Breaking News
Home / ਕੈਨੇਡਾ / ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਡਿਕਸੀ ਗੁਰੂਘਰ ਵਿਖੇ ਸਲਾਨਾ ਸੁਖਮਨੀ ਸਾਹਿਬ ਸਮਾਗ਼ਮ 30 ਦਸੰਬਰ ਨੂੰ

ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਡਿਕਸੀ ਗੁਰੂਘਰ ਵਿਖੇ ਸਲਾਨਾ ਸੁਖਮਨੀ ਸਾਹਿਬ ਸਮਾਗ਼ਮ 30 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਕਿੰਗ ਵਾਲੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਸਮਾਗ਼ਮ ਡਿਕਸੀ ਗੁਰੂਘਰ ਵਿਖੇ 30 ਦਸੰਬਰ ਦਿਨ ਸ਼ਨੀਵਾਰ ਨੂੰ ਹਾਲ ਨੰਬਰ 2 ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਸਾਲਾਂ ਵਿਚ ਇਸ ਸਲਾਨਾ ਸਮਾਗ਼ਮ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਕੁਝ ਪ੍ਰਬੰਧਕੀ ਮਜਬੂਰੀਆਂ ਕਾਰਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜਾ ਰਿਹਾ ਹੈ।
ਸੰਗਤ ਵੱਲੋਂ ਮਿਲ ਕੇ ਹਾਲ ਨੰਬਰ 2 ਵਿਚ ਸਵੇਰੇ 10.00 ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜਾਏਗਾ ਅਤੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਏਗਾ ਅਤੇ ਕਥਾਕਾਰ ਗੁਰ-ਸ਼ਬਦ ਦੀ ਕਥਾ ਕਰਨਗੇ। ਇਹ ਸਮਾਗ਼ਮ ਦੁਪਹਿਰ 12.00 ਵਜੇ ਤੱਕ ਚੱਲੇਗਾ। ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿੰਗ ਵਾਲੀਆ ਨੂੰ 416-804-4122, ਕੁਲਵੰਤ ਸਿੰਘ ਨੂੰ416-529-0101, ਵਰਿੰਦਰ ਸਿੰਘ ਚੀਮਾ ਨੂੰ 647-299-5100 ਜਾਂ ਰੇਸ਼ਮ ਸਿੰਘ ਸੰਧੂ ਨੂੰ 647-990-7522 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …