Breaking News
Home / ਕੈਨੇਡਾ / ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਉਨਟਾਰੀਓ ਨਿਵਾਸੀਆਂ ਦੀ ਕਿਫਾਇਤੀ ਘਰ ਤੱਕ ਪਹੁੰਚ ਹੋਵੇਗੀ ਆਸਾਨ : ਸੋਨੀਆ ਸਿੱਧੂ

ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਉਨਟਾਰੀਓ ਨਿਵਾਸੀਆਂ ਦੀ ਕਿਫਾਇਤੀ ਘਰ ਤੱਕ ਪਹੁੰਚ ਹੋਵੇਗੀ ਆਸਾਨ : ਸੋਨੀਆ ਸਿੱਧੂ

ਟੋਰਾਂਟੋ : ਪਿਛਲੇ ਹਫ਼ਤੇ, ਫੈੱਡਰਲ ਅਤੇ ਸੂਬਾਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਦੋਵੇਂ ਸਰਕਾਰਾਂ ਉਨਟਾਰੀਓ ਵਾਸੀਆਂ ਦੀ ਹਾਊਸਿੰਗ ਦੀ ਜ਼ਰੂਰਤ ਦੇ ਮਸਲੇ ਦੇ ਹੱਲ ਲਈ ਸਿੱਧੀ ਕਿਫ਼ਾਇਤੀ ਸਹਾਇਤਾ ਮੁਹੱਈਆ ਕਰਵਾਉਣਗੀਆਂ ਅਤੇ ਕੈਨੇਡਾ ਹਾਊਸਿੰਗ ਬੈਨੀਫਿਟ ਦੇ ਤਹਿਤ 1.4 ਬਿਲੀਅਨ ਡਾਲਰ ਦਾ ਪਹਿਲਾ ਸੰਯੁਕਤ ਨਿਵੇਸ਼ ਹੋਵੇਗਾ।
ਕੈਨੇਡਾ- ਉਨਟਾਰੀਓ ਹਾਊਸਿੰਗ ਬੈਨੀਫਿਟ ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਕੈਨੇਡਾ-ਉਨਟਾਰੀਓ ਦੁਵੱਲੇ ਸਮਝੌਤੇ ‘ਤੇ ਅਧਾਰਤ ਹੈ, ਜੋ ਸਮਾਜਿਕ ਅਤੇ ਕਮਿਊਨਿਟੀ ਰਿਹਾਇਸ਼ੀ ਖੇਤਰਾਂ ਦੀ ਰੱਖਿਆ, ਨਵੀਨੀਕਰਣ ਅਤੇ ਵਿਸਤਾਰ ਲਈ 5.75 ਬਿਲੀਅਨ ਤੋਂ ਵੱਧ ਦੀ ਸਹਾਇਤਾ ਦੇਵੇਗਾ, ਅਤੇ ਉਨਟਾਰੀਓ ਦੀਆਂ ਮਕਾਨਾਂ ਦੀ ਮੁਰੰਮਤ, ਉਸਾਰੀ ਅਤੇ ਕਿਫਾਇਤੀ ਨਾਲ ਜੁੜੀਆਂ ਪ੍ਰਾਥਮਿਕਤਾਵਾਂ ਦਾ ਸਮਰਥਨ ਕਰੇਗਾ। ਇਸ ਸਬੰਧੀ ਗੱਲ ਕਰਦਿਆਂ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ”ਕੈਨੇਡਾ ਹਾਉਸਿੰਗ ਬੈਨੀਫਿਟ ਰਾਸ਼ਟਰੀ ਹਾਊਸਿੰਗ ਰਣਨੀਤੀ ਦਾ ਇੱਕ ਮਹੱਤਵਪੂਰਣ ਥੰਮ ਹੈ ਜੋ ਪੂਰੇ ਕੈਨੇਡਾ ਵਿੱਚ ਪਰਿਵਾਰਾਂ ਦੀ ਮਦਦ ਕਰਨ ਵਿੱਚ ਸਹਾਇਤਾ ਕਰੇਗਾ।” ਅੱਗੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਹਰ ਕੈਨੇਡੀਅਨ ਸੁਰੱਖਿਅਤ ਅਤੇ ਕਿਫਾਇਤੀ ਜਗ੍ਹਾ ਦਾ ਹੱਕਦਾਰ ਹੈ, ਜਿਸਨੂੰ ਉਹ ਆਪਣਾ ਘਰ ਕਹਿ ਸਕੇ। ਇਹੀ ਕਾਰਨ ਹੈ ਕਿ, 2017 ਵਿੱਚ ਫੈਡਰਲ ਸਰਕਾਰ ਨੇ ਰਾਸ਼ਟਰੀ ਹਾਊਸਿੰਗ ਰਣਨੀਤੀ (ਐਨਐਚਐਸ) ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਹਫ਼ਤੇ ਹੋਇਆ ਕੈਨੇਡਾ ਹਾਊਸਿੰਗ ਬੈਨੀਫਿਟ ਸਬੰਧੀ ਐਲਾਨ ਉਨਟਾਰੀਓ ਵਾਸੀਆਂ ਲਈ ਕਿਫਾਇਤੀ ਮਕਾਨਾਂ ਤੱਕ ਪਹੁੰਚ ਦੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।
ਇਹ ਐਲਾਨ ਕਨੈਡਾ ਅਤੇ ਉਨਟਾਰੀਓ ਦਰਮਿਆਨ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਸਾਰੇ ਇਕੱਠੇ ਮਿਲ ਕੇ, ਮਜ਼ਬੂਤ ਭਾਈਚਾਰਿਆਂ ਦਾ ਨਿਰਮਾਣ ਕਰਨ ਲਈ ਵਚਨਬੱਧ ਹਾਂ। ਦੱਸ ਦੇਈਏ ਕਿ ਕੈਨੇਡਾ ਵਿਚ ਆਪਣਾ ਘਰ ਲੈਣ ਦੇ ਕੈਨੇਡੀਅਨਜ਼ ਦੇ ਸੁਪਨੇ ਨੂੰ ਪੂਰਾ ਕਰਨ ਲਈ 2017 ਵਿੱਚ ਫੈਡਰਲ ਸਰਕਾਰ ਨੇ ਰਾਸ਼ਟਰੀ ਹਾਊਸਿੰਗ ਰਣਨੀਤੀ (ਐਨਐਚਐਸ) ਦੀ ਸ਼ੁਰੂਆਤ ਕੀਤੀ ਅਤੇ 2018 ਵਿੱਚ ਉਨਟਾਰੀਓ ਸੂਬੇ ਨੇ ਹਾਊਸਿੰਗ ਬਾਰੇ ਦੁਵੱਲੇ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …