Breaking News
Home / ਕੈਨੇਡਾ / ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ

ਮਈ ਦਿਵਸ ਸੈਮੀਨਾਰ ‘ਚ ਗੰਭੀਰ ਵਿਚਾਰ ਵਟਾਂਦਰਾ

May Day program pic copy copyਬਰੈਂਪਟਨ/ਬਿਊਰੋ ਨਿਊਜ਼ : ਗਰੇਟਰ ਟੋਰਾਂਟੋ ਇਲਾਕੇ ਦੀਆਂ ਅੱਠ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਬੀਤੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ।  ਇਸ ਵਿਚ  ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ,  ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਪਾਕਿਸਤਾਨੀ ਕਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ, ਕਲਮਾਂ ਦਾ ਕਾਫ਼ਲਾ, ਅਮਰੀਕਾ ਵਿਚਲੇ ਨਿਪਾਲੀ ਅਗਾਂਹਵਧੂ, ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਅਤੇ ਪੰਜਾਬੀ ਸਭਿਆਚਾਰ ਮੰਚ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਕੋਈ ਚਾਰ ਘੰਟੇ ਚੱਲੇ ਇਸ ਸੈਮੀਨਾਰ ਵਿਚ ਇਸ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ‘ਤੇ ਜ਼ਿਆਦਾ ਜ਼ੋਰ ਰਿਹਾ।
ਮਈ ਦਿਵਸ ਦੇ ਇਤਿਹਾਸਕ ਦਿਹਾੜੇ ਨਾਲ ਸਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਦੇਣ ਉਪਰੰਤ, ਉਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ ਦੇ ਬਲਜਿੰਦਰ ਸੇਖੋਂ ਨੇ ਕਿਹਾ ਕਿ ਸਵਾ ਸੌ ਸਾਲ ਬੀਤ ਜਾਣ ਬਾਅਦ ਵੀ ਕਿਰਤੀ ਲੋਕਾਂ ਦੇ ਮਸਲੇ ਜਿਉਂ ਦੀ ਤਿਉਂ ਹਨ।  ਜਿਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਅੱਠ ਘੰਟੇ ਦੀ ਮਜ਼ਦੂਰੀ ਦੀ ਮੰਗ ਲਈ ਲੜਦਿਆਂ ਫ਼ਾਂਸੀ ਦੇ ਫੰਦਿਆਂ ਨੂੰ ਚੁਮਿਆਂ, ਉਨ੍ਹਾਂ ਦਾ ਇਹ ਸੁਪਨਾ ਵੀ ਅਜੇ ਅਧੂਰਾ ਹੈ।  ਅੱਜ ਵੀ ਸਾਡੇ ਲੋਕ ਟਰੱਕਾਂ, ਟੈਕਸੀਆਂ ਤੇ ਫੈਕਟਰੀਆਂ, ਵਿਚ ਅਪਣੇ ਘਰਾਂ ਦਾ ਖਰਚਾ ਚਲਾਉਣ ਖਾਤਰ, ਬਾਰਾਂ ਤੇਰਾਂ ਘੰਟੇ ਕੰਮ ਕਰਦੇ ਹਨ। ਪਾਕਿਸਤਾਨੀ ਕਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ ਦੇ ਆਰਿਫ ਰਜ਼ਾ ਨੇ ਸਾਮਰਾਜਵਾਦ  ਨਾਲ ਲੜਨ ਲਈ ਕਾਮਿਆਂ ਦੀ ਏਕਤਾ ‘ਤੇ ਜ਼ੋਰ ਦਿੱਤਾ।  ਕਲਮਾਂ ਦੇ ਕਾਫ਼ਲੇ ਦੇ ਕਨਵੀਨਰ ਕੁਲਵਿੰਦਰ ਖਹਿਰਾ ਨੇ ਕਨੇਡਾ ਵਿਚ ਕੱਚੇ ਤੌਰ ਤੇ ਆਏ ਮਜ਼ਦੂਰਾਂ ਦੀ ਮਾੜੀ ਹਾਲਤ ਦਾ  ਜ਼ਿਕਰ ਕੀਤਾ। ਅਮਰੀਕਾ ਵਿਚਲੇ ਨਿਪਾਲੀ ਅਗਾਂਹਵਧੂਆਂ ਦੀ  ਜਥੇਬੰਦੀ ਦੇ ਚੰਦਰ ਰਾਏ ਨੇ ਨਿਪਾਲ ਵਿਚ ਕਿਰਤੀਆਂ ਦੀ ਦੁਰਦਸ਼ਾ ਬਾਰੇ ਦੱਸਿਆ।
ਡਾ ਹਰਦੀਪ ਸਿੰਘ ਨੇ ਸਰਕਾਰਾਂ ਵਲੋਂ ਸਿਹਤ ਸੇਵਾਵਾਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਨਾਲ ਲੋਕਾਂ ਦੀ ਸਿਹਤ ਤੇ ਪੈ ਰਹੇ ਬੁਰੇ ਅਸਰ ਦੀ ਵਿਆਖਿਆ ਕੀਤੀ। ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸੁਰਜੀਤ ਸਹੋਤਾ ਨੇ ਭਾਰਤ ਦੀ ਅਜ਼ਾਦੀ ਦੀ ਜੰਗ ਵਿਚ ਖੱਬੇ ਪੱਖੀ ਪਾਰਟੀਆਂ ਦੇ ਯੋਗਦਾਨ ਦਾ ਵਰਨਣ ਕੀਤਾ।
ਉਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ ਦੇ ਨਵੇਂ ਚੁਣੇ ਕੋਆਰਡੀਨੇਟਰ ਬਲਰਾਜ ਸ਼ੌਕਰ ਨੇ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ ‘ਤੇ ਜ਼ੋਰ ਦਿੰਦਿਆਂ ਉਥੇ ਉੱਠ ਰਹੀਆਂ ਫਾਸ਼ੀ ਤਾਕਤਾਂ ਨੂੰ ਹਰਾਉਣ ਦਾ ਸੱਦਾ ਦਿੱਤਾ। ਕਨੇਡਾ ਦੀ ਕਮਿਉਨਿਸਟ ਪਾਰਟੀ ਦੇ ਡੇਵ ਮੈਕੀ ਨੇ ਟਰਾਂਸ ਪੈਸਿਫਿਕ ਸਮਝੌਤੇ ਨਾਲ ਕਨੇਡਾ ਦੇ ਮਜ਼ਦੂਰਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ।
ਇਸ ਪ੍ਰੋਗਰਾਮ ਨੂੰ ਰੌਚਕ ਬਣਾਉਣ ਲਈ, ਹਰਜੀਤ ਬੇਦੀ, ਅਰੂਜ਼ ਅਰਜ਼ੂ, ਬਲਜੀਤ ਧਾਲੀਵਾਲ ਅਤੇ ਬਲਰਾਜ ਧਾਲੀਵਾਲ ਨੇ ਅਪਣੀਆਂ ਕਵਿਤਾਵਾਂ ਸੁਣਾਈਆਂ।  ਬਲਜੀਤ ਬੈਂਸ ਅਤੇ ਸੁਮੀਤ ਬੈਂਸ ਨੇ ਇਨਕਲਾਬੀ ਗੀਤ ਸੁਣਾਏ। ਹਰਿੰਦਰ ਹੁੰਦਲ ਨੇ ਸਭ ਦਾ ਧੰਨਵਾਦ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …