-11 C
Toronto
Wednesday, January 21, 2026
spot_img
Homeਕੈਨੇਡਾਹੈਟਸ-ਅੱਪ ਵਲੋਂ 2 ਅਪਰੈਲ ਨੂੰ ਓਮ ਪੁਰੀ ਨੂੰ ਸਮਰਪਿਤ 'ਵਿਸ਼ਵ ਰੰਗਮੰਚ ਦਿਵਸ'...

ਹੈਟਸ-ਅੱਪ ਵਲੋਂ 2 ਅਪਰੈਲ ਨੂੰ ਓਮ ਪੁਰੀ ਨੂੰ ਸਮਰਪਿਤ ‘ਵਿਸ਼ਵ ਰੰਗਮੰਚ ਦਿਵਸ’ ਸਮਾਰੋਹ ਕਰਵਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਨਾਟ-ਸੰਸਥਾ ਹੈਟਸ-ਅੱਪ ਵਲੋਂ ‘ਵਿਸ਼ਵ ਰੰਗਮੰਚ ਦਿਵਸ’ ਬਰੈਮਲੀ ਲਾਇਬਰੇਰੀ ਅਤੇ ਕਮਿਊਨਿਟੀ ਸੈਂਟਰ ਵਿੱਚ ਸਥਿਤ ਪੀਅਰਸਨ ਥੀਏਟਰ ਵਿੱਚ 2 ਅਪਰੈਲ, 2017 ਦਿਨ ਐਤਵਾਰ ਨੂੰ 3:00 ਵਜੇ ਮਨਾਇਆ ਜਾਵੇਗਾ।
ਇਹ ਸਮਾਰੋਹ ਵਿਸ਼ਵ ਪ੍ਰਸਿੱਧ ਰੰਗਮੰਚ ਅਤੇ ਫਿਲਮ ਅਦਾਕਾਰ ਓਮ ਪੁਰੀ ਨੂੰ ਸਮਰਪਿਤ ਕੀਤਾ ਜਾਵੇਗਾ। ਹੈਟਸ-ਅੱਪ ਸੰਸਥਾ ਦੇ ਸੰਚਾਲਕ ਹੀਰਾ ਰੰਧਾਵਾ ਦੀ ਸੂਚਨਾ ਅਨੁਸਾਰ ਇਸ ਸਮਾਰੋਹ ਵਿੱਚ ਜਿੱਥੇ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ ਉੱਥੇ ਪੰਜਾਬੀ ਨਾਟਕ ਦੇ ਸ਼ਾਹ ਅਸਵਾਰ ਭਾਅ ਜੀ ਦੀ ਯਾਦ ਵਿੱਚ ਰੰਗਮੰਚ ਖੇਤਰ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੀ ਸਖਸ਼ੀਅਤ ਨੂੰ ‘ਗੁਰਸ਼ਰਨ ਸਿੰਘ ਯਾਦਗਾਰੀ ਸਨਮਾਨ’ ਦਿੱਤਾ ਜਾਵੇਗਾ।
ਇਸ ਸਮਾਰੋਹ ਮੌਕੇ ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਸਰਬਜੀਤ ਅਰੋੜਾ ਦੁਆਰਾ ਨਿਰਦੇਸ਼ਤ ਬਹੁ-ਚਰਚਿਤ ਨਾਟਕ ” ਇੱਕ ਸੁਪਨੇ ਦਾ ਰਾਜਨੀਤਕ ਕਤਲ’ ਪੇਸ਼ ਕੀਤਾ ਜਾਵੇਗਾ। ਇਸ ਨਾਟਕ ਵਿੱਚ ਆਜ਼ਾਦੀ ਤੋਂ ਬਾਦ ਸਾਡੇ ਲੀਡਰਾਂ ਦੁਆਰਾ ਲੋਕਾਂ ਦੇ ਅਸਲ ਆਜ਼ਾਦੀ ਬਾਰੇ ਲਏ ਸੁਪਨੇ ਨੂੰ ਚਕਨਾਚੂਰ ਕਰਨ ਨੂੰ ਦ੍ਰਿਸਟੀਮਾਨ ਕੀਤਾ ਗਿਆ ਹੈ। ਹੈਟਸ-ਅੱਪ ਸੰਸਥਾ ਵਲੋਂ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਨਾਟਕ ‘ਨਵਾਂ ਜਨਮ’ ਖੇਡਿਆ ਜਾਵੇਗਾ। ਇਹ ਨਾਟਕ ਸਾਡੇ ਸਮਾਜ ਵਿੱਚ ਚੱਲ ਰਹੇ ਜਾਤ-ਪਾਤ ਦੇ ਕੋਹੜ ਤੇ ਅਧਾਰਤ ਹੈ। ਇਹ ਨਾਟਕ ਦਰਸਾਉਂਦਾ ਹੈ ਕਿ ਦੱਬੇ ਕੁਚਲੇ ਲੋਕ ਵੀ ਸਵੈਮਾਨ ਨਾਲ ਜਿਉਣਾ ਚਾਹੁੰਦੇ ਹਨ ਜੋ ਕਿ ਹਰ ਮਨੁੱਖ ਦਾ ਹੱਕ ਹੈ।
ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਲੋਕ ਪੱਖੀ ਸੰਸਥਾਵਾਂ ਅਤੇ ਨਾਟਕ ਟੀਮਾਂ ਦਾ ਸਮਰਥਨ ਪ੍ਰਾਪਤ ਹੈ। ਪ੍ਰਬੰਧਕਾਂ ਵਲੋਂ ਸਮੂਹ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸਮਾਰੋਹ ਵਿੱਚ ਜ਼ਰੂਰ ਸ਼ਾਮਲ ਹੋਣ। ਇਸ ਸਮਾਗਮ ਨੂੰ ਸਪਾਂਸਰ ਕਰਨ ਜਾਂ ਟਿਕਟਾਂ ਆਦਿ ਲਈ ਹੀਰਾ ਰੰਧਾਂਵਾ ( 416-319-0551), ਸ਼ਿੰਗਾਰਾ ਸਮਰਾ (416-710-2615) ਜਾਂ ਬਲਜਿੰਦਰ ਲੇਲਣਾ (416-671-1555) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS