12.6 C
Toronto
Wednesday, October 15, 2025
spot_img
Homeਕੈਨੇਡਾਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਕਈ ਕੈਨੇਡੀਅਨ ਸ਼ਹਿਰ ਵੀ

ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਕਈ ਕੈਨੇਡੀਅਨ ਸ਼ਹਿਰ ਵੀ

ਟੋਰਾਂਟੋ/ਬਿਊਰੋ ਨਿਊਜ਼ :ਸਲਾਨਾ ਮਰਸਰ ਸਰਵੇਖਣ ਬੇਸ ਵਿਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਨਿਊਯਾਰਕ ‘ਚ ਰਹਿਣਾ, ਸਫਰ ਕਰਨਾ, ਖਾਣਾ, ਕੱਪੜੇ ਤੇ ਹੋਰ ਖਰਚਿਆਂ ਦੀ ਲਾਗਤ ਜਿਹੇ ਕਾਰਕਾਂ ਦੇ ਅਧਾਰ ‘ਤੇ 209 ਤੋਂ ਜ਼ਿਆਦਾ ਸ਼ਹਿਰਾਂ ਵਿਚ 13ਵੇਂ ਸਥਾਨ ਰਿਹਾ। ਟੋਰਾਂਟੋ ਨੇ 10 ਸਪਾਟਸ ਡਿਗ ਕੇ 09 ਤੱਕ ਵਧਾ ਦਿੱਤਾ ਹੈ ਅਤੇ ਵੈਨਕੂਵਰ ਟੋਰਾਂਟੋ ਨਾਲ ਜੁੜਨ ਲਈ ਦੋ ਸਪਾਟ ਡਿਗ ਗਿਆ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੇਸ਼ ਵਿਚ ਰਹਿਣ ਲਈ ਦੋਵੇਂ ਸ਼ਹਿਰ ਮੋਹਰੀ ਦੋ ਸਭ ਤੋਂ ਮਹਿੰਗੀਆਂ ਥਾਵਾਂ ਹਨ। ਮਾਂਟ੍ਰੀਆਲ ਦੀ ਰੈਕਿੰਗ ਵਿਚ 18 ਸਪਾਟ ਡਿੱਗ ਕੇ 147 ਹੋ ਗਿਆ। ਓਟਵਾ ਨੂੰ ਸੂਚੀ ‘ਚ 5ਵੇਂ ਕੈਨੇਡੀਅਨ ਸ਼ਹਿਰ ਦੇ ਰੂਪ ਵਿਚ ਸੂਚੀ ਬੱਧ ਕੀਤਾ ਗਿਆ ਹੈ। ਇਸ ਸਾਲ ਦੀ ਰੈਕਿੰਗ ਵਿਚ ਕੈਨੇਡੀਅਨ ਸ਼ਹਿਰ ਕੈਲਗਰੀ ਪਿਛਲੇ ਸਾਲ ਦੀ ਤੁਲਨਾ ਵਿਚ 154 ‘ਤੇ ਰਿਹਾ ਜੋ ਕਿ ਪਿਛਲੇ ਸਾਲ ਤੋਂ 11 ਸਪਾਟ ਘੱਟ ਹੈ। ਕੈਲਗਰੀ ਦੇ ਬਰਾਬਰ ਸ਼ਹਿਰਾਂ ਵਿਚ ਰਹਿਣ ਦੀ ਲਾਗਤ ਦੇ ਮਾਮਲੇ ਵਿਚ ਵਾਰਸਾ, ਪੋਲੈਂਡ, ਕਿੱਟੋ, ਇਕਵਾਡੋਰ, ਲਿਮਾਸੋਲ, ਸਾਈਪਰਸ ਅਤੇ ਬੇਲਫਾਸਟ, ਯੂਕੇ ਵਰਗੇ ਦੇਸ਼ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਹਾਂਗਕਾਂਗ, ਟੋਕੀਓ, ਜਿਊਰਿਖ, ਸਿੰਘਾਪੁਰ ਅਤੇ ਸਿਓਲ ਦੁਨੀਆ ਦੇ ਮੋਹਰੀ ਪੰਜ ਸਭ ਤੋਂ ਮਹਿੰਗੇ ਸ਼ਹਿਰ ਹਨ। ਉਤਰੀ ਅਮਰੀਕਾ ਵਿਚ ਲਈ ਸਭ ਤੋਂ ਮਹਿੰਗਾ ਸ਼ਹਿਰ ਨਿਊਯਾਰਕ ਜੋ ਸੂਚੀ ਵਿਚ 13ਵੇਂ ਨੰਬਰ ਆਇਆ ਹੈ। ਸੂਚੀ ‘ਚ ਸਭ ਤੋਂ ਘੱਟ ਮਹਿੰਗਾ ਸ਼ਹਿਰ ਤਾਸ਼ਕੰਦ, ਉਜਬੇਕਿਸਤਾਨ ਹੈ।

RELATED ARTICLES

ਗ਼ਜ਼ਲ

POPULAR POSTS