20.1 C
Toronto
Thursday, August 27, 2026
spot_img
Homeਹਫ਼ਤਾਵਾਰੀ ਫੇਰੀਟਰੰਪ ਦੇ ਨਵੇਂ ਫੈਸਲੇ ਨਾਲ ਲੱਖਾਂ ਭਾਰਤੀ ਵੀ ਹੋਣਗੇ ਪ੍ਰਭਾਵਿਤ

ਟਰੰਪ ਦੇ ਨਵੇਂ ਫੈਸਲੇ ਨਾਲ ਲੱਖਾਂ ਭਾਰਤੀ ਵੀ ਹੋਣਗੇ ਪ੍ਰਭਾਵਿਤ

ਟਰੰਪ ਦੇ ਨਵੇਂ ਫੈਸਲੇ ਨਾਲ ਲੱਖਾਂ ਭਾਰਤੀ ਵੀ ਹੋਣਗੇ ਪ੍ਰਭਾਵਿਤਅਮਰੀਕਾ ਗੈਰਕਾਨੂੰਨੀ ਪਰਵਾਸੀਆਂ ਦੇ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਹੋ ਸਕਦਾ ਹੈ ਇਨਕਾਰੀ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ ਜਾਵੇ। ਜੇਕਰ ਟਰੰਪ ਇਹ ਫੈਸਲਾ ਲਾਗੂ ਕਰਦੇ ਹਨ ਤਾਂ ਭਾਰਤੀਆਂ ‘ਤੇ ਵੀ ਇਸਦਾ ਅਸਰ ਪਵੇਗਾ। ਮੱਧਕਾਲੀ ਚੋਣਾਂ ਤੋਂ ਪਹਿਲਾਂ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਨਵੇਂ ਸਿਰੇ ਤੋਂ ਵਧਦੇ ਦਬਾਅ ਦੇ ਚੱਲਦਿਆਂ ਰਾਸ਼ਟਰਪਤੀ ਦੀ ਇਹ ਟਿੱਪਣੀ ਆਈ ਹੈ। ਟਰੰਪ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ‘ਤੇ ਧਿਆਨ ਕੇਂਦਰਿਤ ਕਰਨ ਨਾਲ ਸਮਰਥਕਾਂ ਨੂੰ ਨਵੇਂ ਸਿਰੇ ਨਾਲ ਊਰਜਾ ਮਿਲੇਗੀ ਤੇ ਰਿਪਬਲਿਕਨ ਮੈਂਬਰਾਂ ਨੂੰ ਸੰਸਦ ‘ਤੇ ਆਪਣਾ ਕੰਟਰੋਲ ਬਣਾਈ ਰੱਖਣ ਵਿਚ ਮਦਦ ਮਿਲੇਗੀ। ਧਿਆਨ ਰਹੇ ਕਿ ਜਨਮ ਦੇ ਆਧਾਰ ‘ਤੇ ਮਿਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਮੁੱਦੇ ਨੂੰ ਅਦਾਲਤ ਵਿਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ।
ਟਰੰਪ ਨੇ ਗਣਤੰਤਰ ਦਿਵਸ ‘ਤੇ ਭਾਰਤ ਆਉਣ ਦਾ ਸੱਦਾ ਠੁਕਰਾਇਆ
ਡੋਨਾਲਡ ਟਰੰਪ ਨੇ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਭਾਰਤ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਟਰੰਪ ਨੂੰ ਇਸੇ ਸਾਲ ਅਗਸਤ ਮਹੀਨੇ ਵਿਚ ਸੱਦਾ ਭੇਜਿਆ ਗਿਆ ਸੀ। ਜਦੋਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਹਾਲੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

RELATED ARTICLES
POPULAR POSTS