ਟੋਰਾਂਟੋ : ਕੈਨੇਡਾ ਦੇ ਰਫਿਊਜ਼ੀ ਕਲੇਮ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਇਸ ‘ਚ ਕਾਫ਼ੀ ਗਲਤੀਆਂ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੇ ਲਈ ਇਕ ਨਵੀਂ ਏਜੰਸੀ ਵੀ ਬਣਾਈ ਜਾ ਸਕਦੀ ਹੈ ਜੋ ਕਿ ਇਮੀਗ੍ਰੇਸ਼ਨ ਮੰਤਰੀ ਨੂੰ ਰਿਪੋਰਟ ਕਰੇ। ਇਹ ਏਜੰਸੀ ਇਸ ਪੂਰੇ ਪ੍ਰੋਸੈਸ ਨੂੰ ਠੀਕ ਕਰ ਸਕੇ ਅਤੇ ਸ਼ਰਨ ਮੰਗਣ ਵਾਲਿਆਂ ਦੀਆਂ ਅਰਜ਼ੀਆਂ ‘ਤੇ ਤੇਜੀ ਨਾਲ ਕੰਮ ਹੋ ਸਕੇ। ਇਹ ਸਭ ਗੱਲਾਂ ਇਕ ਨਵੀਂ ਰਿਪੋਰਟ ‘ਚ ਕਹੀ ਗਈਆਂ ਹਨ। ਸਰਕਾਰ ਵੱਲੋਂ ਗਠਤ ਕਮਿਸ਼ਨ ਦੀ ਅਗਵਾਈ ਇਕ ਰਿਟਾਇਰਡ ਸੀਨੀਅਰ ਅਧਿਕਾਰੀ ਨੀਲ ਯੇਟੀਸ ਨੇ ਕੀਤੀ। ਸਟੱਡੀ ‘ਚ 147 ਪੇਜ਼ ਦੀ ਰਿਪੋਰਟ ਬਣਾਈ ਗਈ ਹੈ ਅਤੇ 64 ਸੁਝਾਅ ਵੀ ਦਿੱਤੇ ਗਏ ਹਨ। ਰਿਪੋਰਟ ਦੇ ਅਨੁਸਾਰ ਪੂਰੇ ਪ੍ਰੋਸੈਸ ਨੂੰ ਬਦਲ ਕੇ ਰਫਿਊਜ਼ੀ ਕੇਸਾਂ ਦੇ ਸਾਰੇ ਮਾਮਲਿਆਂ ਨੂੰ ਦੋ ਸਾਲ ‘ਚ ਖਤਮ ਕੀਤਾ ਜਾਵੇ। ਨੀਲ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਅੱਜ ਕੈਨੇਡਾ ਦਾ ਰਫਿਊਜ਼ੀ ਤਹਿ ਕਰਨ ਵਾਲਾ ਸਿਸਟਮ ਇਕ ਚੌਰਾਹੇ ‘ਤੇ ਖੜ੍ਹਾ ਹੈ। ਕੈਨੇਡਾ ‘ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਕ ਵੱਡਾ ਬੈਕਲਾਗ ਬਣਨ ਦਾ ਖਤਰਾ ਬਣਦਾ ਜਾ ਰਿਹਾ ਹੈ। ਇਸ ਨੂੰ ਚੰਗੀ ਤਰ੍ਹਾਂ ਸੰਭਾਲਣ ਦੀ ਜ਼ਰੂਰਤ ਹੈ। ਇਸ ਸਿਸਟਮ ਦੇ ਤਹਿਤ ਕਈ ਫੈਡਰਲ ਵਿਭਾਗ ਅਤੇ ਏਜੰਸੀਆਂ ਦੀ ਭੂਮਿਕਾ ਹੈ ਜੋ ਕਿ ਰਫਿਊਜ਼ੀਆਂ ਨੂੰ ਲੈਣ, ਉਨ੍ਹਾਂ ਦੀ ਜਾਂਚ ਅਤੇ ਪੀਆਰ ਨੂੰ ਲੈ ਕੇ ਆਪਣੀ ਰਾਏ ਅਤੇ ਜਾਂਚ ਰਿਪੋਰਟ ਦਿੰਦੀ ਹੈ। ਇਸ ਦਾ ਅਪੀਲ ਪ੍ਰੋਸੈਸ ਵੀ ਹੈ ਅਤੇ ਇਸ ‘ਚ ਕਾਫ਼ੀ ਸਮਾਂ ਵੀ ਲਗਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …