ਟੋਰਾਂਟੋ : ਸਹਾਰਾ ਸੀਨੀਅਰ ਸਰਵਸਿਜ਼ ਨੇ ਗਰਮੀਆਂ ਦੀ 2019 ਦੀ ਦੂਸਰੀ ਪਿਕਨਿਕ ਕਿਨਗਯਬਰਿਜ ਪਾਰਕ ਨਿਆਗਰਾ ਫਾਲਯ ਵਿੱਚ 22 ਅਗਸਤ ਵਾਲੇ ਦਿਨ ਬੜੀ ਧੂਮ ਧਾਮ ਨਾਲ ਮਨਾਈ। ਇਹ ਅਤੀ ਸੁੰਦਰ ਪਾਰਕ ਨਿਆਗਰਾ ਫਾਲਯ ਦੇ ਚੜਦੇ ਪਾਸੇ ਨਿਆਗਰਾ ਦਰਿਆ ਤੇ ਸਥਿੱਤ ਹੈ । 22 ਅਗਸਤ 9.30 ਵਜੇ, ਊਦਮ, ਮਨਿੰਦਰ ਅਤੇ ਮਾਧਵੀ ਦੀ ਜਿਮੇਂਦਾਰੀ ਵਿੱਚ ਤਿੰਨ ਬੱਸਾਂ ਮਿਸਿਸਸਾਗਾ ਤੋਂ ਰਵਾਨਾ ਹੋਕੇ ਤਕਰੀਬਨ 11.30 ਵਜੇ ਪਾਰਕ ਵਿੱਚ ਪਹੁੰਚੀਆਂ । ਰਸਤੇ ਦਾ ਸਫਰ ਸੱਭ ਨੇ ਗੀਤਾਂ ਅਤੇ ਚੁਟਕਲੇ ਸੁਣਾ ਕੇ ਤਹਿ ਕੀਤਾ। ਪ੍ਰਧਾਨ ਨਰਿੰਦਰ ਸਿੰਘ ਧੁੱਗਾ ਹੁਰਾਂ ਨੇ ਤਕਰੀਬਨ 165 ਮੈਂਬਰਾਂ ਅਤੇ ਪਹੁੰਚੇ ਮਹਿਮਾਨਾ ਦਾ ਸਵਾਗਤ ਕੀਤਾ । 12 ਵਜੇ ਰੌਇਲ ਇੰਡੀਆ ਸਵੀਟਸ, ਬਰੈਂਪਟਨ ਦਾ ਗਰਮੋ ਗਰਮ ਖਾਣਾ ਵਰਤਾਇਆ ਗਿਆ ਜੋ ਸੱਭ ਨੇ ਬਹੁਤ ਪਸੰਦ ਕੀਤਾ । ਸਭ ਨੇ ਪਾਰਕ ਅਤੇ ਨਿਆਗਰਾ ਫਾਲਜ਼ ਦੇ ਨਾਲ ਨਾਲ ਬਣੀ ਪੱਟੀ ‘ਤੇ ਸੈਰ ਸਪਾਟਾ ਕਰਕੇ ਖੂਬ ਆਨੰਦ ਮਾਣਿਆ। ਅਰੁਨ ਗਾਂਧੀ ਹੁਰੀਂ ਕਰਿਕਟ ਸੈਟ ਲੈਕੇ ਆਏ ਸੰਨ ਅਤੇ ਇਛਾੱਵਾਨ ਖਿਡਾਰੀਆਂ ਨੇ ਕ੍ਰਿਕਟ ਦਾ ਆਨੰਦ ਮਾਣਿਆ।
1.30 ਵਜੇ ਬੱਸਾਂ ਵਿੱਚ ਸਵਾਰ ਹੋਕੇ ਸੱਭ ਫੌਲਸ ਲਈ ਰਵਾਣਾ ਹੋਏ ਅਤੇ ਡੇਢ ਘੰਟਾ ਉੱਥੇ ਆਨੰਦ ਮਾਣਿਆ। ਇਸ ਅਜੂਬੇ ਨੂੰ ਦੇਖ ਕੇ ਕਿਸੇ ਨੇਂ ਸੱਚ ਹੀ ਲਿਖਿਆ ਹੈ ਕਿ ਇਹ ਦੁਨੀਆਂ ਦਾ ਹਨੀਮੂੰਨ ਕੈਪੀਟਲ ਹੈ ।
3 ਵਜੇ ਦੇ ਕਰੀਬ ਵਾਪਸ ਆਕੇ ਗਰਮੋ ਗਰਮ ਮਸਾਲੇ ਵਾਲੀ ਚਾਹ ਦੇ ਨਾਲ ਢੇਰ ਸਾਰੀ ਮਠਿਆਈ ਵਰਤਾਈ ਗਈ ਅਤੇ ਜੁਲਾਈ ਅਤੇ ਅਗਸਤ ਮਹੀਨੇਂ ਵਿੱਚ ਆਉਂਦੇ ਸੀਨੀਅਰਜ਼ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕਟਿੱਆ ਗਿਆ। ਇਹ ਕੇਕ ਮਾਣਯੋਗ ਸੁਖਪਾਲ ਜੀ, ਤੇਜਵੰਤ ਜੀ ਅਤੇ ਬਲਵੀਰ ਜੀ ਹੁਰਾਂ ਨੇ ਆਪਣੇ ਹੱਥੀਂ ਤਿਆਰ ਕੀਤਾ ਸੀ । ਗੁਰਬਚਨ, ਊਸ਼ਾ ਅਤੇ ਜੀਤ ਪਾਲ ਨੇ ਗਰਮੋ ਗਰਮ ਮਸਾਲੇ ਵਾਲੀ ਚਾਹ ਤਿਆਰ ਕੀਤੀ । 5 ਵਜੇ ਸ਼ਾਮ ਸੱਭ ਬੱਸਾਂ ਵਿੱਚ ਸਵਾਰ ਹੋਕੇ ਫਲੋਰਲ ਘੜੀ ਜੋ ਫੌਲਸ ਤੋਂ 10 ਕੁ ਕਿਲੋਮੀਟਰ ਲਹਿੰਦੇ ਵਿੱਚ ਹੈ, ਪਹੁੰਚੇ । ਉੱਥੇ ਸੁਮੇਸ਼ਨੰਦਾ ਜੀ ਜੋ ਸੰਸਥਾ ਦੇ ਫੋਟੋਗਰਾਫਰ ਹਨ, ਫੋਟੋ ਖਿੱਚ ਕੇ ਖੂਬ ਜੌਹਰ ਦਿਖਾਏ। ਉਹਨਾਂ ਦੀਆਂ ਤਸਵੀਰਾਂ ਦਾ ਆਨੰਦ ਤੁਸੀਂ [email protected] ਤੇ ਜਾਕੇ ਮਾਣ ਸਕਦੇ ਹੋ ।
6 ਵਜੇ ਫੌਲਜ਼ ਨੂੰ ਅਲਵਿਦਾ ਕਹਿੰਦੇ ਹੋਏ ਇਹ ਤਿੰਨ ਬੱਸਾਂ ਦਾ ਕਾਫਲਾ ਵਾਪਸ ਮਿਸੀਸਾਗਾ ਖੁਸ਼ੀ ਖੁਸ਼ੀ ਪਰਤਿਆ। ਓਨਟਾਰੀਉ ਦੀ ਇਸ ਪਰੀਮੀਅਰ ਸੰਸਥਾ ਦਾ ਸੱਭ ਨੂੰ ਮਾਣ ਹੈ, ਜੋ ਸਮੇਂ ਸਮੇਂ ਸਿਰ ਆਪਣੇ ਮੈਂਬਰਾਂ ਖਾਤਰ ਇਹੋ ਜਿਹੇ ਪਰੋਗਰਾਮ ਉਲੀਕਦਾ ਰਹਿੰਦਾ ਹੈ। ਸਾਨੂੰ ਮਾਣ ਹੈ ਆਪਣੀ ਵਲੰਟੀਅਰ ਟੀਮ ਤੇ ਜੋ ਅਣਥੱਕ ਮਿਹਨਤ ਕਰਦੇ ਹਨ । ਇਸ ਪਿਕਨਿਕ ਦੀ ਸਫਲਤਾ ਵਿਚ ਮਾਧਵੀ ਅਤੇ ਛਾਇਆ ਦਾ ਬਹੁਤ ਯੋਗਦਾਨ ਹੈ । ਸਹਾਰਾ ਸੀਨੀਅਰ ਸਰਵਸਿਜ਼ ਬਾਰੇ ਕੋਈ ਵੀ ਜਾਣਕਾਰੀ ਇਸ ਪਤੇ ‘ਤੇ ਲੈ ਸਕਦੇ ਹੋ । www.saharaseniorservices.com , Email to [email protected] ਜਾਂ ਕਲੱਬ ਦੇ ਪਰਧਾਨ ਨਰਿੰਦਰ ਧੁੱਗਾ ਨੂੰ 416-985-5336 ਤੇ ਫੋਨ ਕਰ ਸਕਦੇ ਹੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …