10.3 C
Toronto
Saturday, November 8, 2025
spot_img
Homeਕੈਨੇਡਾਟੋਰਾਂਟੋ ਵਿਖੇ 'ਮੇਲਾ ਬੀਬੀਆਂ ਦਾ' ਵਿੱਚ ਪਈਆਂ ਗਿੱਧੇ ਦੀਆਂ ਧਮਾਲਾਂ

ਟੋਰਾਂਟੋ ਵਿਖੇ ‘ਮੇਲਾ ਬੀਬੀਆਂ ਦਾ’ ਵਿੱਚ ਪਈਆਂ ਗਿੱਧੇ ਦੀਆਂ ਧਮਾਲਾਂ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਅਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਦੇ ਕੁਲਵਿੰਦਰ ਸਿੰਘ ਛੀਨਾਂ ਵੱਲੋਂ ਸਾਂਝੇ ਤੌਰ ਤੇ’ ਮਾਂ ਦਿਵਸ ਨੂੰ ਸਮਰਪਿਤ 6ਵਾਂ ਸਲਾਨਾਂ ‘ਮੇਲਾ ਬੀਬੀਆ ਦਾ’ ਟੋਰਾਂਟੋ ਵਿਖੇ ਕਰਵਾਇਆ ਗਿਆ। ਇਸ ਮੇਲੇ ਦੀ ਖਾਸਿਆਤ ਇਹ ਸੀ ਕਿ ਸਾਰੀਆਂ ਬੀਬੀਆਂ ਭੈਣਾਂ ਲਈ ਬਿਲਕੁਲ ਮੁਫਤ ਰੱਖੇ ਗਏ ਇਸ ਮੇਲੇ ਵਿੱਚ ਜਿੱਥੇ ਬੀਬੀਆਂ ਭੈਣਾਂ ਨੂੰ ਦੂਰੋਂ ਨੇੜਿਓਂ ਲਿਆਉਂਣ/ਛੱਡਣ ਲਈ ਮੁਫਤ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਉੱਥੇ ਹੀ ਸਾਰਾ ਦਿਨ ਚਾਹ/ਪਾਣੀ ਤੋਂ ਇਲਾਵਾ ਮੁਫਤ ਖਾਣੇ ਦਾ ਵੀ ਪ੍ਰਬੰਧਕਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਸਟੇਜ ਸੰਚਾਲਨ ਦੀ ਕਾਰਵਾਈ ਕੁਲਵਿੰਦਰ ਸਿੰਘ ਛੀਨਾਂ ਵੱਲੋਂ ਨਿਭਾਈ ਜਿਹਨਾਂ ਨੇ ਤਰਤੀਬ ਵਾਰ ਜਿੱਥੇ ਮੇਲੇ ਦੀ ਰੂਪ ਰੇਖਾ ਪੇਸ਼ ਕੀਤੀ ਉੱਥੇ ਹੀ ਗਾਇਕਾਂ ਨੂੰ ਵੀ ਵਾਰੋ-ਵਾਰੀ ਬੜੇ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤਾ।
ਸਮਾਗਮ ਦੌਰਾਨ ਨਾਮਵਰ ਗਾਇਕ ਸੁੱਖੀ ਬਰਾੜ, ਗੁਰਸੇਵਕ ਸੋਨੀ, ਔਜਲਾ ਬ੍ਰਦਰਜ਼, ਦਿਲਪ੍ਰੀਤ ਅਤੇ ਜੋਤੀ ਸ਼ਰਮਾਂ ਨੇ ਜਿੱਥੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਉੱਥੇ ਹੀ ਆਈਆਂ ਬੀਬੀਆਂ ਨੂੰ ਖੂਬ ਨਚਾਇਆ ਵੀ ਜਿੱਥੇ ਆਈਆਂ ਬੀਬੀਆਂ ਨੇ ਸੁਹਾਗ, ਸਿੱਠਣੀਆਂ, ਗਿੱਧਾ, ਭੰਗੜਾ, ਜਾਗੋ ਆਦਿ ਨਾਲ ਚੰਗੀਆਂ ਧਮਾਲਾਂ ਵੀ ਪਾਈਆਂ ਇਸ ਮੌਕੇ ਜਿੱਥੇ ਵੱਖੋ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਹਾਜ਼ਰੀ ਲੁਆਈ ਉੱਥੇ ਹੀ ਸਮਾਗਮ ਵਿੱਚ ਪਹੁੰਚੀ ਸਭ ਤੋਂ ਵੱਡੀ ਉਮਰ ਦੀ ਮਾਤਾ (102 ਸਾਲ ਉਮਰ) ਦਲੀਪ ਕੌਰ ਦਾ ਗੋਲਡ ਮੈਡਲ ਨਾਲ ਸਨਮਾਨ ਵੀ ਕੀਤਾ ਗਿਆ ਤੇ ਇਸਦੇ ਨਾਲ-ਨਾਲ ਵਡੇਰੀ ਉਮਰ ਦੀਆਂ ਕੁਝ ਹੋਰ ਵੀ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਮ ਪੀ ਰਮੇਸ਼ਵਰ ਸਿੰਘ ਸੰਘਾ, ਐਪ ਪੀ ਹਰਿੰਦਰ ਮੱਲ੍ਹੀ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਓਨਟਾਰੀਓ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜੋਗਾ ਸਿੰਘ ਕੰਗ, ਨਵਾਂ ਸ਼ਹਿਰ ਸਪੋਰਟਸ ਕਲੱਬ ਦੇ ਗਗਨਦੀਪ ਸਿੰਘ ਮਹਾਲੋਂ, ਹਰਤੀਰਥ ਸਿੰਘ ਨੰਬਰਦਾਰ, ਰੇਡੀਓ ਸਾਰੰਗ ਦੇ ਸੰਚਾਲਕ ਅਤੇ ਪੰਜਾਬੀ ਫਿਲਮ ਅਸੀਸ ਦੇ ਅਦਾਕਾਰ ਰਾਜਬੀਰ ਬੋਪਾਰਾਏ, ਉੱਘੇ ਰਿਆਲਟਰ ਹਰਪ ਗਰੇਵਾਲ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਅਨੇਕਾਂ ਹੀ ਲੋਕ ਮੌਜੂਦ ਸਨ।

RELATED ARTICLES
POPULAR POSTS