ਐਸੋਸੀਏਸ਼ਨ ਨੇ 65 ਸਾਲ ਉਮਰ ਪੂਰੀ ਕਰ ਚੁੱਕੇ ਸੀਨੀਅਰਜ਼ ਲਈ ਗੁਜ਼ਾਰਾ ਭੱਤੇ ਦੀ ਕੀਤੀ ਮੰਗ
ਬਰੈਂਪਟਨ/ਹਰਜੀਤ ਬੇਦੀ
ਐਸੋਸੀਏਸ਼ਨ ਆਫ ਸੀਂਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਲੋਕ ਨੁਮਾਇੰਦਿਆਂ ਨੂੰ ਮਿਲਣ ਦੀ ਲੜੀ ਦੇ ਪ੍ਰੋਗਰਾਮ ਤਹਿਤ ਪਿਛਲੇ ਦਿਨੀ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਅਮਰਜੋਤ ਸੰਧੂ ਨਾਲ ਮੀਟਿੰਗ ਹੋਈ। ਇਸ ਵਿੱਚ ਸੀਨੀਅਰਜ਼ ਦੀ ਪਹਿਲੀ ਮੰਗ ਕਿ 65 ਸਾਲ ਉਮਰ ਪੂਰੀ ਕਰ ਚੁੱਕੇ ਉਹਨਾਂ ਸੀਨੀਅਰਜ਼ ਨੂੰ ਜਿਹਨਾਂ ਦੀ ਠਹਿਰ 10 ਸਾਲ ਤੋਂ ਘੱਟ ਹੈ ਨੂੰ ਘੱਟ ਤੋਂ ਘੱਟ 500 ਡਾਲਰ ਗੁਜਾਰਾ ਭੱਤਾ ਦਿੱਤਾ ਜਾਵੇ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਸ ਨਾਲ ਸਹਿਮਤ ਹਾਂ ਤੇ ਦੂਜੇ ਪਰੋਵਿੰਸਾਂ ਦਾ ਧਿਆਨ ਕਰਕੇ ਪਾਰਟੀ ਵਿੱਚ ਗੱਲ ਕਰਾਂਗਾ।
ਆਟੋ ਇੰਸ਼ੋਰੈਂਸ ਘੱਟ ਕਰਨ ਅਤੇ ਇਸ ਨੂੰ ਪੋਸਟਲ ਕੋਡ ਨਾਲੋਂ ਡੀ-ਲਿੰਕ ਬਾਰੇ ਉਸ ਦੇ ਦੱਸਣ ਮੁਤਾਬਿਕ ਮਾਰਚ ਅਪਰੈਲ ਤੱਕ ਇਸ ਦਾ ਕੁੱਝ ਨਾ ਕੁੱਝ ਹੱਲ ਕੀਤਾ ਜਾਵੇਗਾ। ਸੀਨੀਅਰਜ਼ ਲਈ ਫਰੀ ਡੈਂਟਲ ਸੇਵਾਵਾਂ ਬਾਰੇ ਐਮ ਪੀ ਪੀ ਦਾ ਕਹਿਣਾ ਸੀ ਕਿ ਅਪਰੈਲ ਮਈ ਤੱਕ ਇਸ ਮੰਗ ਨੂੰ ਲਾਗੂ ਕਰਨ ਦੀ ਪੂਰੀ ਸੰਭਾਵਨਾ ਹੈ। ਸੀਨੀਅਰਜ਼ ਲਈ ਸਸਤੀ ਟਰਾਂਜਿਟ ਅਤੇ ਸਾਲਾਨਾ ਬੱਸ ਪਾਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪਰੋਵਿੰਸਲ ਸਰਕਾਰ ਇਸ ਬਾਰੇ ਫੰਡਿੰਗ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਸਿਟੀ ਇਸ ਬਾਰੇ ਪਹਿਲ ਕਰੇ। ਬਰੈਂਪਟਨ ਵਿੱਚ ਇੱਕ ਹੋਰ ਨਵਾਂ ਹਸਪਤਾਲ ਅਤੇ ਮੈਡੀਕਲ ਯੂਨੀਵਰਸਿਟੀ ਦੀ ਅਤਿਅੰਤ ਲੋੜ ਬਾਰੇ ਗੱਲਬਾਤ ਦੌਰਾਨ ਐਮ ਪੀ ਪੀ ਦਾ ਤਰਕ ਸੀ ਕਿ ਪਰੋਵਿੰਸ ਦੀ ਵਿਤੀ ਹਾਲਤ ਮੁਤਾਬਕ ਇਹ ਕੰਮ ਕਾਫੀ ਮੁਸ਼ਕਲ ਹੈ। ਇਸ ‘ਤੇ ਜ਼ੋਰ ਪਾਉਂਦਿਆਂ ਐਸੋਸੀਏਸ਼ਨ ਨੇ ਵਿਚਾਰ ਦਿੱਤਾ ਕਿ ਇਹ ਪਰੋਵਿੰਸ ਦੇ ਲੋਕਾਂ ਦੀ ਭਖਦੀ ਲੋੜ ਹੈ ਇਸ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ। ਇਸ ‘ਤੇ ਉਸ ਨੇ ਕਿਹਾ ਕਿ ਪੁਰਾਣੇ ਪੀਲ ਮੈਮੋਰੀਅਲ ਹਸਪਤਾਲ ਵਿੱਚ 200-250 ਬੈੱਡ ਕਰਨ ਦੀ ਯੋਜਨਾ ਹੈ। ਇਸੇ ਤਰ੍ਹਾਂ ਸੀਨੀਅਰਜ਼ ਲਈ ਛੋਟੇ ਘਰਾਂ ਦੇ ਨਵੇਂ ਕੰਪਲੈਕਸ ਉਸਾਰਨ ਬਾਰੇ ਮੰਗ ਰੱਖੀ ਗਈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਅਧਿਐਨ ਕਰਾਂਗਾ। ਜਿਸ ਤਰ੍ਹਾਂ ਵੀ ਠੀਕ ਹੋਇਆ ਇਸ ਬਾਰੇ ਕੋਸ਼ਿਸ਼ ਕਰਾਂਗਾ। ਇਸ ਮੀਟਿੰਗ ਵਿੱਚ ਪਰਮਜੀਤ ਬੜਿੰਗ ਦੇ ਨਾਲ ਪ੍ਰੀਤਮ ਸਿੰਘ ਸਰਾਂ, ਬਲਵਿੰਦਰ ਬਰਾੜ, ਅਮਰੀਕ ਸਿੰਘ ਕੁਮਰੀਆ, ਪ੍ਰੋ: ਨਿਰਮਲ ਧਾਰਨੀ ਅਤੇ ਦੇਵ ਸੂਦ ਹਾਜ਼ਰ ਸਨ।
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ ਨਾਲ 419 -833 0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …