ਬਰੈਂਪਟਨ/ ਬਿਊਰੋ ਨਿਊਜ਼
ਐਮ.ਪੀ. ਸੋਨੀਆ ਸਿੱਧੂ ਨੇ ਹੋਰ ਸਥਾਨਕ ਐਮ.ਪੀ.ਦੇ ਨਾਲ ਐਮ.ਡੀ.ਏ. ਦੀ ਬਰੈਂਪਟਨ ਸਹੂਲਤ ਦਾ ਦੌਰਾ ਕੀਤਾ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫ਼ਲ ਸਪੇਸ ਕੰਪਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੂਰ ਲਈ ਮੈਂ ਐਮ.ਡੀ.ਏ. ਦਾ ਧੰਨਵਾਦ ਕਰਦੀ ਹਾਂ ਜੋ ਕਿ ਬਰੈਂਪਟਨ ਦੀ ਇਕ ਸ਼ਾਨਦਾਰ ਸਹੂਲਤ ਹੈ। ਇਸ ਨੂੰ ਡਾ. ਜਾਨ ਮੈਕਡੋਨਾਲਡ ਅਤੇ ਵਰਨ ਡੇਟਵਿਲਰ ਨੇ 1969 ਵਿਚ ਇਸ ਐਮ.ਡੀ.ਏ.ਨੂੰ ਸਥਾਪਿਤ ਕੀਤਾ ਸੀ ਜੋ ਕਿ ਕੈਨੇਡੀਅਨ ਉਦਮੀਆਂ ਲਈ ਇਕ ਸ਼ਾਨਦਾਰ ਉਦਾਹਰਨ ਹੈ।
ਉਹઠઠਨਵੇਂ ਆਈਡਿਆਜ ਨੂੰ ਬਾਜ਼ਾਰ ਵਿਚ ਵਿਕਰੀ ਲਈ ਤਿਆਰ ਉਤਪਾਦਾਂ ਅਤੇ ਸੇਵਾਵਾਂ ਵਿਚ ਬਦਲਣ ਲਈ ਕਾਫ਼ੀ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰੇ ਵਿਸ਼ਵ ਵਿਚ ਨਿਰਯਾਤ ਵੀ ਕਰਦੇ ਹਨ। ਉਹ ਇੱਥੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੇ ਬਰੈਂਪਟਨ ਵਿਚ ਮੱਧ ਵਰਗ ਨੂੰ ਵੱਧਦੇ ਅਤੇ ਇਕ ਮਜ਼ਬੂਤ ਭਾਈਚਾਰੇ ਵਿਚ ਬਦਲਣ ਵਿਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਡੇ ਦੇਸ਼ ਦਾ ਭਵਿੱਖ ਬਿਹਤਰ ਬਣਾਉਣ ਵਿਚ ਵੀ ਆਪਣੀ ਭੂਮਿਕਾ ਨਿਭਾਈ ਹੈ। ਅੱਜ ਕੰਪਨੀ ਵਿਚ 4800 ਤੋਂ ਵਧੇਰੇ ਕਰਮਚਾਰੀ ਕੰਮ ਕਰਦੇ ਹਨ ਅਤੇ ਕੰਪਨੀ ਦੀ ਆਮਦਨ 2 ਬਿਲੀਅਨ ਡਾਲਰ ਹੈ ਅਤੇ ਕੰਪਨੀ ਕੈਨੇਡਾ ਅਤੇ ਪੂਰੇ ਵਿਸ਼ਵ ਵਿਚ 15 ਤੋਂ ਵੱਧ ਥਾਵਾਂ ‘ਤੇ ਕਾਰਜਸ਼ੀਲ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …