ਪਿਆਰਾ ਸਿੰਘ ਕੁੱਦੋਵਾਲ ਤੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਪੁਸਤਕ ‘ਤੇ ਪੇਪਰ ਪੜ੍ਹੇ
ਗਏ ਤੇ ਕਈ ਹੋਰ ਵਿਦਵਾਨਾਂ ਵੱਲੋਂ ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਕੁਝ ਸਾਲਾਂ ਤੋਂ ਵਿਚਰ ਰਹੀ ਔਰਤਾਂ ਦੀ ਸਾਹਿਤਕ ਤੇ ਸੱਭਿਆਚਾਰਕ ਸੰਸਥਾ ‘ਦਿਸ਼ਾ’ ਵੱਲੋਂ ਲੰਘੇ ਵੀਰਵਾਰ 23 ਜੁਲਾਈ ਨੂੰ ਸਮਾਜਿਕ ਕਾਰਕੁਨ ਤੇ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਦੀ ਭਾਰਤ-ਪਾਕਿਸਤਾਨ ਦੀ 1947 ਦੀ ‘ਦੁਖਦਾਇਕ ਵੰਡ’ ਦੀਆਂ ਕਰੁਣਾਮਈ ਯਾਦਾਂ ਬਾਰੇ ਲਿਖੀ ਗਈ ਪੁਸਤਕ ‘ਪੌਣਾ ਮੀਲ ਸਰਹੱਦ’ ਉੱਪਰ ਗੋਸ਼ਟੀ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਪੁਸਤਕ ਉੱਪਰ ਪਿਆਰਾ ਸਿੰਘ ਕੁੱਦੋਵਾਲ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਵਿਸਤ੍ਰਿਤ ਪੇਪਰ ਪੜ÷ ੇ ਗਏ। ਉਪਰੰਤ, ਸਮਾਗ਼ਮ ਵਿੱਚ ਸ਼ਾਮਲ ਕਈ ਵਿਦਵਾਨਾਂ ਵੱਲੋਂ ਪੁਸਤਕ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਪੁਸਤਕ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਨਾਲ ਸ਼੍ਰੀਮਤੀ ਰਾਜਵੰਤ ਕੌਰ ਸੰਧੂ, ਜੰਮੂ ਤੋਂ ਨਾਵਲਕਾਰ ਸੁਰਿੰਦਰ ਨੀਰ, ਲੇਖਿਕਾ ਕਮਲਜੀਤ ਨੱਤ ਦੋਸਾਂਝ ਅਤੇ ‘ਦਿਸ਼ਾ’ ਸੰਸਥਾ ਦੀ ਪ੍ਰਧਾਨ ਡਾ. ਕੰਵਲਜੀਤ ਢਿੱਲੋਂ ਸ਼ਾਮਲ ਸਨ।
‘ਵਿਸ਼ਵ ਪੰਜਾਬੀ ਭਵਨ ਟੋਰਾਂਟੋ’ ਵਿੱਚ ਬਾਅਦ ਦੁਪਹਿਰ 4.30 ਵਜੇ ਆਰੰਭ ਹੋਏ ਇਸ ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਡਾ. ਕੰਵਲਜੀਤ ਕੌਰ ਨੇ ਆਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਸਮਾਗ਼ਮ ਦੈ ਮੁੱਖ-ਮਹਿਮਾਨ ਸੁਰਿੰਦਰ ਗਿੱਲ ਜੈਪਾਲ ਹੁਰਾਂ ਬਾਰੇ ਦੱਸਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਸਮਾਜਿਕ-ਚੇਤਨਤਾ ਦੇ ਹਰੇਕ ਪ੍ਰੋਗਰਾਮ ਵਿੱਚ ਬੜੀ ਸਰਗਰਮੀ ਨਾਲ ਭਾਗ ਲੈਂਦੇ ਹਨ ਅਤੇ 2020 ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ 378 ਦਿਨ ਚੱਲੇ ਕਿਸਾਨ ਅੰਦੋਲਨ ਵਿੱਚ ਉਨ÷ ਾਂ ਨੇ ਆਪਣੇ ਸਾਥੀਆਂ ਨਾਲ ਮਿਲ਼ ਕੇ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸਦੇ ਨਾਲ ਹੀ ਉਹ ਬੜੇ ਭਾਵਨਾਤਮਿਕ ਤੇ ਸੰਜੀਦਾ ਲੇਖਕ ਹਨ ਅਤੇ ਲੋਕ-ਪੱਖੀ ਮਸਲਿਆਂ ਬਾਰੇ ਲਗਾਤਾਰ ਲਿਖਦੇ ਹਨ। ਪਿਛਲੇ ਸਾਲ 2025 ਉਨ÷ ਾਂ ਦੀ ਭਾਰਤ-ਪਾਕਿਸਤਾਨ ਦੀ 1947 ਦੀ ‘ਖ਼ੂਨੀ-ਵੰਡ’ ਬਾਰੇ ਕਵਿਤਾਵਾਂ ਤੇ ਨਿਬੰਧਾਂ ਦੀ ਪੁਸਤਕ ਆਈ ਹੈ, ਜਿਸ ਵਿੱਚ ਇਸ ਵੰਡ ਦੇ ਕਈ ਅਹਿਮ ਪਹਿਲੂਆਂ ਬਾਰੇ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਕਵਿੱਤਰੀ ਸੁਰਜੀਤ ਕੌਰ ਵੱਲੋਂ ਇਸ ਸਮਾਗ਼ਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਨਿੱਘੀ ਜੀ-ਆਇਆਂ ਕਹੀ ਗਈ ਅਤੇ ਇਸਦੇ ਨਾਲ ਹੀ ਮੰਚ-ਸੰਚਾਲਕ ਕੰਵਲਜੀਤ ਢਿੱਲੋਂ ਵੱਲੋਂ ਸਮਾਗ਼ਮ ਦੇ ਪਹਿਲੇ ਬੁਲਾਰੇ ਪਿਆਰਾ ਸਿੰਘ ਕੁੱਦੋਵਾਲ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ÷ ਾਂ ਨੇ ਆਪਣੇ ਪੇਪਰ ਵਿੱਚ ਇਸ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਤੇ ਨਿਬੰਧਾਂ ਨੂੰ ‘1947 ਦੀ ਵੰਡ ਦਾ ਅਣਕਿਆਸਿਆ ਦਰਦ’ ਕਰਾਰ ਦਿੰਦਿਆਂ ਹੋਇਆਂ ਕਿਹਾ ਕਿ ਇਸ ਵਿੱਚ ਸ਼ਾਮਲ 8 ਨਿਬੰਧ ਅਤੇ 33 ਕਵਿਤਾਵਾਂ ਇਸ ਦਰਦਨਾਕ ਵੰਡ ਦਾ ਅਤੀ-ਭਾਵੁਕ ਅਤੇ ਕਰੁਣਾਮਈ ਬ੍ਰਿਤਾਂਤ ਪੇਸ਼ ਕਰਦੀਆਂ ਹਨ। ਇਨ÷ ਾਂ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਦੁਖਾਂਤ ਹੈ। ਵੰਡ ਦਾ ਐਲਾਨ ਹੋਣ ਤੋਂ ਬਾਅਦ ਗੱਡਿਆਂ ‘ਤੇ ਕਾਫ਼ਲਿਆਂ ਵਿੱਚ ਆ ਰਹੇ ਨਿਹੱਥੇ ਲੋਕਾਂ ਉੱਪਰ ਜਨੂੰਨੀ ਹਮਲਾਵਰਾਂ ਵੱਲੋਂ ਖ਼ੂਨੀ ਹਮਲੇ ਕਰਕੇ ਉਨ÷ ਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਅਤੇ ਉਨ÷ ਾਂ ਵੱਲੋਂ ਨਾਲ ਲਿਆਂਦਾ ਜਾ ਰਿਹਾ ਥੋੜ÷ ਾ-ਬਹੁਤਾ ਸਮਾਨ ਵੀ ਲੁੱਟ ਲਿਆ ਗਿਆ। ਉਨ÷ ਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਰਾਜਨੀਤਕ ਵੰਡੀਆਂ ਪਈਆਂ ਹਨ ਪਰ ਕਿਸੇ ਵਿੱਚ ਵੀ ਲੋਕਾਂ ਦੀ ਏਨੀ ਕਤਲੋ ਗ਼ਾਰਤ ਨਹੀਂ ਹੋਈ, ਜਿੰਨੀ ਕਿ 1947 ਦੀ ਇਸ ਵੰਡ ਦੌਰਾਨ ਹੋਈ ਹੈ। ਇਸਦੀ ਪੁਸ਼ਟੀ ਲਈ ਉਨ÷ ਾਂ ਵੱਲੋਂ ਕਈ ਇਤਿਹਾਸਕ ਘਟਨਾਵਾਂ, ਪੁਸਤਕਾਂ ਅਤੇ ਲੇਖਕਾਂ ਦੇ ਹਵਾਲੇ ਦਿੱਤੇ ਗਏ।
ਪੁਸਤਕ ਸਬੰਧੀ ਦੂਸਰਾ ਪੇਪਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਪੇਸ਼ ਕੀਤਾ ਗਿਆ ਜਿਨ÷ ਾਂ ਨੇ ਪੁਸਤਕ ਦੀ ਪਹਿਲੀ ਕਵਿਤਾ ‘ਰਕਤ ਰੇਖਾ’ ਨੂੰ ਆਪਣੇ ਪੇਪਰ ਦਾ ਆਧਾਰ ਬਣਾਉਂਦਿਆਂ ਇਸਦੇ ਤਿੰਨਾਂ ਪੈਰਿਆਂ ਵਿਚ ਸਮੋਏ ਦਰਦ ਨੂੰ ਭਾਵਨਾਤਮਿਕ ਸ਼ਬਦਾਂ ਵਿੱਚ ਬਿਆਨ ਕਰਦਿਆਂ ਕਿਹਾ ਕਿ ਅੰਗਰੇਜ਼ ਅਫ਼ਸਰ ਮਿਸਟਰ ਸਿਰਿਲ ਰੈਡਕਲਿਫ਼ ਵੱਲੋਂ ਭਾਰਤ ਦੇ ਨਕਸ਼ੇ ‘ਤੇ ਖਿੱਚੀ ਗਈ ‘ਲਕੀਰ’ (ਰੈਡਕਲਿਫ਼-ਲਾਈਨ) ਪੰਜਾਬੀਆਂ ਲਈ ‘ਖ਼ੂਨੀ ਲਕੀਰ’ ਬਣ ਗਈ ਜਿਸਦੇ ਆਰ-ਪਾਰ ਦੋਹਾਂ ਪਾਸਿਆਂ ਦੇ ਲੱਖਾਂ ਲੋਕਾਂ ਦੇ ਖ਼ੂਨ ਦੇ ਨਾਲ ਧਰਤੀ ਲਾਲੋ-ਲਾਲ ਹੋ ਗਈ। ਉਨ÷ ਾਂ ਕਿਹਾ ਕਿ ਕੇਵਲ 83 ਪੰਨਿਆਂ ਦੀ ਇਹ ਛੋਟੀ ਜਿਹੀ ‘ਕਿਤਾਬੜੀ’ ‘ਸੰਤਾਲੀ ਦੀ ਵੰਡ’ ਬਾਰੇ ਹੁਣ ਤੀਕ ਲਿਖੀਆਂ ਗਈਆਂ ਪੁਸਤਕਾਂ ਤੋਂ ਵੱਖਰੀ ਹੈ। ਇਸ ਵਿੱਚ ਲੇਖਿਕਾ ਨੇ ਆਪਣੀ ਮਾਂ ਕੋਲੋਂ ਇਸ ਖ਼ੂਨੀ ਵੰਡ ਬਾਰੇ ਸੁਣੀ ਹੋਈ ਦਰਦਨਾਕ ਵਾਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਆਪਣੀਆਂ ਕਵਿਤਾਵਾਂ ਤੇ ਨਿਬੰਧ ਸ਼ਾਮਲ ਕੀਤੇ ਹਨ।
ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇ ਕਿਤਾਬ ਪੜ÷ ਕੇ ਉਨ÷ ਾਂ ਦਾ ਕਵਿਤਾ ਵਿੱਚ ਵਿਸ਼ਵਾਸ ਬਹਾਲ ਹੋ ਗਿਆ ਹੈ। ਉਨ÷ ਾਂ ਕਿਹਾ ਕਿ ਇਸ ਪੁਸਤਕ ਵਿੱਚ ਸੁਰਿੰਦਰ ਜੈਪਾਲ ਦੀਆਂ ਕਵਿਤਾਵਾਂ 1947 ਦੀ ਵੰਡ ਦੇ ਦੁਖਾਂਤ ਦੀ ਚੀਸ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ। ਇਹ ਦੋਹਾਂ ਪਾਸਿਆਂ ‘ਤੇ ਹੋਏ ਨਿਹੱਥੇ ਲੋਕਾਂ ਉੱਪਰ ਹੋਏ ਅੱਤਿਆਚਾਰ ਨੂੰ ਬੜੀ ਬਾਰੀਕੀ ਨਾਲ ਦਰਸਾਉਂਦੀਆਂ ਹਨ। ਆਪਣੇ ਸੰਬੋਧਨ ਵਿੱਚ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਉਲ÷ ਾਮਾ’ ਦਾ ਹਵਾਲਾ ਦਿੰਦਿਆਂ ਹੋਇਆਂ ਉਨ÷ ਾਂ ਇਸ ਕਤਲੋਗ਼ਾਰਤ ਲਈ ਆਪਣੇ ਵੱਲੋਂ ਰੱਬ ਨੂੰ ਉਲ÷ ਾਮਾ ਵੀ ਦਿੱਤਾ।
ਇਸ ਗੋਸ਼ਟੀ ਵਿੱਚ ਭਾਗ ਲੈਂਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਪ੍ਰੋ. ਜਗੀਰ ਸਿੰਘ ਦੇ ਪੇਪਰ ਵਿੱਚ ਦਰਸਾਈ ਗਈ ਪੁਸਤਕ ਦੀ ਵੱਖਰਤਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਇਹ ‘ਕਿਤਾਬੜੀ’ ਵਾਕਿਆ ਈ ਇਸ ‘ਵੰਡ’ ਬਾਰੇ ਲਿਖੀਆਂ ਗਈ ਪੁਸਤਕਾਂ ਤੋਂ ਭਿੰਨ ਹੈ, ਕਿਉਂਕਿ ਇਸ ਵਿੱਚ ਹੋਰ ਲੱਖਾਂ ਲੋਕਾਂ ਵਾਂਗ ਸੁਰਿੰਦਰ ਜੈਪਾਲ ਦੇ ਆਪਣੇ ਪਰਿਵਾਰ ਦੇ ਜੀਆਂ ਵੱਲੋਂ ਹੰਢਾਏ ਗਏ ਸੰਤਾਪ ਦਾ ਜ਼ਿਕਰ ਹੈ। ਇਸ ਵਿੱਚ ਜਵਾਨ ਧੀਆਂ-ਭੈਣਾਂ ਵੱਲੋਂ ਆਪਣੀਆਂ ਇੱਜ਼ਤਾਂ ਬਚਾਉਣ ਲਈ ਉਨ÷ ਾਂ ਵੱਲੋਂ ਖੂਹਾਂ ਵਿੱਚ ਛਾਲਾਂ ਮਾਰਨ ਦਾ ਜ਼ਿਕਰ ਹੈ, ਜਿਨ÷ ਾਂ ਵਿੱਚ ਲੇਖਿਕਾ ਦੀ ਭੂਆ ਅਮਰ ਕੌਰ ਵੀ ਸ਼ਾਮਲ ਹੈ। ਇਸ ਵਿੱਚ ਹੋਰ ਹਜ਼ਾਰਾਂ ਹੋਰ ਧੀਆਂ-ਭੈਣਾਂ ਦਾ ਜ਼ਿਕਰ ਹੈ, ਜਿਨ÷ ਾਂ ਨੂੰ ਉਨ÷ ਾਂ ਦੀਆਂ ਮਾਵਾਂ ਨੇ ਆਪਣੇ ਹੱਥੀਂ ਜ਼ਹਿਰ ਦੀਆਂ ਪੁੜੀਆਂ ਖਵਾਈਆਂ ਅਤੇ ਜਿਨ÷ ਾਂ ਦੇ ਪਿਓਆਂ ਨੇ ਆਪਣੇ ਹੱਥੀਂ ਉਨ÷ ਾਂ ਦੇ ਗਲ਼ੇ ਕੱਟੇ। ਇਸ ਵਿੱਚ ਲੇਖਿਕਾ ਦੀ ਭੂਆ ਅਮਰ ਕੌਰ ਦੇ ਉਦੋਂ 5-6 ਸਾਲ ਦੇ ਦਿਓਰ ਬਲਕਾਰ ਸਿੰਘ ਦਾ ਜ਼ਿਕਰ ਹੈ, ਜਿਸਦੇ ਸਾਹਮਣੇ ਕਾਤਲਾਂ ਵੱਲੋਂ ਉਸਦੇ ਮਾਂ ਤੇ ਪਿਓ ਕਤਲ ਕਰ ਦਿੱਤੇ ਗਏ ਅਤੇ ਉਸਨੇ ਲੋਥਾਂ ਦੇ ਢੇਰ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਆਪਣੇ ਸੰਬੋਧਨ ਵਿੱਚ ਡਾ. ਝੰਡ ਨੇ ਇਸ ਦੁਖਾਂਤਕ ਵੰਡ ਦੌਰਾਨ ਆਪਣੇ ਪਰਿਵਾਰ ਦੇ ਵਡੇਰਿਆਂ ਵੱਲੋਂ ਹੱਡੀਂ-ਹੰਢਾਏ ਸੰਤਾਪ ਬਾਰੇ ਵੀ ਸੰਖੇਪ ਵਿੱਚ ਦੱਸਿਆ। ਸਮਾਗ਼ਮ ਦੇ ਹੋਰ ਬੁਲਾਰਿਆਂ ਵਿੱਚ ਸਤਿੰਦਰਪਾਲ ਕੌਰ ਕਾਹਲੋਂ, ਰਛਪਾਲ ਕੌਰ ਗਿੱਲ, ਹਰਜਸਪ੍ਰੀਤ ਕੌਰ ਗਿੱਲ, ਸੁਖਚਰਨਜੀਤ ਕੌਰ ਗਿੱਲ, ਹੀਰਾ ਰੰਧਾਵਾ, ਡਾ. ਪਰਗਟ ਸਿੰਘ ਬੱਗਾ, ਅੰਮ੍ਰਿਤਪਾਲ ਸਿੰਘ ਅਤੇ ਸੁਰਿੰਦਰ ਨੀਰ ਸ਼ਾਮਲ ਸਨ। ਲੇਖਿਕਾ ਸੁਰਿੰਦਰ ਗਿੱਲ ਜੈਪਾਲ ਵੱਲੋਂ ਸਮਾਗ਼ਮ ਵਿੱਚ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਇਹ ਪੁਸਤਕ ਲਿਖਦੇ ਸਮੇਂ ਹੰਢਾਈ ਗਈ ਮਾਨਸਿਕਤਾ ਬਾਰੇ ਬੜੇ ਭਾਵੁਕ ਸ਼ਬਦਾਂ ਵਿੱਚ ਬਿਆਨਿਆ ਗਿਆ। ਉਨ÷ ਾਂ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਵੀ ਪੜ÷ ਕੇ ਸੁਣਾਈਆਂ। ਇਸ ਦੌਰਾਨ ਪਰਮਜੀਤ ਦਿਓਲ ਵੱਲੋਂ ਪੁਸਤਕ ਵਿੱਚ ਸ਼ਾਮਲ ‘ਵੰਡ’ ਦੇ ਕੁਝ ਟੱਪੇ ਅਤੇ ਲਾਹੌਰ ਤੋਂ ਪਾਕਿਸਤਾਨੀ ਗਾਇਕ ਹੁਸਨੈਨ ਅਕਬਰ ਵੱਲੋਂ ਵਾਰਿਸ ਸ਼ਾਹ ਦੀ ‘ਹੀਰ’ ਦੇ ਦੋ ਬੰਦ ਸੁਣਾਏ ਗਏ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਰਾਜਵੰਤ ਕੌਰ ਸੰਧੂ ਵੱਲੋਂ ਜਿੱਥੇ ਵੱਖ-ਵੱਖ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਬਾਰੇ ਖ਼ੂਬਸੂਰਤ ਟਿੱਪਣੀ ਕੀਤੀ ਗਈ, ਉੱਥੇ ਇਸ ਪੁਸਤਕ ਬਾਰੇ ਆਪਣੇ ਪ੍ਰਭਾਵ ਬੜੇ ਸੰਜੀਦਾ ਢੰਗ ਨਾਲ ਪੇਸ਼ ਕੀਤੇ ਗਏ। ‘ਵਿਸ਼ਵ ਪੰਜਾਬੀ ਸਾਹਿਤ ਸਭਾ’ ਦੇ ਸੰਸਥਾਪਕ ਡਾ. ਦਲਬੀਰ ਸਿੰਘ ਕਥੂਰੀਆਂ ਵੱਲੋਂ ਸਮੂਹ ਬੁਲਾਰਿਆਂ ਅਤੇ ਮਹਿਮਾਨਾਂ ਦਾ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ ਗਿਆ। ਅਖੀਰ ‘ਚ ‘ਦਿਸ਼ਾ’ ਵੱਲੋਂ ਮੈਡਮ ਸੁਰਿੰਦਰ ਗਿੱਲ ਜੈਪਾਲ ਨੂੰ ਖੂਬਸੂਰਤ ਸ਼ਾਲ ਅਤੇ ਸਨਮਾਨ-ਚਿੰਨ÷ ਦੇ ਕੇ ਸਨਮਾਨਿਤ ਕੀਤਾ ਗਿਆ।









