Breaking News
Home / ਕੈਨੇਡਾ / ਆਸ਼ਾ ਸੇਠ ਵੱਲੋਂ ਡਿਨਰ ਦਾ ਕੀਤਾ ਆਯੋਜਨ

ਆਸ਼ਾ ਸੇਠ ਵੱਲੋਂ ਡਿਨਰ ਦਾ ਕੀਤਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਸਿਆਸਤਦਾਨ ਆਸ਼ਾ ਸੇਠ ਅਤੇ ਡਾ. ਅਰੁਣ ਸੇਠ ਨੇ ਭਾਰਤੀ ਅਤੇ ਕੈਨੇਡੀਆਈ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਰਿਹਾਇਸ਼ ‘ਤੇ ਪਿਛਲੇ ਦਿਨੀਂ ਡਿਨਰ ਦਾ ਆਯੋਜਨ ਕੀਤਾ। ਇਸ ਦੌਰਾਨ ਸਤਿਕਾਰਤ ਮਹਿਮਾਨ ਵਜੋਂ ਭਾਰਤ ਤੋਂ ਡਾ. ਦਾਊਜੀ ਗੁਪਤਾ ਸ਼ਾਮਲ ਹੋਏ। ਆਸ਼ਾ ਸੇਠ ਨੇ ਡਾ. ਦਾਊਜੀ ਗੁਪਤਾ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਇੱਕ ਸਿਆਸਤਦਾਨ, ਅਹਿੰਸਾ ਦੇ ਸਮਰਥਕ, ਵਧੀਆ ਕਵੀ ਅਤੇ ਅੰਤਰਰਾਸ਼ਟਰੀ ਹਿੰਦੀ ਸੰਮਤੀ ਦੇ ਪ੍ਰਧਾਨ ਹਨ। ਡਿਨਰ ਵਿੱਚ ਡਾ. ਦਾਊਜੀ ਤੋਂ ਇਲਾਵਾ ਭਾਰਤ ਅਤੇ ਕੈਨੈਡਾ ਵੱਲੋਂ ਸਤਿਕਾਰਤ ਮਹਿਮਾਨਾਂ ਵਿੱਚ ਡਾ. ਸ੍ਰੀ ਭਗਵਾਨ ਸ਼ਰਮਾ, ਸੈਨੇਟਰ ਸਲਮਾ ਅਤੁਲਾਹਜਨ, ਐੱਮਪੀਪੀ ਦੀਪਕ ਆਨੰਦ, ਐੱਮਐੱਮਪੀ ਨੀਨਾ ਟਾਂਗਰੀ, ਸਾਬਕਾ ਖੇਡ ਮੰਤਰੀ ਬਲਜੀਤ ਗੋਸਲ, ਸਾਬਕਾ ਸੈਨੇਟਰ ਵਿਮ ਕੋਛੜ, ਸਾਬਕਾ ਐੱਮਪੀ ਬਰੈਡ ਬੁੱਟ, ਸਾਬਕਾ ਐੱਮਪੀਪੀ ਅੰਮ੍ਰਿਤ ਮਾਂਗਟ, ਦੀਪਕ ਚੋਪੜਾ, ਐੱਮ.ਪੀ. ਦੀਪਕ ਓਬਰਾਏ, ਐੱਮਪੀਪੀ ਸ਼ੈਰਫ ਸਬਵੀ, ਸਾਬਕਾ ਮੇਅਰ ਸੁਸਾਨ ਫੈਨੇਲ ਸਮੇਤ ਕਈ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …