ਬਰੈਂਪਟਨ : ਨੈਸ਼ਨਲ ਸਿੱਖ ਕੰਪੇਨ ਨੇ ਸਿੱਖੀ ਦੇ ਪ੍ਰਚਾਰ ਲਈ ਆਪਣਾ 2019 ਦਾ ਏਜੰਡਾ ਪੇਸ਼ ਕੀਤਾ ਹੈ। ਸੰਸਥਾ ਦੇ ਸਹਿ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਇਸ ਤਹਿਤ ਸੰਸਥਾ ਨੂੰ 460,000 ਡਾਲਰ ਜੁਟਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਏਜੰਡੇ ਨੂੰ ਉਹ ਔਨਲਾਈਨ, ਟੀਵੀ ਅਤੇ ਦਸਤਾਵੇਜ਼ੀ ਫ਼ਿਲਮਾਂ ਜ਼ਰੀਏ ਅਮਰੀਕਨਾਂ ਤੱਕ ਪਹੁੰਚਣਗੇ। ਉਨ੍ਹਾਂ ਕਿਹਾ ਕਿ ਉਹ ਹਰ ਸੰਭਵ ਤਰੀਕੇ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਗੁਆਂਢੀਆਂ ਨੂੰ ਪਹੁੰਚਾਉਣਾ ਚਾਹੁੰਦੇ ਹਨ। ਇਸ ਏਜੰਡੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਬੰਧੀ ਦਸਤਾਵੇਜ਼ੀ ਫਿਲਮ ਬਣਾਉਣੀ ਜਿਹੜੀ 200 ਤੋਂ ਜ਼ਿਆਦਾ ਜਨਤਕ ਟੀਵੀ ਸਟੇਸ਼ਨਾਂ ਅਤੇ ਡਿਜੀਟਲ ਪੱਧਰ ‘ਤੇ ਵਿਆਪਕ ਰੂਪ ਵਿੱਚ ਦਿਖਾਈ ਜਾਏਗੀ। ਸਿੱਖਇਜ਼ਮ ‘ਤੇ ਇਸ਼ਤਿਹਾਰ ਬਣਾਉਣੇ ਜਿਹੜੇ ਹਰਮਨ ਪਿਆਰੇ ਪੀਬੀਐੱਸ ਸ਼ੋਅਜ਼ ‘ਤੇ ਪ੍ਰਸਾਰਿਤ ਹੋਣਗੇ। ਇਸ ਤੋਂ ਇਲਾਵਾ ਅਮਰੀਕਨ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਕਾਮੇਡੀ ਫਿਲਮਾਂ ਤਿਆਰ ਕੀਤੀਆਂ ਜਾਣਗੀਆਂ ਜਿਹੜੀਆਂ ਉਨ੍ਹਾਂ ਦਸਤਾਰ ਦੇ ਮਹੱਤਵ ‘ਤੇ ਰੌਸ਼ਨੀ ਪਾਉਣਗੀਆਂ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …