Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਰੈੱਸਟ-ਕੈਂਸਰ ਵਿਰੁੱਧ ਲੜਾਈਲਈਸਰਕਾਰਦੀ ਵਚਨਬੱਧਤਾ ਲਈਕੀਤਾ ਸੁਆਲ 

ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਰੈੱਸਟ-ਕੈਂਸਰ ਵਿਰੁੱਧ ਲੜਾਈਲਈਸਰਕਾਰਦੀ ਵਚਨਬੱਧਤਾ ਲਈਕੀਤਾ ਸੁਆਲ 

ਬਰੈਂਪਟਨ/ਬਿਊਰੋ ਨਿਊਜ਼ : ਅੱਠਾਂ ਵਿੱਚੋਂ ਇਕ ਔਰਤ ਨੂੰ ਜੀਵਨਵਿਚਬਰੈੱਸਟਕੈਂਸਰ ਦੇ ਲੱਛਣ ਪੈਦਾਹੋਣ ਸਬੰਧੀ ਅੰਕੜਿਆਂ ਦਾਹਵਾਲਾ ਦਿੰਦੇ ਹੋਏ ਇਸ ਸਬੰਧੀ ਖੋਜ ਦੀ ਮਹੱਤਤਾ ਬਾਰੇ ਬੋਲਦਿਆਂ ਹੋਇਆਂ ਬਰੈਂਪਟਨਸਾਊਥਦੀਪਾਰਲੀਮੈਂਟਮੈਂਬਰਸੋਨੀਆ ਸਿੱਧੂ ਵੱਲੋਂ ਹਾਊਸ ਆਫ਼ਕਾਮਨਜ਼ ਵਿਚਪ੍ਰਧਾਨ ਮੰਤਰੀ ਜਸਟਿਨਟਰੂਡੋ ਨੂੰ ਫ਼ੈੱਡਰਲਸਰਕਾਰਬਰੈੱਸਟਕੈਂਸਰ ਵਿਰੁੱਧ ਲੜਾਈਲਈਲਏ ਜਾ ਰਹੇ ਕਦਮਾਂ ਬਾਰੇ ਸੁਆਲ ਕੀਤਾ ਗਿਆ।

ਇਸ ਦੇ ਜੁਆਬਵਿਚਪ੍ਰਧਾਨ ਮੰਤਰੀ ਨੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਹੋਇਆਂ ਪਹਿਲਾਂ ਤਾਂ ਐੱਮ.ਪੀ.ਸੋਨੀਆ ਸਿੱਧੂ ਦਾਸਖ਼ਤਮਿਹਨਤਕਰਨਅਤੇ ਇਹ ਮਹੱਤਵਪੂਰਨ ਮੁੱਦਾ ਉਠਾਉਣਲਈ ਧੰਨਵਾਦ ਕੀਤਾਅਤੇ ਫਿਰ ਕਿਹਾ ਕਿ ਹਜ਼ਾਰਾਂ ਹੀ ਕੈਨੇਡਾ-ਵਾਸੀਆਂ ਨੇ ਆਪੋ ਆਪਣੇ ਸ਼ਹਿਰਾਂ ਵਿਚ ਵੱਖ-ਵੱਖ ਕਮਿਊਨਿਟੀਆਂ ਨਾਲਮਿਲ ਕੇ ਬਰੈੱਸਟ-ਕੈਂਸਰ ਸਬੰਧੀ ਜਾਗਰੂਕਤਾਫੈਲਾਉਣਲਈਪੈਦਲਯਾਤਰਾਵਾਂ ਦਾਆਯੋਜਨਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਅਕਤੂਬਰਮਹੀਨੇ ਜਿਸ ਨੂੰ ‘ਬਰੈੱਸਟ-ਕੈਂਸਰਜਾਗਰੂਕਤਾਮਹੀਨਾ’ਕਰਾਰ ਦਿੱਤਾ ਗਿਆ ਹੈ, ਵਿਚ ਅਸੀਂ ਸਾਰੇ ਮਿਲ ਕੇ ਇਸ ਬੀਮਾਰੀ ਤੋਂ ਬਚਾਅਅਤੇ ਇਸ ਦੀਸਕਰੀਨਿੰਗ ਬਾਰੇ ਹੋਰਜਾਣਕਾਰੀਪ੍ਰਾਪਤਕਰੀਏ।ਉਨ੍ਹਾਂ ਕਿਹਾ, ”ਅਸੀਂ ਖੋਜ ਦੀ ਮਹੱਤਤਾ ਨੂੰ ਭਲੀ-ਭਾਂਤਸਮਝਦੇ ਹਾਂ ਅਤੇ ‘ਕੈਨੇਡੀਅਨਪਾਰਟਨਰਸ਼ਿਪ ਅਗੇਨਸਟਕੈਂਸਰ’ਵਰਗੀਆਂ ਸੰਸਥਾਵਾਂ ਨੂੰ ਹਰਸਾਲ 50 ਮਿਲੀਅਨਡਾਲਰ ਦੇ ਕਰੀਬ ਇਸ ਸਬੰਧੀ ਖੋਜ ਲਈਸਹਾਇਤਾਵਜੋਂ ਦਿੰਦੇ ਹਾਂ। ਬਰੈੱਸਟਕੈਂਸਰ ਤੋਂ ਬਚਣਵਾਲਿਆਂ ਅਤੇ ਉਹ ਪਰਿਵਾਰਜਿਨ੍ਹਾਂ ਨੂੰ ਇਸ ਦੇ ਨਾਲਲੜਦਿਆਂ ਜਾਨੀਨੁਕਸਾਨਉਠਾਉਣਾਪਿਆ ਹੈ, ਨੂੰ ਮੈਂ ਇਹ ਵਿਸ਼ਵਾਸਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਇਸ ਬੀਮਾਰੀ ਵਿਰੁੱਧ ਲੜਾਈਲਈਓਨਾਚਿਰਟਿਕ ਕੇ ਨਹੀਂ ਬੈਠਾਂਗੇ ਜਿੰਨਾ ਚਿਰ ਅਸੀਂ ਇਸ ਦਾ ਕੋਈ ਇਲਾਜਨਹੀਂ ਲੱਭ ਲੈਂਦੇ।”

ਜ਼ਿਕਰਯੋਗ ਹੈ ਕਿ ਸੋਨੀਆ ਸਿੱਧੂ ਹਾਊਸ ਆਫ਼ਕਾਮਨਜ਼ ਦੀਹੈੱਲਥਅਤੇ ਸਟੇਟੱਸ ਆਫ਼ਵਿਮੈੱਨਦੋਹਾਂ ਹੀ ਸਟੈਂਡਿੰਗ ਕਮੇਟੀਆਂ ਦੇ ਮੈਂਬਰਹਨਅਤੇ ਅਕਸਰ ਹੀ ਸਿਹਤ ਸਬੰਧੀ ਮੁੱਦਿਆਂ ਦੀਵਕਾਲਤਕਰਦੇ ਹਨਜਿਹੜੇ ਉਨ੍ਹਾਂ ਦੀਬਰੈਂਪਟਨਸਾਊਥ ਰਾਈਡਿੰਗ ਅਤੇ ਸਮੁੱਚੇ ਕੈਨੇਡਾ ਦੇ ਲੋਕਾਂ ਦੇ ਹਿੱਤ ਵਿਚ ਹੁੰਦੇ ਹਨ।

 

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …