Breaking News
Home / ਕੈਨੇਡਾ / ਹਾਟਸਟਾਰ ਨੇ ਪੇਸ਼ ਕੀਤੇ ਅਨੋਖੀ ਐਵਾਰਡ- 2017

ਹਾਟਸਟਾਰ ਨੇ ਪੇਸ਼ ਕੀਤੇ ਅਨੋਖੀ ਐਵਾਰਡ- 2017

ਟੋਰਾਂਟੋ/ ਬਿਊਰੋ ਨਿਊਜ਼ : ਹਾਟਸਟਾਰ ਨੇ ਅਨੋਖੀ ਐਵਾਰਡਸ-2017 ਨੂੰ ਪੇਸ਼ ਕੀਤਾ ਅਤੇ ਇਸ ਦੌਰਾਨ ਰੈੱਡ ਕਾਰਪੇਟ ‘ਤੇ ਮੰਨੇ-ਪ੍ਰਮੰਨੇ ਲੋਕਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਵਿਚ ਮੀਡੀਆ, ਕਾਰੋਬਾਰ, ਮਨੋਰੰਜਨ ਅਤੇ ਗਲੈਮਰ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਮੌਜੂਦ ਸਨ। ਪ੍ਰੋਗਰਾਮ ਟੋਰਾਂਟੋ ਦੀ ਇਤਿਹਾਸਕ ਲਾਇਬ੍ਰੇਰੀ ਗ੍ਰੈਂਡ ਇੰਟਰਟੇਨਮੈਂਟ ਕਾਪਲੈਕਸ ‘ਚ ਕਰਵਾਇਆ ਗਿਆ। ਸ਼ਾਮੀਂ 30 ਤੋਂ ਜ਼ਿਆਦਾ ਸੈਲੀਬ੍ਰਿਟੀਜ਼ ਅਤੇ ਹਸਤੀਆਂ ਦੇ ਨਾਲ ਇਕ ਚਮਕਦਾਰ ਰੈਡ ਕਾਰਪਿਟ ਰਿਸੈਪਸ਼ਨ ਦੇ ਨਾਲ ਸ਼ੁਰੂ ਹੋਇਆ, ਜਿਸ ‘ਚ 36 ਫੁੱਟ ਰੈੱਡ ਕਾਰਪਿਟ ‘ਤੇ ਸ਼ਾਮ ਕਾਰਨ ਮੁੱਖ ਸਮਾਗਮ ਵਾਲੇ ਸਥਾਨ ਤੱਕ ਜਾਣ ਦਾ ਮਾਣ ਵੀ ਮਿਲਿਆ। ਉਥੇ ਹੀ ਡੀ.ਜੇ. ਫਿਜ਼ਾ ਵਲੋਂ ਸੰਗੀਤ ਦੇ ਬੈਕਡਰਾਪ ‘ਚ ਅਨੋਖੀ ਪਲੱਸ ਟੀ.ਵੀ. ਦਾ ਹਰਮਨਪਿਆਰਾ ਗੋਲਡ ਕਾਊਚ ਲਾਊਂਜ ਵੀ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ 2.5 ਘੰਟੇ ਤੱਕ ਚੱਲਣ ਵਾਲੇ ਆਡੀਟੋਰੀਅਮ ਅੰਦਾਜ਼ ‘ਚ ਐਵਾਰਡ ਫ਼ੈਸ਼ਨ ਮਨੋਰੰਜਨ ਸ਼ੋਅ ਸ਼ੁਰੂ ਹੋਇਆ। ਜਿਸ ਵਿਚ 18 ਐਵਾਰਡ, 4 ਲਾਈਵ ਯੂਜੀਕਲ ਪੇਸ਼ਕਾਰੀਆਂ ਅਤੇ ਇਸ ਤੋਂ ਪਹਿਲਾਂ ਫ਼ੈਸ਼ਨ ਰਨਵੇ ਸ਼ੋਅ ਦੇ ਨਾਲ ਅਤੇ ਮੀਡੀਆ ਅਤੇ ਮਨੋਰੰਜਨ ਦੇ 6 ਪ੍ਰਮੁੱਖ ਹਸਤੀਆਂ ਵਲੋਂ ਕਰਵਾਇਆ ਗਿਆ। ਸਮਾਗਮਾਂ, ਅਭਿਨੇਤਾ, ਹਾਸਰਸ ਕਲਾਕਾਰ ਅਤੇ ਸੀ.ਬੀ.ਸੀ. ਰੇਡੀਓ ਹੋਸਟ ਦੇ ਮਾਲਕ ਅਲੀ ਹਸਨ ਨੇ ਇਕ ਕਾਮੇਡੀ ਮਨੋਲਾਗ ਦੇ ਨਾਲ ਸ਼ੋਅ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਅਨੋਖੀ ਮੀਡੀਆ ਦੇ ਸੀ.ਈ.ਓ. ਅਤੇ ਬ੍ਰਾਂਡ ਅੰਬੈਸਡਰ ਦੀਆਂ ਸ਼ੁਰੂਆਤੀ ਟਿੱਪਣੀਆਂ ਪੇਸ਼ ਕੀਤੀਆਂ ਗਈਆਂ, ਕਿਉਂਕਿ ਇਸ ਪੁਰਸਕਾਰ ‘ਚ 10ਵੇਂ ਸਾਲ ਦੇ ਦੌਰਾਨ ਦਰਸ਼ਕਾਂ ਲਈ ਰਿਕਾਰਡ ਨਾਮਜ਼ਦਗੀਆਂ ਕੈਨੇਡੀਅਨ ਸਾਊਥ ਏਸ਼ੀਅਨਾਂ ਲਈ ਹੋਈਆਂ। ਰਾਜ ਨੇ ਪੁਰਸਕਾਰਾਂ ਦੇ ਮਹੱਤਵ, ਅਨੋਖੀ ਲਿਸਟ 2017 ਕਾਫੀ ਟੇਬਲ ਬੁਕ, ਬ੍ਰਾਂਡ ਦੇ ਪਿੱਛੇ ਦੀ ਦ੍ਰਿਸ਼ਟੀ ਅਤੇ ਭਾਈਚਾਰੇ ਦੀਆਂ ਉਪਲਬਧੀਆਂ ਨੂੰ ਪਛਾਨਣ ਅਤੇ ਮਨਾਉਣ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਸ਼ੋਅ ਦੇ ਸਪਾਂਸਰ ਹਾਟਸਟਾਰ ਦਾ ਵੀ ਧੰਨਵਾਦ ਕੀਤਾ, ਇਸ ਤੋਂ ਬਾਅਦ ਵੱਖ-ਵੱਖ ਸਪਾਂਸਰ ਅਤੇ ਉਨ੍ਹਾਂ ਲੋਕਾਂ ਦੇ ਨਾਂਅ ਵੀ ਲਏ ਗਏ, ਜਿਨ੍ਹਾਂ ਨੇ ਇਸ ਸ਼ੋਅ ਨੂੰ ਇਕ ਸ਼ਾਨਦਾਰ ਸਫਲਤਾ ਬਣਾਉਣ ‘ਚ ਮਦਦ ਕੀਤੀ। ਫ੍ਰੀਦੇਮ ਦੀ ਸੰਸਥਾਪਕ ਅਤੇ ਸੀ.ਈ.ਓ ਸ਼ਾਏ ਇਨਵਿਦਿਤਾ ਨੇ ਮਾਨਵ ਤਸਕਰੀ ਨਾਲ ਲੜਨ ਲਈ ਲੋਕਾਂ, ਸੰਗਠਨਾਂ ਅਤੇ ਵਪਾਰੀਆਂ ਦੇ ਨਾਲ ਸਾਂਝੇਦਾਰੀ ਕਰਕੇ ਕੈਨੇਡਾ ਅਤੇ ਵਿਦੇਸ਼ਾਂ ‘ਚ ਮਨੁੱਖੀ ਤਸਕਰੀ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਅਤੇ ਧਨ ਜੁਟਾਉਣ ਦੇ ਪਹਿਲ ਦੀ ਸਮਰਪਣ ‘ਤੇ ਗੱਲ ਕੀਤੀ। ਰਾਤ ਨੂੰ ਇਕ ਵਿਸ਼ੇਸ਼ ਪੋਸਟ ਸ਼ੋਅ ਭੋਜ ਦੇ ਨਾਲ ਸਮਾਪਤ ਹੋਇਆ, ਜਿਸ ‘ਚ ਡੀ.ਜੇ. ਅਮਿਤਾ ਹਾਂਡਾ ਨੇ ਮਹਿਮਾਨਾਂ ਨੂੰ ਅੱਧੀ ਰਾਤ ਤੱਕ ਮਨੋਰੰਜਨ ਪ੍ਰਦਾਨ ਕੀਤਾ। ਜਿਹੜੇ ਲੋਕ ਸਾਰੀਆਂ ਟਿਕਟਾਂ ਵਿਕ ਜਾਣ ਦੇ ਕਾਰਨ ਇਸ ਵਿਚ ਹਾਜ਼ਰ ਨਹੀਂ ਹੋ ਸਕੇ, ਉਨ੍ਹਾਂ ਨੇ ਅਨੋਖੀ ਮੀਡੀਆ ਦੇ ਫੇਸਬੁਕ ਪੇਜ਼ ‘ਤੇ ਇਸ ਨੂੰ ਲਾਈਵ ਦੇਖਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …