ਬਰੈਂਪਟਨ/ਡਾ. ਝੰਡ
ਬੀਬੀ ਇਸ਼ਨਾਨ ਕੌਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਮਾਤਾ ਜੀ ਅਤੇ ਸਵਰਗੀ ਪ੍ਰੋ. ਉਦੈ ਸਿੰਘ ਜੀ ਦੀ ਧਰਮ-ਪਤਨੀ ਬੀਬੀ ਸੁਰਜੀਤ ਕੌਰ 22 ਅਪ੍ਰੈਲ 2017 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਮਾਰਚ ਮਹੀਨੇ ਦੇ ਅਖ਼ੀਰਲੇ ਦਿਨਾਂ ਤੋਂ ਬੀਮਾਰ ਚੱਲੇ ਆ ਰਹੇ ਸਨ ਅਤੇ ਡਾਕਟਰੀ ਯਤਨਾਂ ਦੇ ਬਾਵਜੂਦ ਫਿਰ ਤੰਦਰੁਸਤ ਨਹੀਂ ਹੋ ਸਕੇ। ਉਨ੍ਹਾਂ ਨੇ ਆਖ਼ਰੀ ਸੁਆਸ ਆਪਣੇ ਘਰ ਵਿੱਚ ਹੀ ਲਏ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਥੇ ਮੌਜੂਦ ਸਨ। ਮਾਤਾ ਜੀ ਨੇ ਲੱਗਭੱਗ 60 ਵਰ੍ਹੇ ਲਗਾਤਾਰ ਓਨਟਾਰੀਓ ਦੀ ਸਿੱਖ ਕਮਿਊਨਿਟੀ ਦੀ ਸੇਵਾ ਕੀਤੀ ਅਤੇ ਗੁਰਬਾਣੀ ਦੇ ਗਿਆਨ ਨੂੰ ਲੋਕਾਂ ਵਿੱਚ ਪ੍ਰਚਾਰਿਆ। ਉਹ ਹਰੇਕ ਨੂੰ ਬੜੇ ਹੀ ਪ੍ਰੇਮ-ਪਿਆਰ ਨਾਲ ਮਿਲਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ 29 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3.30 ਤੋਂ 5.30 ਵਜੇ ਦੇ ਵਿਚਕਾਰ ਬਰੈਂਪਟਨ ਕਰੇਮੇਟੋਰੀਅਮ, ਬਰੈਮਵਿਨ ਡਰਾਈਵ ਵਿਖੇ ਕੀਤਾ ਜਾਵੇਗਾ। ਉਪਰੰਤ, ਸ਼ਾਮ ਨੂੰ 6.00 ਵਜੇ ਡਿਕਸੀ ਗੁਰੂਘਰ ਵਿਖੇ ਅੰਤਮ ਅਰਦਾਸ ਹੋਵੇਗੀ। ਉਨ੍ਹਾਂ ਦੇ ਜੀਵਨ ਦੀ ਮਿੱਠੀ ਯਾਦ ਨੂੰ ਮਨਾਂ ਵਿੱਚ ਵਸਾਉਂਦਿਆਂ ਹੋਇਆਂ ਪਰਿਵਾਰ ਦੇ ਮੈਂਬਰਾਂ ਵੱਲੋਂ 23 ਅਪ੍ਰੈਲ ਤੋਂ 28 ਅਪ੍ਰੈਲ ਤੱਕ ਹਰ ਰੋਜ਼ ਸ਼ਾਮ ਨੂੰ ਉਨ੍ਹਾਂ ਦੇ ਗ੍ਰਹਿ 18 ਮੂਨਲਾਈਟ ਪਲੇਸ, ਬਰੈਂਪਟਨ ਵਿਖੇ ਕੀਰਤਨ ਕੀਤਾ ਜਾਵੇਗਾ। ਸਾਰਿਆਂ ਨੂੰ ਮਾਤਾ ਜੀ ਦੇ ਸਸਕਾਰ, ਅੰਤਮ ਰਸਮਾਂ ਅਤੇ ਡਿਕਸੀ ਗੁਰੂਘਰ ਵਿਖੇ ਉਨ੍ਹਾਂ ਦੇ ਨਮਿਤ ਅਰਦਾਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …