-0.1 C
Toronto
Saturday, January 17, 2026
spot_img
Homeਕੈਨੇਡਾਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਨੇ ਲਗਾਇਆ ਟੂਰ

ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਨੇ ਲਗਾਇਆ ਟੂਰ

ਬਰੈਂਪਟਨ : ਵੇਲਜ਼ ਆਫ ਹੰਬਰ ਸੀਨੀਅਰ ਵੈਲਫੇਅਰ ਕਲੱਬ ਵਲੋਂ ਅਮਰੀਕ ਸਿੰਘ ਸੰਧੂ ਕਲੱਬ ਦੇ ਪ੍ਰਧਾਨ ਦੀ ਅਗਵਾਈ ‘ਚ 21 ਜੁਲਾਈ ਨੂੰ 1000 ਆਈਲੈਂਡ ਦਾ ਟੂਰ ਲਗਾਇਆ ਗਿਆ। ਕਲੱਬ ਦਾ ਇਹ ਦੂਜਾ ਟੂਰ ਸੀ। ਕਲੱਬ ਦੇ ਮੈਂਬਰ ਬੱਸ ਵਿਚ ਬੈਠ ਕੇ ਮਾਈਕਲ ਮਰਫੀ ਪਾਰਕ ਤੋਂ ਸਵੇਰੇ 8.15 ਵਜੇ ਰਵਾਨਾ ਹੋਏ, ਜਿਸ ਨੂੰ ਬਹੁਤ ਸਾਰੇ ਕਲੱਬ ਦੇ ਮੈਂਬਰਾਂ ਵਿਦਾ ਕੀਤਾ। ਕਾਫਲਾ ਦੋ ਘੰਟੇ ਤੋਂ ਬਾਅਦ ਕੌਫੀ ਵਾਸਤੇ ਰਸਤੇ ਵਿਚ ਰੁਕਿਆ ਤੇ ਦੁਪਹਿਰ 12.15 ਵਜੇ ਕਰੂਜ ਦੀ ਸੈਰ ਵਾਸਤੇ ਪਹੁੰਚ ਗਿਆ। ਦੁਪਹਿਰ ਦਾ ਖਾਣਾ ਖਾ ਕੇ ਫੈਰੀ ਵਿਚ ਸਵਾਰ ਹੋ ਗਏ। ਢਾਈ ਘੰਟੇ ਫੈਰੀ ਵਿਚ ਖੂਬ ਅਨੰਦ ਮਾਣਿਆ ਅਤੇ 3.30 ਵਜੇ ਫੈਰੀ ਦੀ ਨਿੱਘੀ ਸੈਰਕਰਕੇ ਵਾਪਸ ਆ ਗਏ। ਬਾਅਦ ਵਿਚ ਬੀਬੀਆਂ ਨੇ ਗੀਤ ਗਾਏ ਅਤੇ ਗਿੱਧਾ ਪਾ ਕੇ ਰੌਣਕ ਲਗਾਈ। ਸ਼ਾਮ ਪੰਜ ਵਜੇ ਕਾਫਲਾ ਚੱਲ ਪਿਆ, ਰਸਤੇ ਵਿਚ ਕਿੰਗਸਟਨ ਸ਼ਹਿਰ ਵਿਚ ਰੁਕ ਕੇ ਉਥੋਂ ਦੀ ਯੂਨੀਵਰਸਿਟੀ ਤੇ ਪੁਰਾਣੀ ਜੇਲ੍ਹ ਦੇਖੀ। ਇੱਥੇ ਸਾਰਿਆਂ ਨੂੰ ਪ੍ਰਧਾਨ ਅਮਰੀਕ ਸੰਧੂ ਵਲੋਂ ਟਿੱਕੀਆਂ, ਸਪਰਿੰਗ ਰੋਲ ਤੇ ਕੌਫੀ ਦੀ ਸੇਵਾ ਕੀਤੀ। ਜਸਵੰਤ ਸਿੰਘ ਧਾਲੀਵਾਲ ਵਲੋਂ ਵੇਸਣ ਦੀ ਬਰਫੀ ਦੀ ਸੇਵਾ ਕੀਤੀ ਗਈ। ਰਾਤ 10 ਵਜੇ ਕਲੱਬ ਦਾ ਕਾਫਲਾ ਸੁੱਖੀ ਸਾਂਦੀ ਵਾਪਸ ਪਹੁੰਚ ਗਿਆ।

RELATED ARTICLES
POPULAR POSTS