21.8 C
Toronto
Sunday, September 6, 2026
spot_img
Homeਕੈਨੇਡਾਰੋਪੜ ਮੁਹਾਲੀ ਸਰਬ ਸੰਗਤ ਵਲੋਂ ਸ਼ਹੀਦੀ ਜੋੜ ਮੇਲ 17 ਦਸੰਬਰ ਨੂੰ

ਰੋਪੜ ਮੁਹਾਲੀ ਸਰਬ ਸੰਗਤ ਵਲੋਂ ਸ਼ਹੀਦੀ ਜੋੜ ਮੇਲ 17 ਦਸੰਬਰ ਨੂੰ

ਰੋਪੜ ਮੁਹਾਲੀ ਸਰਬ ਸੰਗਤ ਵਲੋਂ ਸ਼ਹੀਦੀ ਜੋੜ ਮੇਲ 17 ਦਸੰਬਰ ਨੂੰਮਿਸੀਸਾਗਾ/ਬਿਊਰੋ ਨਿਊਜ਼ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ ਮੁਹਾਲੀ ਸੋਸ਼ਲ ਸਰਕਲ ਵਲੋਂ ਗੁਰੂ ਰੂਪ ਸਾਧ ਸੰਗਤ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ-ਮੇਲ ਡਿਕਸੀ ਗੁਰਦਵਾਰਾ ਸਾਹਿਬ ਦੇ ਹਾਲ ਨੰਬਰ 5 ਵਿਚ ਅਯੋਜਿਤ ਕੀਤਾ ਜਾ ਰਿਹਾ ਹੈ। ਦਿਨ ਐਤਵਾਰ, 17 ਦਸੰਬਰ 2017 ਨੂੰ ਸਾਢੇ 9 ਵਜੇ ਸਵੇਰੇ ਸੁਖਮਨੀ ਸਾਹਿਬ ਦਾ ਪਵਿੱਤਰ ਪਾਠ ਅਰੰਭ ਹੋਵੇਗਾ। ਭੋਗ ਉਪਰੰਤ ਕੀਰਤਨ, ਕਥਾ ਤੇ ਢਾਡੀ ਵਾਰਾਂ ਦੇ ਦੀਵਾਨ ਸਾਢੇ 12 ਵਜੇ ਤੱਕ ਸਜਣਗੇ। ਧਾਰਮਿਕ ਆਈਟਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ । ਸਰਬੱਤ ਸੰਗਤ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ । ਰੋਪੜ, ਮੁਹਾਲੀ, ਚਮਕੌਰ ਸਾਹਿਬ ਤੇ ਆਨੰਦ ਪੁਰ ਸਾਹਿਬ ਦੇ ਹਲਕਿਆਂ ਦੇ ਪਰਿਵਾਰਾਂ ਨੂੰ ਸੇਵਾ ਸਹਿਯੋਗ ਦੀ ਪੁਰ ਜ਼ੋਰ ਅਪੀਲ ਕੀਤੀ ਜਾਂਦੀ ਹੈ। ਚਾਹ ਪਾਣੀ ਦੀ ਸੇਵਾ ਸਮੇਤ ਗੁਰੂ ਕੇ ਲੰਗਰ ਅਟੂੱਟ ਵਰਤਣਗੇ। ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪੁੱਜੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ : ਅਮਰ ਸਿੰਘ ਤੁੱਸੜ 416-300-4091, ਗੁਰਦੀਪ ਸਿੰਘ 905-452-2171, ਸੁੱਚਾ ਸਿੰਘ ਸੋਮਲ 647-718-8114 ਤੇ ਸਰਬਜੀਤ ਸਿੰਘ 647-300-1341 ਅਤੇ ਜਗਜੀਤ ਸਿੰਘ ਸਾਚਾ ਨੂੰ ਫੋਨ ਕਰ ਸਕਦੇ ਹੋ।

RELATED ARTICLES
POPULAR POSTS