ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗ਼ੈਰਕਾਨੂੰਨੀ ਕਲੋਨੀਆਂ ਦੇ ਮਾਮਲੇ ‘ਤੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਵਿਚਾਰ ਰੱਖਣੇ ਮਹਿੰਗੇ ਪੈ ਗਏ। ਸੂਤਰਾਂ ਦਾ ਦੱਸਣਾ ਹੈ ਕਿ ਲੰਘੇ ਹਫ਼ਤੇ ਹੋਈ ਵਜ਼ਾਰਤੀ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਚੰਨੀ ਨੂੰ ਚੁੱਪ ਰਹਿਣ ਲਈ ਕਿਹਾ। ਮੁੱਖ ਸਕੱਤਰ ਨੇ ਕਿਹਾ, ਇਸ ਮਾਮਲੇ ‘ਤੇ ਤੁਸੀਂ (ਚੰਨੀ) ਨਹੀਂ ਬੋਲ ਸਕਦੇ ਕਿਉਂਕਿ ਪਿਛਲੇ ਸਮੇਂ ਦੌਰਾਨ ਖਰੜ ਵਿੱਚ ਕੱਟੀ ਗਈ ਇੱਕ ਕਲੋਨੀ ਨਾਲ ਤੁਹਾਡਾ ਨਾਮ ਜੁੜਨ ਕਰਕੇ ਮਾਮਲਾ ਹਿੱਤਾਂ ਦੇ ਟਕਰਾਅ ਦਾ ਬਣ ਜਾਂਦਾ ਹੈ। ਜਦਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਗਲਤਫਹਿਮੀ ਵਿੱਚ ਹੀ ਮੁੱਖ ਸਕੱਤਰ ਨੇ ਅਜਿਹਾ ਆਖਿਆ ਸੀ।
Check Also
ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …