Breaking News
Home / ਕੈਨੇਡਾ / ਨਵੇਂ ਸਾਲ ਦੇ ਪਹਿਲੇ ਦਿਨ ਹੋਈ 41 ਵੀਂ ਸਲਾਨਾ ਹੇਅਰ ਆਫ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਲਿਆ ਹਿੱਸਾ

ਨਵੇਂ ਸਾਲ ਦੇ ਪਹਿਲੇ ਦਿਨ ਹੋਈ 41 ਵੀਂ ਸਲਾਨਾ ਹੇਅਰ ਆਫ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਜਨਵਰੀ 2023 ਨੂੰ ਨਵੇਂ ਸਾਲ ਦੇ ਪਹਿਲੇ ਦਿਨ ਓਨਟਾਰੀਓ ਲੇਕ ਦੀ ਬਾਲਮੀ ਬੀਚ ‘ ਤੇ ਹੋਈ 9 ਕਿਲੋਮੀਟਰ ਹੇਅਰ ਆਫ਼ ਦ ਡੌਗ ਫਨ-ਰੱਨ ਵਿੱਚ ਸੰਜੂ ਗੁਪਤਾ ਨੇ ਆਪਣੇ ਦੇ ਦੋਸਤਾਂ ਸਮੇਤ ਸੈਂਕੜੇ ਦੌੜਾਕਾਂ ਨਾਲ ਹਿੱਸਾ ਲਿਆ। ਇਹ ਰੇਸ ਦੋ ਤਰ੍ਹਾਂ ਦੀ 3 ਕਿਲੋਮੀਟਰ ਅਤੇ 9 ਕਿਲੋਮੀਟਰ ਦੀ ਸੀ।
ਪਰਿਵਾਰਾਂ ਵਾਲੇ ਬਹੁਤੇ ਦੌੜਾਕ 3 ਕਿਲੋਮੀਟਰ ਦੌੜਨ ਵਾਲੇ ਸਨ ਜੋ ਕਿ ਬਾਅਦ ਦੁਪਹਿਰ 12.00 ਵਜੇ ਸ਼ੁਰੂ ਹੋਈ, ਜਦਕਿ 9 ਕਿਲੋਮੀਟਰ ਵਾਲੀ ਰੇਸ ਇਸ ਤੋਂ ਪਹਿਲਾਂ ਸਵੇਰੇ ਠੀਕ 11.30 ਵਜੇ ਆਰੰਭ ਹੋ ਗਈ, 5 ਡਿਗਰੀ ਸੈਂਟੀਗਰੇਡ ਤਾਪਮਾਨ ਨਾਲ ਮੌਸਮ ਬੜਾ ਸੁਹਾਵਣਾ ਸੀ ਪਰ ਉਸ ਸਮੇਂ ਚੱਲ ਹਹੀ ਹਵਾ ਦੇ ਕਾਰਨ ਥੋੜ੍ਹੀ ਜਿਹੀ ਠੰਢ ਮਹਿਸੂਸ ਹੋ ਰਹੀ ਸੀ। ਐਪਰ ਦੌੜਾਕਾਂ ਨੂੰ ਏਨੀ ਕੁ ਠੰਢ ਦੀ ਕਿੱਥੇ ਪ੍ਰਵਾਹ ਹੁੰਦੀ ਹੈ ਅਤੇ ਉਹ ਤਾਂ ਸਗੋਂ ਇਸ ਨੂੰ ਮਾਣਦੇ ਹਨ। ਇਹ ਦੌੜ ਬਾਲਮੀ ਬੀਚ ਕੈਨੋਅ ਕਲੱਬ ਵੱਲੋਂ ਕਰਵਾਈ ਗਈ ਅਤੇ ਇਸ ਵਿੱਚ 100 ਦੇ ਲੱਗਭੱਗ ਲੋਕਾਂ ਨੇ ਹਿੱਸਾ ਲਿਆ। ਸੰਜੂ ਗੁਪਤਾ ਨੇ 9 ਕਿਲੋਮੀਟਰ ਦੌੜ ਵਿਚ ਭਾਗ ਲਿਆ ਅਤੇ ਉਸ ਨੇ ਇਹ ਦੌੜ 61 ਮਿੰਟਾਂ ਵਿੱਚ ਸਫ਼ਲਤਾ ਪੂਰਵਕ ਪੂਰੀ ਕੀਤੀ, ਜਦਕਿ ਉਸ ਦੇ ਨਾਲ ਦੌੜਨ ਵਾਲੇ ਉਸ ਦੇ ਦੋ ਗੋਰੇ ਦੋਸਤਾਂ ਪਿਅਰੇ ਮਿਹੋਕ ਅਤੇ ਲਾਂਰੈਂਸ ਕੁਇਨਲੈਨ ਨੇ ਇਸ ਦੌੜ ਦੇ ਲਈ ਕ੍ਰਮਵਾਰ 53 ਮਿੰਟ 26 ਸਕਿੰਟ ਅਤੇ 59 ਮਿੰਟ 50 ਸਕਿੰਟ ਦਾ ਸਮਾਂ ਲਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …