ਬਰੈਂਪਟਨ, ਉਨਟਾਰੀਓ : ਇਕ ਨਵਾਂ ਦਹਾਕਾ ਸ਼ੁਰੂ ਹੋਣ ਵਾਲਾ ਹੈ। ਸਿਟੀ ਆਫ ਬਰੈਂਪਟਨ, ਕਈ ਤਰ੍ਹਾਂ ਦੇ ਰੋਮਾਂਚਕ ਲਾਈਵ ਮਨੋਰੰਜਨ, ਟਿਮ ਹੋਰਟੋਨਸ ਵਲੋਂ ਪੇਸ਼ ਕੀਤੇ ਜਾਣ ਵਾਲੇ ਪਟਾਕਿਆਂ ਦੇ ਡਿਸਪਲੇ ਅਤੇ ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਦੇ ਨਾਲ ਜਸ਼ਨ ਮਨਾ ਰਹੀ ਹੈ। ਸਿਟੀ ਨੂੰ ਬਰੈਂਪਟਨ ਦੇ ਨਵੇਂ ਸਾਲ 2020 ਤੋਂ ਪਹਿਲਾਂ ਦੀ ਸ਼ਾਮ ਦੇ ਜਸ਼ਨ ਲਈ ਮੁੱਖ ਪ੍ਰਦਰਸ਼ਕ ਦੇ ਤੌਰ ‘ਤੇ ਜੂਨੋ ਐਵਾਰਡ-ਵਿਜੇਤਾ ਬੈਂਡ ਮੈਜਿਕ! ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ ਹੋ ਰਹੀ ਹੈ। ਇਸ ਜਸ਼ਨ ਵਿਚ ਸ਼ਾਮਲ ਹੋਣ ਵਾਲੇ ਮੰਗਲਵਾਰ, 31 ਦਸੰਬਰ 2019 ਨੂੰ ਰਾਤ 8.00 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਗਾਰਡਨ ਸਕਵੇਅਰ ਵਿਚ ਮੁਫਤ ਲਾਈਵ ਕੋਨਸਰਟ ਦਾ ਮਜ਼ਾ ਲੈ ਸਕਦੇ ਹਨ।
ਲਾਈਵ ਮਨੋਰੰਜਨ : ਡੀ.ਜੇ. ਫਿਜ਼ਾ, ਕੇ.ਆਈ.ਐਸ.ਐਸ. 92.5 ਦੇ ਮੇਜ਼ਬਾਨ ਸ਼ੈਮ ਦੇ ਨਾਲ ਰਾਤ ਨੂੰ 8 ਵਜੇ ਗਤੀਵਿਧੀਆਂ ਦੀ ਸ਼ੁਰੂਆਤ ਕਰਨਗੇ। ਪਟਾਕਿਆਂ ਦਾ ਪਹਿਲਾ ਡਿਸਪਲੇ ਉਨ੍ਹਾਂ ਲੋਕਾਂ ਲਈ ਰਾਤ 9 ਵਜੇ ਹੋਵੇਗਾ, ਜੋ ਨਵੇਂ ਸਾਲ ਦਾ ਜਸ਼ਨ ਥੋੜ੍ਹਾ ਜਲਦੀ ਮਨਾਉਣਾ ਚਾਹੁੰਦੇ ਹਨ। ਲਾਈਵ ਮਨੋਰੰਜਨ ਰਾਤ ਨੂੰ 9.15 ਵਜੇ ਜਾਰੀ ਰਹੇਗਾ। ਇਸ ਵਿਚ ਵਿੰਗ ਨਾਈਟ, ਬਰੈਂਪਟਨ ਦੇ ਆਪਣੇ ਹਾਰਟ ਲੇਕ ਗੁਆਂਢ ਤੋਂ ਜੀ.ਟੀ.ਏ. ਦਾ ਪ੍ਰੀਮੀਅਰ ਹਿਪ ਹੋਪ ਅਤੇ ਆਰ ਐਂਡ ਬੀ ਕਵਰ ਬੈਂਡ ਹੋਵੇਗਾ, ਜਿਸ ਨੂੰ 90 ਦੇ ਦਹਾਕੇ ਦੇ ਕਲਾਸਿਕਸ ਵਿਚ ਮੁਹਾਰਤ ਹੈ। ਕੈਨੇਡੀਅਨ ਰੇਗੇ ਫਿਊਜਨ ਬੈਂਡ ਅਤੇ ਬਰੈਂਪਟਨ ਦੇ ਨਵੇਂ ਸਾਲ 2020 ਦੀ ਸ਼ਾਮ ਦੇ ਮੁੱਖ ਪ੍ਰਦਰਸ਼ਕ ਮੈਜ਼ਿਕ! ਰਾਤ 11 ਵਜੇ ਤੋ ਬਾਅਦ ਸਟੇਜ ‘ਤੇ ਆਉਣਗੇ। ਇਸਦੇ ਬਾਅਦ ਭੀੜ ਨਵੇਂ ਸਾਲ ਆਉਣ ਦੀ ਉਲਟੀ ਗਿਣਤੀ ਸ਼ੁਰੂ ਕਰੇਗੀ ਅਤੇ ਪਟਾਕਿਆਂ ਦਾ ਦੂਜਾ ਡਿਸਪਲੇ ਅੱਧੀ ਰਾਤ ਨੂੰ ਹੋਵੇਗਾ।
ਮੈਜਿਕ ਬਾਰੇ : ਮੈਜ਼ਿਕ! ਟੋਰਾਂਟੋ ਵਿਚ ਤਿਆਰ ਹੋਈ, ਲੈਸ ਏਂਜਲਸ ਸਥਿਤ ਚਾਰ ਸੰਗੀਤਕਾਰਾਂ ਦੀ ਟੋਲੀ ਹੈ, ਜਿਨ੍ਹਾਂ ਨੇ ‘ਰੂਡ’ ਲਈ ਗਰਮੀ ਦੇ ਮੁੱਖ ਗੀਤ ਦਾ ਸਕੋਰ ਹਾਸਲ ਕੀਤਾ। ਇਹ ਰੋਮਾਂਚਕ ਰੇਗੇ-ਪੌਪ ਦੀ ਧੁਨ ਹੈ, ਜਿਸ ਨੇ ਛੇ ਹਫਤਿਆਂ ਤੱਕ ਬਿਲਬੋਰਡ ਹੌਟ 100 ਤੋਂ ਨੰਬਰ 1 ਦੀ ਥਾਂ ਲਈ। ਇਹ 41 ਦੇਸ਼ਾਂ ਦੇ ਚਾਰਟਾਂ ‘ਤੇ ਮੁੱਖ ਰਿਹਾ, ਦਸ ਮਿਲੀਅਨ ਤੋਂ ਵੱਧ ਸਿੰਗਲਸ ਦੀ ਵਿਕਰੀ ਹੋਈ, 500 ਮਿਲੀਅਨ ਤੋਂ ਵੱਧ ਸਟ੍ਰੀਮਸ ਨੂੰ ਪਛਾੜਿਆ ਅਤੇ ਵੇਵੋ ਤੇ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਪਿਛਲੇ ਪੰਜ ਸਾਲਾਂ ਵਿਚ ਮੈਜਿਕ! ਨੇ ਆਪਣੀ ਨਿਸ਼ਚਿਤ ਰੂਪ ਵਿਚ ਆਕਰਸ਼ਕ ਸਾਊਂਡ, ਸ਼ਾਨਦਾਰ ਗੀਤ ਰਚਨਾ ਅਤੇ ਕੁਸ਼ਲ ਸੰਗੀਤਕਾਰੀ ਦੇ ਕਾਰਨ ਸਦਭਾਵੀ ਲਹਿਰ ਦੇ ਤੌਰ ‘ਤੇ ਖੁਦ ਨੂੰ ਸਥਾਪਿਤ ਕੀਤਾ ਹੈ। ਹੁਣ ਮੈਜਿਕ! ਆਪਣੀ ਨਵੀਂ ਐਲਬਮ ‘ਐਕਸਪੈਕਟੇਸ਼ਨਸ’ ਦੇ ਨਾਲ ਵਾਪਸ ਆ ਰਿਹਾ ਹੈ, ਜਿਸ ਵਿਚ ‘ਕਿਸ ਮੇ’ ਅਤੇ ‘ਐਕਸਪੈਕਟੇਸ਼ਨਸ’ ਜਿਹੇ ਬੇਹੱਦ ਸਫਲ ਗੀਤ ਸ਼ਾਮਲ ਹਨ।
ਪਰਿਵਾਰ-ਅਨੁਕੂਲਿਤ ਗਤੀਵਿਧੀਆਂ : ਪਰਿਵਾਰ-ਅਨੁਕੂਲਿਤ ਮਨੋਰੰਜਨ, ਸਿਟੀ ਹਾਲ ਵਿਖੇ ਸ਼ਾਮ 6.30 ਵਜੇ ਤੋਂ ਰਾਤ 9.00 ਵਜੇ ਤੱਕ ਹੋਵੇਗਾ। ਇਸ ਵਿਚ ਸ਼ਾਮਲ ਹਨ, ਸਿਟੀ ਹਾਲ ਐਟਰੀਅਮ ਵਿਚ ਬੱਚਿਆਂ ਦੀ ਡਾਂਸ ਪਾਰਟੀ, ਜਾਦੂ ਦਾ ਸ਼ੋ, ਕ੍ਰਾਫਟਸ ਅਤੇ ਫੋਟੋ ਖਿਚਾਉਣ ਦੇ ਵਿਕਲਪ। ਗੇਜ ਪਾਰਕ ਵਿਖੇ, ਪਰਿਵਾਰ ਸਕੇਟਿੰਗ ਟ੍ਰੇਲ ਅਤੇ ਹਜ਼ਾਰਾਂ ਝਿਲਮਿਲਾਉਂਦੀਆਂ ਲਾਈਟਾਂ ਦਾ ਮਜ਼ਾ ਲੈ ਸਕਦੇ ਸਨ। ਉਸ ਦੇ ਬਾਅਦ ਪਰਿਵਾਰ ਰਾਤ ਨੂੰ 9 ਵਜੇ ਜਲਦੀ ਹੋਣ ਵਾਲਾ ਪਟਾਕਿਆਂ ਦਾ ਸ਼ੋਅ ਦੇਖਣ ਲਈ ਗਾਰਡਨ ਸਕਵੇਅਰ ਜਾ ਸਕਦੇ ਹਨ।
ਉਥੇ ਪਹੁੰਚਣਾ : ਨਵੇਂ ਸਾਲ ਤੋਂ ਪਹਿਲਾਂ ਸ਼ਾਮ ਨੂੰ 7 ਵਜੇ ਤੋਂ ਸੇਵਾ ਦੇ ਖਤਮ ਹੋਣ ਤੱਕ ਬਰੈਂਪਟਨ ਟ੍ਰਾਂਜ਼ਿਟ ਦੀ ਮੁਫਤ ਸਵਾਰੋ।
ਹਰੇ-ਭਰੇ ਸ਼ਹਿਰ ਦੇ ਤੌਰ ‘ਤੇ, ਅਸੀਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਜਿੱਥੇ ਵੀ ਸੰਭਵ ਹੋਵੇ, ਉਹ ਬਰੈਂਪਟਨ ਟ੍ਰਾਂਜ਼ਿਟ ‘ਤੇ ਸਫਰ ਕਰਨ।
ਟ੍ਰਾਂਜ਼ਿਟ ਦੀ ਸਮਾਂ ਸੂਚੀ ਅਤੇ ਸੜਕਾਂ ਦੇ ਬੰਦ ਹੋਣ ਸਮੇਤ, ਕਾਰਜਕਰਮ ਬਾਰੇ ਹੋਰ ਜਾਣਕਾਰੀ ਲਈ www.brampton.ca/newyearseve ‘ਤੇ ਜਾਓ। #BramptonNYE ਦੀ ਵਰਤੋਂ ਕਰਦੇ ਹੋਏ ਸ਼ੋਸ਼ਲ ਮੀਡੀਆ ਤੇ ਕਾਰਜਕਰਮ ਸਬੰਧੀ ਆਪਣਾ ਅਨੁਭਵ ਸਾਂਝਾ ਕਰੇ।
ਹਵਾਲਾ : ਬਰੈਂਪਟਨ ਇਸ ਸਾਲ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਦੇ ਜਸ਼ਨ ਦੀ ਥਾਂ ਹੈ। ਅਸੀਂ ਸ਼ਾਨਦਾਰ ਲਾਈਫ ਮਨੋਰੰਜਨ, ਪਰਿਵਾਰ-ਅਨੁਕੂਲਿਤ ਗਤੀਵਿਧੀਆਂ ਅਤੇ ਸਿਰਫ ਇਕ ਨਹੀਂ, ਬਲਕਿ ਪੂਰੀ ਰਾਤ ਪਟਾਕਿਆਂ ਦੇ ਦੋ ਡਿਸਪਲੇ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ। ਮੈਂ ਹਰ ਕਿਸੇ ਨੂੰ ਬਰੈਂਪਟਨ ਦੀ ਨਵੇਂ ਸਾਲ 2020 ਤੋਂ ਪਹਿਲਾਂ ਦੀ ਸ਼ਾਮ ਦੇ ਜਸ਼ਨ ਵਿਚ ਅਗਲੇ ਦਹਾਕੇ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਕਰਦਾ ਹਾਂ।
– ਮੇਅਰ ਪੈਟਰਿਕ ਬਰਾਊਨ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …