੀਪ੍ਰੀਤ ਬਾਬੇ ਲਈ ਰੱਖਦੀ ਸੀ ਕਰਵਾਚੌਥ
ਹਨੀਪ੍ਰੀਤ, ਕਹਿਣ ਨੂੰ ਬਾਬੇ ਦੀ ਗੋਦ ਲਈ ਧੀ ਪਰ ਡੇਰਾ ਮੁਖੀ ਲਈ ਇਹ ਹਨੀਪ੍ਰੀਤ ਕਰਵਾਚੌਥ ਦਾ ਵਰਤ ਰੱਖਦੀ ਸੀ। ਇਹ ਵਿਵਾਦ ਜਿਵੇਂ ਹੀ ਭਖਿਆ ਤਾਂ ਡੇਰੇ ਨੇ ਆਪਣੀ ਅਖਬਾਰ ਵਿਚ ਲਿਖ ਕੇ ਸਪੱਸ਼ਟੀਕਰਨ ਦਿੱਤਾ ਕਿ ਡੇਰੇ ਵਿਚ ਹੋਰ ਕੁੜੀਆਂ ਵੀ ਡੇਰਾਮੁਖੀ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀਆਂ ਸਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਡੇਰਾ ਮੁਖੀ ਦੀ ਲੰਮੀ ਉਮਰ ਦੀ ਦੁਆ ਲਈ ਇਹ ਵਰਤ ਤਾਂ ਮਰਦ ਵੀ ਰੱਖਦੇ ਸਨ ਤੇ ਇਹ ਸਭ ਆਪਣੀ ਮਰਜੀ ਨਾਲ ਕਰਦੇ ਸਨ।
ਡੇਰਾ ਮੁਖੀ ਦਾ ਇਲਾਜ ਕਰਨ ਤੋਂ ਨਰਸਾਂ ਨੇ ਕੀਤੀ ਨਾਂਹ
ਰੋਹਤਕ : ਸੋਨਾਰੀਆ ਜੇਲ ਵਿਚ ਬੰਦ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੂੰ ਪੀਜੀਆਈ ਲਿਆਉਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਇਹ ਗੱਲ ਜਿਸ ਤਰਾਂ ਪੀਜੀਆਈ ਸਟਾਫ ਤੱਕ ਪਹੁੰਚੀ ਤਾਂ ਨਰਸਾਂ ਨੇ ਡੇਰਾਮੁਖੀ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਨੇ ਨਰਸਾਂ ਨੂੰ ਚੌਕਸ ਵੀ ਕਰ ਦਿੱਤਾ। ਨਾਲ ਹੀ ਡੇਰਾਮੁਖੀ ਦਾ ਇਲਾਜ ਕਰਨ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਪੀਜੀਆਈ ਸੂਤਰਾਂ ਦੇ ਅਨੁਸਾਰ ਅਫਵਾਹਾਂ ਗਰਮ ਰਹੀਆਂ ਕਿ ਸੋਨਾਰੀਆ ਜੇਲ੍ਹ ਤੋਂ ਡੇਰਾਮੁਖੀ ਰਾਮ ਰਹੀਮ ਨੂੰ ਇਲਾਜ ਲਈ ਲਿਆਂਦਾ ਜਾ ਸਕਦਾ ਹੈ। ਇਸ ਲਈ ਬਕਾਇਦਾ ਨਰਸਿੰਗ ਸਟਾਫ ਦੇ ਕਰਮਚਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਸੀ। ਜੇਕਰ ਡੇਰਾਮੁਖੀ ਨੂੰ ਪੀਜੀਆਈ ਲਿਆਂਦਾ ਗਿਆ ਤਾਂ ਵਾਰਡ ‘ਤੇ ਸਰਕਾਰ, ਅਧਿਕਾਰੀ, ਵੀਵੀਆਈਪੀ ਅਤੇ ਮੀਡੀਆ ਦੀ ਸਿੱਧੀ ਨਜ਼ਰ ਰਹੇਗੀ। ਸ਼ਨੀਵਾਰ ਨੂੰ ਦਿਨ ਭਰ ਚੱਲੀ ਮੌਕ ਡ੍ਰਿਲ ਨੇ ਲੋਕਾਂ ਵਿਚ ਭਰਮ ਵਾਲੀ ਸਥਿਤੀ ਬਣਾਈ ਰੱਖੀ। ਉਧਰ ਇਹ ਵੀ ਪਤਾ ਲੱਗਾ ਹੈ ਕਿ ਕੁਝ ਨਰਸਾਂ ਨੇ ਡੇਰਾਮੁਖੀ ਨੂੰ ਨਰਸਿੰਗ ਸੇਵਾਵਾਂ ਦੇਣ ਤੋਂ ਨਾਂਹ ਕਰ ਦਿੱਤੀ ਹੈ।

RELATED ARTICLES
POPULAR POSTS