Breaking News
Home / ਕੈਨੇਡਾ / ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ 15 ਨੂੰ

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ 15 ਨੂੰ

ਮਾਲਟਨ/ਬਿਊਰੋ ਨਿਊਜ਼ : ਬਟਾਲਾ ਗੁਰਦਾਸਪੁਰ ਦੀ ਸੰਗਤ ਵਲੋਂ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਵਿਆਹ ਪੁਰਬ 15 ਸਤੰਬਰ, 2019 ਦਿਨ ਐਤਵਾਰ ਸ਼ਰਧਾ ਪੂਰਵਕ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। 12 ਸਤੰਬਰ ਸ਼੍ਰੀ ਅਖੰਡ ਪਾਠ ਪ੍ਰਕਾਸ਼ ਅਤੇ 15 ਸਤੰਬਰ ਐਤਵਾਰ 11:00 ਵਜੇ ਭੋਗ ਪਵੇਗਾ। ਉਪਰੰਤ ਰਾਗੀ, ਢਾਡੀ ਤੇ ਕਥਾ ਵਾਚਕ ਗੁਰੂ ਜਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਸੰਗਤਾਂ ਨੂੰ ਇਸ ਸ਼ੁਭ ਸਮੇਂ ਤੇ ਪਰਿਵਾਰਾਂ ਨਾਲ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ। ਗੁਰੁ ਦਾ ਲੰਗਰ ਅਤੁੱਟ ਵਰਤੇਗਾ। ਹੋਰ ਜਾਣਕਾਰੀ ਲਈ ਛਮੇਲ ਸਿੰਘ ਬਾਜਵਾ 416-576-365222 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਹੈਮਿਲਟਨ ਵਿਖੇ ਝੀਲ ਕਿਨਾਰੇ ਖ਼ੂਬਸੂਰਤ ਬੀਚ ‘ਤੇ ਮਨਾਇਆ

ਹੈਮਿਲਟਨ/ਡਾ. ਝੰਡ : ਸਮਾਜ ਵਿੱਚ ਪਿਤਾ ਦੇ ਦਰਜੇ ਅਤੇ ਦਾਦਿਆਂ/ਨਾਨਿਆਂ ਤੇ ਹੋਰ ਵਡੇਰਿਆਂ ਦੀ ਅਹਿਮ …