18.1 C
Toronto
Wednesday, September 16, 2026
spot_img
Homeਕੈਨੇਡਾ'ਦਿਸ਼ਾ' ਦੇ ਸਮਾਗਮ ਵਿਚ ਰਜਵੰਤ ਕੌਰ ਸੰਧੂ ਦੀ ਪਲੇਠੀ ਪੁਸਤਕ 'ਮੇਰੇ ਪਿਤਾ...

‘ਦਿਸ਼ਾ’ ਦੇ ਸਮਾਗਮ ਵਿਚ ਰਜਵੰਤ ਕੌਰ ਸੰਧੂ ਦੀ ਪਲੇਠੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ : ਪਾਕਿਸਤਾਨ ਦਾ ਸਫ਼ਰਨਾਮਾ’ ਬਾਰੇ ਹੋਈ ਗੰਭੀਰ ਵਿਚਾਰ-ਚਰਚਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਸਤੰਬਰ ਨੂੰ ਬਰੈਂਪਟਨ ਦੀਆਂ ਔਰਤਾਂ ਦੀ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾ ‘ਦਿਸ਼ਾ – ਐਸੋਸੀਏਸ਼ਨ ਆਫ਼ ਕੈਨੇਡੀਅਨ ਵਿਮੈਨ’ ਵੱਲੋਂ ਸਥਾਨਕ ‘ਵਿਸ਼ਵ ਪੰਜਾਬੀ ਭਵਨ’ ਵਿੱਚ ਬਾਅਦ ਦੁਪਹਿਰ ਦੋ ਵਜੇ ਕਰਵਾਏ ਗਏ ਸਮਾਗ਼ਮ ਵਿੱਚ ਰਜਵੰਤ ਕੌਰ ਸੰਧੂ ਦੀ ਪਲੇਠੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ: ਪਾਕਿਸਤਾਨ ਦਾ ਸਫ਼ਰਨਾਮਾ’ ਬਾਰੇ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਹਰਜੀਤ ਕੌਰ ਸੰਧੂ, ਲਹਿੰਦੇ ਪੰਜਾਬ ਤੋਂ ਕਵਿੱਤਰੀ ਉਜ਼ਮਾ ਮਹਿਮੂਦ, ਔਰਤਾਂ ਦੇ ਹੱਕਾਂ ਬਾਰੇ ਆਵਾਜ਼ ਬੁਲੰਦ ਕਰਨ ਵਾਲੀ ਆਸ਼ਾ ਵਰਮਾ, ਪੁਸਤਕ ਲੇਖਿਕਾ ਰਜਵੰਤ ਕੌਰ ਸੰਧੂ, ਉੱਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਅਤੇ ਪ੍ਰੋੜ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ ਸੁਸ਼ੋਭਿਤ ਸਨ।
ਸਮਾਗ਼ਮ ਦੀ ਕਾਰਵਾਈ ਆਰੰਭ ਕਰਦਿਆਂ ‘ਦਿਸ਼ਾ’ ਸੰਸਥਾ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਢਿੱਲੋਂ ਵੱਲੋਂ ਸਮਾਗ਼ਮ ‘ਚ ਸ਼ਾਮਲ ਸਮੂਹ ਪੰਜਾਬੀ ਸਾਹਿਤ ਪ੍ਰੇਮੀਆਂ ਦਾ ਸੁਆਗ਼ਤ ਕਰਦਿਆਂ ਉਨ÷ ਾਂ ਨੂੰ ‘ਜੀ ਆਇਆਂ’ ਕਿਹਾ ਅਤੇ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਮੰਚ-ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆਂ ਉਨ÷ ਾਂ ਨੇ ਸਮਾਗ਼ਮ ਦੇ ਪਹਿਲੇ ਬੁਲਾਰੇ ਕਵੀ ਓਂਕਾਰਪ੍ਰੀਤ ਨੂੰ ਪੁਸਤਕ ਬਾਰੇ ਆਪਣਾ ਪੇਪਰ ਪੜ÷ ਨ ਲਈ ਬੇਨਤੀ ਕੀਤੀ। ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਓਂਕਾਰਪ੍ਰੀਤ ਨੇ ਕਿਹਾ ਕਿ ਕੁਦਰਤ ਵੱਲੋਂ ਹੀ ਇਨਸਾਨ ਦੇ ਪੈਰਾਂ ‘ਚ ਚੱਕਰ ਹੈ ਅਤੇ ਉਹ ਵੱਖ-ਵੱਖ ਧਾਰਮਿਕ, ਇਤਿਹਾਸਕ ਤੇ ਹੋਰ ਦਿਲਚਸਪ ਸਥਾਨਾਂ ਦੀ ਯਾਤਰਾ ‘ਤੇ ਤੁਰਿਆ ਰਹਿੰਦਾ ਹੈ। ਸਫ਼ਰਨਾਮਿਆਂ ਦੀ ਅਹਿਮੀਅਤ ਬਾਰੇ ਬੋਲਦਿਆਂ ਉਨ÷ ਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਇਨ÷ ਾਂ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਉਨ÷ ਾਂ ਦੱਸਿਆ ਕਿ ਪੰਜਾਬੀ ਵਿੱਚ ਸਫ਼ਰਨਾਮਿਆਂ ਦੀ ਸ਼ੁਰੂਆਤ ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਲਾਇਤੀ ਸਫ਼ਰਨਾਮਾ’ ਨਾਲ ਹੋਈ ਅਤੇ ਪਾਕਿਸਤਾਨੀ ਯਾਤਰਾ ਬਾਰੇ ਪਹਿਲਾ ਸਫ਼ਰਨਾਮਾ ਉੱਘੇ ਐਕਟਰ ਤੇ ਪੰਜਾਬੀ ਲੇਖਕ ਬਲਰਾਜ ਸਾਹਨੀ ਵੱਲੋਂ ਲਿਖਿਆ ਗਿਆ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਹੈ ਜੋ 1963 ਵਿੱਚ ਛਪਿਆ। ਵਰਿਆਮ ਸਿੰਘ ਸੰਧੂ ਦਾ ਸਫ਼ਰਨਾਮਾ ‘ਵਗਦੀ ਏ ਰਾਵੀ’ 2002 ਵਿੱਚ ਆਇਆ ਤੇ ਉਸ ਤੋਂ ਬਾਅਦ ਕਈ ਸਫ਼ਰਨਾਮੇ ਹੋਰ ਵੀ ਛਪੇ।
ਰਜਵੰਤ ਕੌਰ ਸੰਧੂ ਦੇ ਪਾਕਿਸਤਾਨੀ ਸਫ਼ਰਨਾਮੇ ‘ਮੇਰੇ ਪਿਤਾ ਦੀ ਕੁਰਸੀ’ ਬਾਰੇ ਗੱਲ ਕਰਦਿਆਂ ਉਨ÷ ਾਂ ਕਿਹਾ ਕਿ ਲਾਹੌਰ ਦੇ ਥਾਣਾ ਕਿਲ÷ ਾ ਗੁੱਜਰ ਸਿੰਘ ਵਿਖੇ ਸਜੀ ਹੋਈ ਐੱਸ.ਐੱਚ.ਓ. ਦੀ ਕੁਰਸੀ ਕੇਵਲ ਲੇਖਿਕਾ ਦੇ ਪਿਤਾ ਦੀ ਕੁਰਸੀ ਹੀ ਨਹੀਂ ਹੈ, ਜਿੱਥੇ ਉਹ 1947 ਦੀ ਭਾਰਤ-ਪਾਕ ‘ਵੰਡ’ ਤੋਂ ਪਹਿਲਾਂ ਬੈਠਦੇ ਸਨ, ਸਗੋਂ ਇਹ ਕੁਰਸੀ ‘ਪੰਜਾਬ ਦੀ ਕੁਰਸੀ’ ਦੀ ਪ੍ਰਤੀਕ ਹੈ, ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠ ਕੇ ਪੰਜਾਬ ਦਾ ਰਾਜ-ਪ੍ਰਬੰਧ ਚਲਾਇਆ ਕਰਦੇ ਸਨ।
ਸਮਾਗ਼ਮ ਦੇ ਦੂਸਰੇ ਬੁਲਾਰੇ ਸੁਰਜੀਤ ਕੌਰ ਨੇ ਇਸ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸਫ਼ਰਨਾਮਿਆਂ ਦੀ ਲੜੀ ਵਿੱਚ ਇਹ ਸਫ਼ਰਨਾਮਾ ਮੁੱਲਵਾਨ ਦਸਤਾਵੇਜ਼ ਹੈ। ਪੁਸਤਕ ਲੇਖਿਕਾ ਰਾਜਵੰਤ ਕੌਰ ਸੰਧੂ ਬਾਰੇ ਉਨ÷ ਾਂ ਕਿਹਾ ਕਿ ਉਹ ਕੇਵਲ ਉੱਘੇ ਲੇਖਕ ਡਾ. ਵਰਿਆਮ ਸਿੰਘ ਸੰਧੂ ਦੀ ਪਤਨੀ ਹੀ ਨਹੀਂ ਹੈ, ਸਗੋਂ ਉਹ ਖ਼ੁਦ ਵਧੀਆ ਲੇਖਿਕਾ ਹੈ। ਭਾਵੇਂ ਉਹ ਇਸਦਾ ਦਾਅਵਾ ਨਹੀਂ ਕਰਦੀ ਪਰ ਆਪਣੀ ਇਸ ਪਲੇਠੀ ਪੁਸਤਕ ਵਿੱਚ ਉਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਲੇਖਕ/ਲੇਖਿਕਾ ਤੋਂ ਘੱਟ ਨਹੀਂ ਹੈ। ਪੁਸਤਕ ਦੇ ਕਈ ਦਿਲਚਸਪ ਅਧਿਆਵਾਂ ਦਾ ਜ਼ਿਕਰ ਕਰਦਿਆਂ ਉਨ÷ ਾਂ ਕਿਹਾ ਕਿ ਇਨ÷ ਾਂ ਦੇ ਸਿਰਲੇਖ ਕਾਫ਼ੀ ਦਿਲਚਸਪ ਹਨ ਅਤੇ ਇਹ ਪਾਠਕ ਨੂੰ ਪੁਸਤਕ ਪੜ÷ ਨ ਲਈ ਪ੍ਰੇਰਦੇ ਹਨ। ਇਸ ਦੌਰਾਨ ਉਨ÷ ਾਂ ਨੇ ਸੰਧੂ ਦੰਪਤੀ ਵੱਲੋਂ ਕਈ ਪਾਕਿਸਤਾਨੀ ਪੰਜਾਬੀ ਲੇਖਕਾਂ ਨੂੰ ਮਿਲਣ ਅਤੇ ਡਾ. ਵਰਿਆਮ ਸਿੰਘ ਸੰਧੂ ਦੇ ਪੁਰਖ਼ਿਆਂ ਦੇ ਪਿੰਡ ‘ਭਡਾਣਾ’ ਜਾ ਕੇ ਆਪਣਾ ਪੁਰਾਣਾ ਘਰ ਲੱਭਣ ਦਾ ਵੀ ਬਾਖ਼ੂਬੀ ਜ਼ਿਕਰ ਕੀਤਾ ਜੋ ਕਾਫ਼ੀ ਜੱਦੋਜਹਿਦ ਦੇ ਬਾਵਜੂਦ ਭਾਵੇਂ ‘ਅਣਲੱਭਿਆ’ ਹੀ ਰਿਹਾ।
ਸਮਾਗਮ ਦੇ ਅਗਲੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ਵਿੱਚ ਮਨੁੱਖ ਦੀ ਨਵੀਆਂ ਥਾਵਾਂ ਵੇਖਣ ਦੀ ਰੀਝ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਕਈਆਂ ਦੀ ਇਹ ਇੱਛਾ ਆਪਣੇ ਜੀਵਨ ਵਿੱਚ ਪੂਰੀ ਹੋ ਜਾਂਦੀ ਹੈ ਤੇ ਕਈ ਇਸਦੇ ਲਈ ਉਮਰ-ਭਰ ਤਰਸਦੇ ਰਹਿੰਦੇ ਹਨ। ਕਈ ਵਾਰ ਸੀਮਤ ਆਰਥਿਕ ਵਸੀਲੇ ਅਤੇ ਮੁਲਕਾਂ ਦੀਆਂ ਸਰਹੱਦਾਂ ਵੀ ਇਸ ਦੀ ਇੱਛਾ ਪੂਰਤੀ ਦੇ ਰਾਹ ਵਿੱਚ ਰੋੜਾ ਬਣ ਜਾਂਦੇ ਹਨ। ਸੰਧੂ ਦੰਪਤੀ ਵੱਲੋਂ 17 ਫ਼ਰਵਰੀ 2024 ਨੂੰ ਲਹਿੰਦੇ ਪੰਜਾਬ ਦੀ ਇੱਕ ਹਫ਼ਤਾ ਕੀਤੀ ਗਈ ਯਾਤਰਾ ਨੂੰ ਉਨ÷ ਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਸਾਲ ਪਹਿਲਾਂ ਏਸੇ ਮਹੀਨੇ ਦੋ ਹਫ਼ਤੇ ਕੀਤੀ ਗਈ ਯਾਤਰਾ ਨਾਲ ਜੋੜ ਕੇ ਗੱਲ ਕਰਦਿਆਂ ਕਿਹਾ ਕਿ ਸੰਧੂ ਦੰਪਤੀ ਵਾਂਗ ਉਨ÷ ਾਂ ਦਾ ਮੁੱਖ-ਮੰਤਵ ਵੀ ਗੁਰਧਾਮਾਂ ਦੀ ਯਾਤਰਾ ਤੇ ਆਪਣੇ ਪੁਰਖ਼ਿਆਂ ਦਾ ਪਿੰਡ ‘ਚੱਕ ਨੰਬਰ 202 ਗੱਟੀ ਤਲਾਵਾਂ’ ਵੇਖਣ ਦਾ ਸੀ ਅਤੇ ਇਸ ਦੌਰਾਨ ਉਨ÷ ਾਂ ਨੂੰ ਲਹਿੰਦੇ ਪੰਜਾਬ ਦੇ ਕਈ ਹੋਰ ਮਹੱਤਵਪੂਰਨ ਸਥਾਨ ਵੀ ਵੇਖਣ ਦਾ ਅਵਸਰ ਮਿਲਿਆ, ਜਿਸ ਦੇ ਬਾਰੇ ਉਨ÷ ਾਂ ਵੱਲੋਂ ਆਪਣੇ ਸਫ਼ਰਨਾਮੇ ‘ਪੁਰਖ਼ਿਆਂ ਦਾ ਦੇਸ’ ਵਿੱਚ ਵਿਸਥਾਰ ਪੂਰਵਕ ਬਿਆਨ ਕੀਤਾ ਗਿਆ ਹੈ। ਆਪਣੇ ਸੰਬੋਧਨ ਵਿੱਚ ਉਨ÷ ਾਂ ਨੇ ਰਜਵੰਤ ਸੰਧੂ ਦੇ ਸਫ਼ਰਨਾਮੇ ‘ਮੇਰੇ ਪਿਤਾ ਦੀ ਕੁਰਸੀ’ ਨੂੰ ਸੁਹਿਰਦ ਤੇ ਭਾਵਨਾਤਮਿਕ ਬ੍ਰਿਤਾਂਤ ਦੱਸਿਆ, ਜਿਸ ਵਿੱਚ ਉਨ÷ ਾਂ ਵੱਲੋਂ ਸੱਭ ਸੱਚੋ-ਸੱਚ ਬਿਆਨਿਆ ਗਿਆ ਹੈ।
ਆਪਣੀ ਪਲੇਠੀ ਪੁਸਤਕ ਬਾਰੇ ਗੱਲ ਕਰਦਿਆਂ ਰਜਵੰਤ ਕੌਰ ਸੰਧੂ ਨੇ ਕਿਹਾ ਕਿ ਇਸ ਪੁਸਤਕ ਦਾ ਜਨਮ ਉਨ÷ ਾਂ ਦੇ ਪਤੀ-ਦੇਵ ਸੰਧੂ ਸਾਹਬ ਨਾਲ ਉਨ÷ ਾਂ ਦੀ 2024 ਵਿੱਚ ਪਾਕਿਸਤਾਨ ਯਾਤਰਾ ਸਮੇਂ ਲਾਹੌਰ ਦੇ ਥਾਣਾ ਕਿਲ÷ ਾ ਗੁੱਜਰ ਸਿੰਘ ਵਿਖੇ ਐੱਸ.ਐੱਚ.ਓ. ਯੂਨਸ ਭੱਟੀ ਦੀ ਕੁਰਸੀ ਨੂੰ ਛੋਹਣ ਅਤੇ ਉਸ ਤੋਂ ਬਾਅਦ ਇਸ ਉੱਪਰ ਬੈਠਣ ਦੇ ਵਿਲੱਖਣ ਅਨੁਭਵ ਨਾਲ ਹੋਇਆ। ਉਨ÷ ਾਂ ਕਿਹਾ ਕਿ ਉਹ ਕੁਰਸੀ, ਜਿੱਥੇ ਉਨ÷ ਾਂ ਦੇ ਪਿਤਾ ਜੀ ਬੈਠਿਆ ਕਰਦੇ ਸਨ, ਉੱਪਰ ਖ਼ੁਦ ਬੈਠ ਕੇ ਉਹ ਅਤੀ ਭਾਵੁਕ ਹੋ ਗਏ ਅਤੇ ਉਨ÷ ਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਆਪਣੇ ਪਿਤਾ ਜੀ ਦੀ ਗੋਦ ਵਿਚ ਬੈਠੇ ਹਨ।
ਡਾ. ਵਰਿਆਮ ਸਿੰਘ ਸੰਧੂ ਨੇ ਆਪਣੀ ਪਤਨੀ ਰਜਵੰਤ ਕੌਰ ਸੰਧੂ ਦੀ ਸਿਰਜਣ-ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਇਸ ਪੁਸਤਕ ਤੋਂ ਪਹਿਲਾਂ ਕੁਝ ਲੰਮੇਂ ਆਰਟੀਕਲ ਲਿਖਣ ਕਰਕੇ ਉਸਦਾ ਲਿਖਣ ਦਾ ਝਾਕਾ ਕਾਫ਼ੀ ਹੱਦ ਤੀਕ ਦੂਰ ਹੋ ਚੁੱਕਾ ਸੀ ਅਤੇ ਉਸਨੇ ਆਪਣੀ ਸਵੈ-ਜੀਵਨੀ ਬਾਰੇ ਲਿਖ ਕੇ ਕਈ ਕਾਪੀਆਂ ਭਰ ਛੱਡੀਆਂ ਸਨ, ਜਿਨ÷ ਾਂ ਨੂੰ ਟਾਈਪ ਕਰਨ ਦੀ ਜ਼ਿੰਮੇਵਾਰੀ ਉਨ÷ ਾਂ ਦੀ ਸੀ। ਪਾਕਿਸਤਾਨ ਦੀ ਇਸ ਯਾਤਰਾ ਤੋਂ ਬਾਅਦ ਸਵੈ-ਜੀਵਨੀ ਲਿਖਣ ਦਾ ਕੰਮ ਵਿਚਾਲੇ ਛੱਡ ਕੇ ਉਸ ਨੇ ਇਹ ਸਫ਼ਰਨਾਮਾ ‘ਮੇਰੇ ਪਿਤਾ ਦੀ ਕੁਰਸੀ’ ਲਿਖਿਆ ਜੋ ਹੁਣ ਪਾਠਕਾਂ ਦੀ ਕਚਹਿਰੀ ਵਿੱਚ ਹੈ। ਉਨ÷ ਾਂ ਦੀ ਬੇਟੀ. ਵੱਲੋਂ ਵੀ ਇਸ ਮੌਕੇ ਆਪਣੀ ਮੰਮੀ-ਪਾਪਾ ਅਤੇ ਉਨ÷ ਾਂ ਦੀ ਲੇਖਣੀ ਬਾਰੇ ਵਿਚਾਰ ਪ੍ਰਗਟ ਕੀਤੇ ਗਏ।
ਇਸ ਪੁਸਤਕ ਬਾਰੇ ਬੋਲਦਿਆਂ ਹੋਇਆਂ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਬੱਲ, ਦਲਬੀਰ ਸਿੰਘ ਕਥੂਰੀਆ, ਉਜ਼ਮਾ ਮਹਿਮੂਦ, ਆਸ਼ਾ ਵਰਮਾ ਤੇ ਕਈ ਹੋਰਨਾਂ ਵੱਲੋਂ ਰਜਵੰਤ ਕੌਰ ਸੰਧੂ ਨੂੰ ਪਾਕਿਸਤਾਨੀ ਸਫ਼ਰਨਾਮੇ ਦੀ ਆਪਣੀ ਇਹ ਪਲੇਠੀ ਪੁਸਤਕ ‘ਮੇਰੇ ਪਿਤਾ ਦੀ ਕੁਰਸੀ’ ਲਿਆਉਣ ‘ਤੇ ਹਾਰਦਿਕ ਵਧਾਈ ਦਿੱਤੀ ਗਈ ਅਤੇ ਉਨ÷ ਾਂ ਕੋਲੋਂ ਅੱਗੋਂ ਹੋਰ ਪੁਸਤਕਾਂ ਲਿਖੇ ਜਾਣ ਦੀ ਆਸ ਪ੍ਰਗਟ ਕੀਤੀ ਗਈ। ਇਸ ਦੌਰਾਨ ਪੁਸਤਕ ‘ਮੇਰੇ ਪਿਤਾ ਦੀ ਕੁਰਸੀ- ਪਾਕਿਸਤਾਨੀ ਸਫ਼ਰਨਾਮਾ’ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਲੋਕ ਅਰਪਿਤ ਕੀਤੀ ਗਈ ਅਤੇ ‘ਦਿਸ਼ਾ’ ਸੰਸਥਾ ਦੀਆਂ ਸਮੂਹ ਮੈਂਬਰਾਂ ਅਤੇ ‘ਵਿਸ਼ਵ ਪੰਜਾਬੀ ਸਾਹਿਤ ਸਭਾ ਕੈਨੇਡਾ’ ਵੱਲੋਂ ਪੁਸਤਕ ਲੇਖਿਕਾ ਰਜਵੰਤ ਕੌਰ ਸੰਧੂ ਨੂੰ ਖ਼ੂਬਸੂਰਤ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖ਼ੀਰ ਵਿਚ ‘ਦਿਸ਼ਾ’ ਦੀ ਸਰਗਰਮ ਮੈਂਬਰ ਪਰਮਜੀਤ ਦਿਓਲ ਵੱਲੋਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS