14.4 C
Toronto
Sunday, September 14, 2025
spot_img
Homeਕੈਨੇਡਾਮਿਸੀਸਾਗਾ 'ਚ ਗੁਰਮਤਿ ਪ੍ਰਚਾਰ ਸਮਾਗਮ 18 ਤੋਂ

ਮਿਸੀਸਾਗਾ ‘ਚ ਗੁਰਮਤਿ ਪ੍ਰਚਾਰ ਸਮਾਗਮ 18 ਤੋਂ

ਰਤਵਾੜਾ ਸਾਹਿਬ ਵਾਲੇ ਬਾਬਾ ਲਖਬੀਰ ਸਿੰਘ ਜੀ ਗੁਰਬਾਣੀ ਦਾ ਰੂਹਾਨੀ ਚਾਨਣ ਬਿਖੇਰਨਗੇ
ਟੋਰਾਂਟੋ: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 18 ਸਤੰਬਰ ਤੋਂ 22 ਸਤੰਬਰ 2019 ਤਕ ਮਿਸੀਸਾਗਾ ਵਿਖੇ ਗੁਰਮਤਿ ਰੂਹਾਨੀ ਪ੍ਰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਰੂਹਾਨੀ ਪ੍ਰਚਾਰ ਸਮਾਗਮ ਦੌਰਾਨ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਦੇ ਰਸ ਨਾਲ ਨਿਹਾਲ ਕਰਨਗੇ। ਮਿਸੀਸਾਗਾ ਵਿਖੇ ਹੋਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਭਾਈ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਰੂਹਾਨੀ ਪ੍ਰਚਾਰ ਸਮਾਗਮ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ (7280 ਏਅਰਪੋਰਟ ਰੋਡ) ਵਿਖੇ ਸ਼ਾਮੀਂ 7:45 ਤੋਂ 8:45 ਤੱਕ ਹੋਵੇਗਾ। ਰਤਵਾੜਾ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਲਖਬੀਰ ਸਿੰਘ ਜੀ ਦੁਆਰਾ ਗੁਰਬਾਣੀ ਦਾ ਰੂਹਾਨੀ ਚਾਨਣ ਬਿਖੇਰ ਕੇ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਜਾਵੇਗਾ। ਉਹਨਾਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੁਰਮਤਿ ਪ੍ਰਚਾਰ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਰੂਹਾਨੀ ਗਿਆਨ ਹਾਸਿਲ ਕਰਨ ਅਤੇ ਸ਼ਬਦ ਗੁਰੂ ਦੇ ਲੜ ਲਗ ਕੇ ਆਪਣਾ ਮਨੁੱਖਾ ਜੀਵਨ ਸਫ਼ਲ ਬਣਾਉਣ। ਇਸ ਗੁਰਮਤਿ ਰੂਹਾਨੀ ਪ੍ਰਚਾਰ ਸਮਾਗਮ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ 416-671-6509 ਫੋਨ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS