ਗੁਰਮੇਲ ਸਿੰਘ ਸੱਗੂ ਦੂਜੀ ਵਾਰ ਫਿਰ ਪ੍ਰਧਾਨ ਚੁਣੇ ਗਏ
ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ 13 ਜੁਲਾਈ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਗੋਰ ਮੀਡੋ ਲਾਇਬ੍ਰੇਰੀ ਦੇ ਹਾਲ ਵਿਚ ਹੋਈ। ਪਿਛਲੇ ਸਾਲ ਦੇ ਕੰਮਾਂ ਅਤੇ ਆਮਦਨ ਖਰਚ ਦੀ ਰਿਪੋਰਟ ਪੜ੍ਹ ਕੇઠઠਕਲੱਬ ਦੇ ਮੈਂਬਰਾਂ ਨੂੰ ਸੁਣਾਈ ਗਈ। ਮੈਂਬਰਾਂ ਨੇ ਸਰਬਸੰਤੀ ਨਾਲ ਹੱਥ ਖੜ੍ਹੇ ਕਰਕੇ ਰਿਪੋਰਟ ਪਾਸ ਕਰ ਦਿੱਤੀ। ਇਸ ਉਪਰੰਤ ਪ੍ਰਧਾਨ ਨੇ ਨਵੀ ਚੋਣ ਲਈ ਕਾਰਜ ਕਰਨੀ ਭੰਗ ਕਰ ਦਿਤੀ ਮੈਂਬਰਾਂ ਨੂੰ ਅਗਲੀ ਟਰਮ ਵਾਸਤੇ ਪ੍ਰਧਾਨ ਚੁਨਣ ਲਈ ਰਾਹ ਸਾਫ ਕਰ ਦਿਤਾ।
ਸਤਵੰਤ ਸਿੰਘ ਬੋਪਾਰਾਏ ਨੇ ਕਲੱਬ ਦੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੈਂਬਰਾਂ ਨੂੰ ਸਰਵਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਨ ਲਈ ਸਲਾਹ ਦਿਤੀ। ਅਗਲੇ ਦੋ ਸਾਲਾਂ ਦੇ ਲਈ ਪਧ੍ਰਾਨ ਦੀ ਚੋਣ ਕਰਾਉਣ ਲਈ ਰਾਜਿੰਦਰ ਸਿੰਘ ਜੰਡਾ ਨੂੰ ਪ੍ਰਜ਼ਾਈਡਿੰਗ ਅਫਸਰ ਨਿਯੁਕਤ ਕੀਤਾ। ਕੁੱਝ ਵਿਵਾਦਾਂ ਦੇ ਕਾਰਨ ਇਹ ਚੋਣ ਬਰੈਂਪਟਨ ਸਿਟੀઠઠਦੇ ਰੀਕਰੀਏਸ਼ਨ ਪ੍ਰੋਗਰਾਮ ਦੇ ਨੁਮਾਇੰਦੇઠઠਬੀਬੀ ਬੀਨੂੰ ਸਰਦਾਕੁਟੀ ਦੀ ਦੇਖ ਰੇਖ ਹੇਠ ਹੋਈ ਤਾਂ ਸਾਰੀ ਚੋਣ ਸਾਫ ਅਤੇ ਸਪੱਸ਼ਟ ਹੋ ਸਕੇ। ਮੀਟਿੰਗ ਵਿੱਚ 137 ਮੈਂਬਰ ਹਾਜ਼ਰ ਸਨ। ਪ੍ਰਜ਼ਾਇੰਿਗ ਅਫਸਰ ਨੇ ਮੈਂਬਰਾਂ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਨਾ ਪ੍ਰਪੋਜ਼ ਕਰਨ ਲਈ ਕਿਹਾ।ਕਸ਼ਮੀਰਾ ਸਿੰਘ ਦਿਉਲ ਨੇ ਪ੍ਰਧਾਨਗੀ ਦੇ ਅਹੁੱਦੇ ਲਈ ਗੁਰਮੇਲ ਸਿੰਘ ਸੱਗੂ ਦਾઠઠਨਾ ਮੈਂਬਰਾਂ ਸਾਹਮਣੇ ਰੱਖਿਆ।
ਇਸ ਨੂੰ ਜਰਨੈਲ ਸਿੰਘ ਚਾਨਾ ਨੇ ਸੈਕੰਡ ਕੀਤਾ। ਸਿਟੀ ਸਟਾਫ ਅਤੇ ਪਰਜ਼ਾੀਡਿੰਗ ਅਫਸਰ ਨੇ ਮੈਂਬਰਾਂ ਤੋਂ ਦੁਬਾਰਾ ਪੁਸ਼ਟੀ ਕੀਤੀ ਕਿ ਕੋਈ ਹੋਰ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹੈ। ਹੋਰ ਕਿਸੇ ਵੀ ਮੈਂਬਰ ਨੇ ਇੱਛਾ ਨਹੀਂ ਜਤਾਈ। ਗੁਰਮੇਲ ਸਿੰਘ ਸੱਗੂઠઠਨੂੰ ਪ੍ਰਧਾਨ ਬਣਾਉਣ ਵਾਸਤੇ ਸਾਰੇ ਮੈਂਬਰਾਂ ਨੇ ਇੱਕ ਮੱਤ ਹੱਥ ਕੜ੍ਹੇ ਕਰਕੇ ਸਹਿਮਤੀ ਵਿਖਾਈ ਅਤੇ ਪ੍ਰਜ਼ਾਈਡਿੰਗ ਅਫਸਰ ਨੇ ਅਗਲੇ ਟਰਮ ਲਈ ਪ੍ਰਧਾਨ ਚੁਣ ੇ ਜਾਣ ਦਾ ਐਲਾਣ ਕਰ ਦਿਤਾ। ਇਸ ਦੇ ਨਾਲ ਹੀ ਪ੍ਰਧਾਨ ਦੀ ਟਰਮ ਤਿੰਨ ਸਾਲ ਕਰਨ ਲਈ ਸੰਵਿਧਾਨ ਵਿੱਚ ਸੋਧઠઠਪਾਸ ਕਰ ਦਿਤੀ। ਸਿਟੀ ਨੁਮਾਇੰਦੇ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ। ਇਸੇ ਤਰਾਂ ਮੀਤ ਪ੍ਰਧਾਨ ਬੀਬੀ ਤ੍ਰਿਪਤਾ ਕੁਮਾਰੀ ਸ਼ਰਮਾ, ਸਕੱਤਰ ਕਸ਼ਮੀਰਾ ਸਿੰਘ ਦਿਉਲ, ਖਜ਼ਾਨਚੀ ਜਰਨੈਲ ਸਿੰਘ ਚਾਨਾ ਥਾਪੇ ਗਏ। ਡਾਇਰੈਕਟਰ ਸੁੱਚਾ ਸਿੰਘ ਅਟਵਾਲ,ਭੁੰਿਦਰ ਸਿੰਘ ਮਾਨਕ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਲੌਂਗੀਆ,ਬੀਬੀ ਸੁਰਿੰਦਰ ਕੌਰ ਧਾਲੀਵਾਲ ਬੀਬੀ ਅਮਰੀਕ ਕੌਰ ਅਟਵਾਲ ਅਤੇ ਜਗਤਾਰ ਸਿੰਘ ਸੰਧੂ ਚੁਣੇ ਗਏ। ਅੰਤ ਵਿੱਚ ਗੁਰਮੇਲ ਸਿੰਘ ਸੱਗੂ ਨੇ ਸਾਰੇ ਮੈਂਬਰਾਂ ਦਾ ਆਪਣੇ ਵਿੱਚ ਵਿਸ਼ਵਾਸ ਕਰਕੇ ਦੁਬਾਰਾ ਪ੍ਰਧਾਨ ਚੁਣੇ ਜਾਣ ਲਈ ਧੰਨਵਾਦ ਕੀਤਾ ਅਤੇ ਅਗੇ ਤੋਂ ਵੀ ਕਲੱਬ ਦੀ ਜਿੰਮੇਵਾਰੀ ਤਨ ਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਗੁਰਮੇਲ ਸਿੰਘ ਸੱਗੂ ਰੀਟਾਇਰਡ ਹਵਾਈ ਸੈਨਾ ਅਫਸਰ ਹਨ ਅਤੇ ਦਯਾ ਨੰਦ ਮੈਡੀਕਲ ਕਾਲਜ ਲੁਧਿਆਨਾ ਵਿਖੇ ਚੀਫ ਮੈਨੇਜਰ ਦੀਆਂ ਸੇਵਾਵਾਂ ਂਿਨਭਾ ਚੁੱਕੇ ਹਨ। ਉਹਨਾਂ ਦਾ ਫੋਨ 416-648-6706 ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …