26.3 C
Toronto
Monday, August 17, 2026
spot_img
Homeਕੈਨੇਡਾਐਮਪੀ ਸੋਨੀਆ ਸਿੱਧੂ ਨੇ ਗਲੋਬਲ ਸਮਿੱਟ 2026 ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ...

ਐਮਪੀ ਸੋਨੀਆ ਸਿੱਧੂ ਨੇ ਗਲੋਬਲ ਸਮਿੱਟ 2026 ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਸਿਹਤ ਨੇਤ੍ਰਿਤਵ ਨੂੰ ਅੱਗੇ ਵਧਾਇਆ

ਐਮਪੀ ਸੋਨੀਆ ਸਿੱਧੂ ਨੇ ਗਲੋਬਲ ਸਮਿੱਟ 2026 ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਵਿਸ਼ਵ ਸਿਹਤ ਨੇਤ੍ਰਿਤਵ ਨੂੰ ਅੱਗੇ ਵਧਾਇਆਬਰੈਂਪਟਨ/ਪਰਵਾਸੀ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਜੋ ਕਿ ‘ਯੂਨਾਈਟ ਪਾਰਲੀਆਮੈਂਟੇਰੀਅਨਜ਼ ਨੈੱਟਵਰਕ ਗਲੋਬਲ ਹੈੱਲਥ’ ਦੇ ਉੱਤਰੀ ਅਮਰੀਕਾ ਚੈਪਟਰ ਦੇ ਚੇਅਰਪਰਸਨ ਹਨ, ਵੱਲੋਂ ਫ਼ਿਲੀਪਾਈਨਜ਼ ਦੇ ਸ਼ਹਿਰ ਮਨੀਲਾ ਵਿੱਚ ਹੋਏ ‘ਯੂਨਾਈਟ ਗਲੋਬਲ ਸਮਿੱਟ 2026’ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਗਈ। ਇਸ ਵਿਸ਼ਵ ਪੱਧਰੀ ਕਾਨਫ਼ਰੰਸ ਵਿੱਚ ਦੁਨੀਆਂ ਦੇ 72 ਦੇਸ਼ਾਂ ਦੇ ਨੁਮਾਇੰਦਿਆਂ ਵਜੋਂ ਪਾਰਲੀਮੈਂਟ ਮੈਂਬਰਾਂ, ਸਿਹਤ ਸਬੰਧੀ ਮਾਹਿਰਾਂ ਅਤੇ ਪਾਲਿਸੀਆਂ ਬਨਾਉਣ ਵਾਲਿਆਂ ਵੱਲੋਂ ਹਿੱਸਾ ਲਿਆ ਅਤੇ ਉਨ੍ਹਾਂ ਵੱਲੋਂ ਸੰਸਾਰ-ਭਰ ਵਿੱਚ ਸਿਹਤ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਸੰਭਾਵੀ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਿੱਟ ਦੇ ਬੁਲਰਿਆਂ ਦੇ ਸੰਬੋਧਨ ਦਾ ਮੁੱਖ-ਧਿਆਨ ਸਿਹਤ ਅਰੋਗਤਾ, ਟੀਕਾਕਰਨ, ਡਿਜੀਟਲ ਹੈੱਲਥ, ਲਚਕੀਲਾ ਵਾਤਾਵਾਰਨ ਅਤੇ ਟਿਕਾਊ ਸਿਹਤ ਪੂੰਜੀ-ਆਵੇਸ਼ ਉੱਪਰ ਕੇਂਦ੍ਰਿਤ ਰਿਹਾ। ਕਈ ਦਿਨਾਂ ਤੋਂ ਉੱਪਰ ਚੱਲੀ ਗੱਲਬਾਤ ਦੌਰਾਨ ਸੋਨੀਆ ਸਿੱਧੂ ਨੇ ਕੈਨੇਡਾ ਦੇ ਆਪਣੇ ਪਾਰਲੀਮੈਂਟਰੀ ਤਜਰਬੇ ਦੇ ਆਧਾਰ ‘ਤੇ ਬੀਮਾਰੀਆਂ ਲਈ ਅਗਾਊਂ ਟੀਕਾਕਰਨ ਉੱਪਰ ਜ਼ੋਰ ਦਿੱਤਾ ਅਤੇ ਡਾਇਬਟੀਜ਼ ਦੇ ਬਚਾਅ, ਬੀਮਾਰੀਆਂ ਦੇ ਪ੍ਰਬੰਧਨ ਤੇ ਸਿਹਤ ਸੁਰੱਖਿਆ ਦੀ ਯੋਜਨਾਬੱਧੀ ਲਈ ‘ਬਨਾਉਟੀ-ਬੁੱਧੀ’ ਦੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ, ਪਾਰਲੀਮੈਂਟ ਮੈਂਬਰ ਹੋਣ ਦੇ ਨਾਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੀਆਂ ਪਾਲਸੀਆਂ ਦੀ ਵਕਾਲਤ ਕਰੀਏ ਜਿਨ੍ਹਾਂ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇ ਅਤੇ ਸੱਭਨਾਂ ਨੂੰ ਸਿਹਤ ਸੁਰੱਖਿਆ ਲਈ ਪਹੁੰਚ ਆਸਾਨ ਹੋਵੇ। ‘ਯੂਨਾਈਟ ਗਲੋਬਲ ਸਮਿੱਟ’ ਕੈਨੇਡਾ ਦੇ ਸਿਹਤ ਸਬੰਧੀ ਪ੍ਰੋਗਰਾਮ ਨੂੰ ਹੋਰ ਦੇਸ਼ਾਂ ਨਾਲ ਸਾਂਝਾਂ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਕੋਲੋਂ ਸਿੱਖਣ ਲਈ ਬਹੁਤ ਵਧੀਆ ਪਲੇਟਫ਼ਾਰਮ ਮੁਹੱਈਆ ਕਰਦਾ ਹੈ ਜਿਹੜੇ ਸਿਹਤ ਸਬੰਧੀ ਖੋਜ ਅਤੇ ਆਪਣੀਆਂ ਕਮਿਊਨਿਟੀਆਂ ਦੀ ਸਿਹਤ ਸੁਧਾਰ ਵਿੱਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ ‘ਯੂਨਾਈਟ ਗਲੋਬਲ ਸਮਿੱਟ’ ਯੂਨਾਈਟ ਪਾਰਲੀਆਮੈਂਟੇਰੀਅਨਜ਼ ਨੈੱਟਵਰਕ’ ਦਾ ਝੰਡਾ-ਬਰਦਾਰ ਹੈ ਜੋ ਵਿਸ਼ਵ-ਪੱਧਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਿਹਤ ਨਾਲ ਸਬੰਧਿਤ ਚੁਣੌਤੀਆਂ ਦੇ ਹੱਲ ਲਈ ਪਾਰਲੀਮੈਂਟ ਮੈਂਬਰਾਂ, ਸਿਹਤ ਨਾਲ ਸਬੰਧਿਤ ਵਿਸ਼ੇਸ਼ੱਗਿਆਂ, ਸਿਵਲ ਸੋਸਾਇਟੀ ਦੇ ਆਗੂਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠਿਆਂ ਕਰਦਾ ਹੈ। 2026 ਦੇ ਇਸ ਸਮਿੱਟ ਦਾ ਮੁੱਖ-ਵਿਸ਼ਾ ‘ਬਰਿੱਜਿੰਗ ‘ਦ ਹੈੱਲਥ ਡਿਵਾਈਡ : ਪੋਲਿਟੀਕਲ ਕੱਰੇਜ ਟੂ ਇਨਵੈੱਸਟ’ ਸੀ ਅਤੇ ਇਸ ਵਿੱਚ ਦੁਨੀਆਂ-ਭਰ ਦੇ 72 ਦੇਸ਼ਾਂ ਤੋਂ ਉਪਰੋਕਤ ਵੱਖ-ਵੱਖ ਪੱਖਾਂ ਦੇ ਤਜਰਬੇਕਾਰ ਵਿਅੱਕਤੀਆਂ ਵੱਲੋਂ ਹਿੱਸਾ ਲਿਆ ਗਿਆ।
‘ਯੂਨਾਈਟ’ ਦੇ ਉੱਤਰੀ-ਅਮਰੀਕਨ ਚੈਪਟਰ ਦੇ ਚੇਅਰਪਰਸਨ ਵਜੋਂ ਸੋਨੀਆ ਸਿੱਧੂ ਪਾਰਲੀਮੈਂਟ ਮੈਂਬਰਾਂ ਵਿਚਕਾਰ ਸਹਿਯੋਗ ਅਤੇ ਸਿਹਤ ਸਬੰਧੀ ਵਿਗਿਆਨਕ ਪਹੁੰਚ ਦੇ ਪਸਾਰ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਸੰਮਿਟ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੇ ਸਿਹਤ ਸਬੰਧੀ ਖੋਜ, ਪਬਲਿਕ ਹੈੱਲਥ ਅਤੇ ਵਿਸ਼ਵ-ਪੱਧਰੀ ਸਿਹਤ ਚੁਣੌਤੀਆਂ ਦੇ ਹੱਲ ਢੂੰਡਣ ਲਈ ਭਰਵਾਂ ਯੋਗਦਾਨ ਪਾਇਆ ਹੈ।
ਇਹ ਸਮਿੱਟ ‘ਯੂਨਾਈਟ ਪਾਰਲੀਆਮੈਂਟੇਰੀਅਨਜ਼ ਨੈੱਟਵਰਕ ਗਲੋਬਲ ਹੈੱਲਥ’ ਦੇ ਬਾਨੀ ਅਤੇ ਪ੍ਰੈਜ਼ੀਡੈਂਟ ਡਾ. ਰਿਕਾਰਡੋ ਬੈਪਟਿਸਟਸ ਲੇਅਟ ਦੀ ਦੇਖ-ਰੇਖ਼ ਅਤੇ ਯੋਗ ਪ੍ਰਬੰਧਨ ਹੇਠ ਵੱਲੋਂ ਆਯੋਜਿਤ ਕੀਤਾ ਗਿਆ ਜੋ ਕਿ ਵਿਸ਼ਵ-ਪੱਧਰੀ ਹੈੱਲਥ ਡਿਪਲੋਮੇਸੀ ਅਤੇ ਸਬੂਤਾਂ ਦੇ ਆਧਾਰਿਤ ਪਾਲਿਸੀ-ਮੇਕਰ ਹਨ। ਉਨ੍ਹਾਂ ਦੀ ਯੋਗ ਅਗਵਾਈ ਹੇਠ ਇਸ ਸਮੇਂ 120 ਦੇਸ਼ਾਂ ਤੋਂ 500 ਦੇ ਕਰੀਬ ਪਾਰਲੀਮੈਂਟੇਰੀਅਨਜ਼ ਦਾ ਵੱਡਾ ਗਰੁੱਪ ‘ਯੂਨਾਈਟ’ ਦੇ ਪਲੇਟਫ਼ਾਰਮ ‘ਤੇ ਇਕੱਤਰ ਹੋ ਚੁੱਕਾ ਹੈ। ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਵਿਸ਼ਵ-ਪੱਧਰੀ ਸਿਹਤ ਚੁਣੌਤੀਆਂ ਵਿੱਚ ਹੱਦਾਂ ਤੇ ਸਰਹੱਦਾਂ ‘ਤੇ ਪਹੁੰਚ ਕੇ ਖੜੋਤ ਨਹੀਂ ਆਉਂਦੀ ਅਤੇ ਇਹ ਨਿਰੰਤਰ ਚੱਲਦੀਆਂ ਹੀ ਰਹਿੰਦੀਆਂ ਹਨ। ਅਸੀਂ ਇਕੱਠੇ ਹੋ ਕੇ, ਆਪਣੇ ਤਜਰਬੇ ਸਾਂਝੇ ਕਰਕੇ ਅਤੇ ਸਿਹਤ ਨੂੰ ਦਰਪੇਸ਼ ਚੁਣੌਤੀਆਂ ਦੇ ਸਬੂਤਾਂ ਆਧਾਰਿਤ ਹੱਲ ਕੱਢ ਕੇ ਅਸੀਂ ਮਜ਼ਬੂਤ ਹੈੱਲਥ ਸਿਸਟਮ ਉਸਾਰ ਸਕਦੇ ਹਾਂ, ਲੋਕ-ਵਿਸ਼ਵਾਸ ਪੈਦਾ ਕਰ ਸਕਦੇ ਹਾਂ ਅਤੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਕੋਈ ਵੀ ਕਮਿਊਨਿਟੀ ਸਿਹਤ ਸੇਵਾਵਾਂ ਤੋਂ ਪਿੱਛੇ ਨਾ ਰਹੇ।”

RELATED ARTICLES
POPULAR POSTS