ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਹਫਤੇ 14 ਮਾਰਚ, 2016 ਨੂੰ ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਨੇ ਆਪਣੇ ਨਵੇਂ ਦਫਤਰ ਵਿਚ ਵਲੰਟੀਅਰਜ਼ ਦੇ ਇਕ ਗਰੁੱਪ ਨਾਲ ਮੁਲਾਕਾਤ ਕੀਤੀ। ਗਰੁੱਪ ਵਲੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਫਾਰਨ ਇਨਕਮ ਦੇ ਮਸਲੇ ਉਪਰ ਪਿਛਲੇ ਦੋ ਸਾਲਾਂ ਤੋਂ ਚਰਚਾ ਚਲ ਰਹੀ ਹੈ ਕਿ ਇਕ ਲੱਖ ਡਾਲਰ ਵਾਲੀ ਰਾਸ਼ੀ ਬਹੁਤ ਪੁਰਾਣੀ ਹੈ ਜੋ ਵਧਾਕੇ ਘਟੋ-ਘੱਟ ਇਕ ਮਿਲੀਅਨ ਡਾਲਰ ਹੋਣਾ ਮੰਗਦੀ ਹੈ। ਸੀਂਨਅਰਜ਼ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਇਕ ਲੱਖ ਡਾਲਰ ਲਿਮਟ ਰੱਖੀ ਹੋਈ ਹੈ, ਉਸੇ ਤਰਜ਼ ਉਪਰ ਫਾਰਨ ਇਨਕਮ ਦੀ ਰਾਸ਼ੀ ਦੀ ਵੀ ਘਟੋ ਘਟ ਲਿਮਿਟ ਮਿਥੀ ਜਾਣੀ ਚਾਹੀਦੀ ਹੈ। ਜੇਕਰ ਲੋਕ ਆਪਣੇ ਪੁਰਾਣੇ ਮੁਲਕ ਵਿਚੋਂ ਕੋਈ ਪੈਸੇ ਲੈਕੇ ਆਉਂਦੇ ਹਨ ਤਾਂ ਉਸ ਨੂੰ ਮੇਨਟੇਨ ਰੱਖਣ ਲਈ ਹਜ਼ਾਰਾਂ ਡਾਲਰ ਆਉਣ ਜਾਣ ਉਪਰ ਵੀ ਤਾਂ ਖਰਚਦੇ ਹਨ। ਕਿਸੇ ਵੀ ਕਮਾਈ ਉਪਰ ਕੀਤਾ ਜਾਂਦਾ ਖਰਚਾ ਕੈਨੇਡੀਅਨ ਸਿਸਟਮ ਵਿਚ ਡੀਡਕਟੀਬਲ ਹੁੰਦਾ ਹੈ। ਇਨ੍ਹਾਂ ਹਲਾਤਾਂ ਵਿਚ ਘੱਟੋ ਘੱਟ ਲਿਮਟ ਰੱਖਣਾ ਜ਼ਰੂਰੀ ਬਣ ਜਾਂਦਾ ਹੈ। ਗਰੇਵਾਲ ਨੇ ਜਿਥੇ ਇਸ ਡੀਮਾਂਡ ਨੂੰ ਵਾਜਬ ਮੰਨਿਆ ਉਥੇ ਇਹ ਵੀ ਕਿਹਾ ਕਿ ਜੋ ਲੋਕ ਆਪਣੇ ਮੁਲਕਾਂ ਵਿਚ ਜ਼ਮੀਨਾਂ ਵੇਚ ਕੇ ਪੈਸਾ ਕੈਨੇਡਾ ਲੈਕੇ ਆਉਂਦੇ ਹਨ, ਉਨ੍ਹਾਂ ਨੂੰ ਤਾਂ ਸਰਕਾਰ ਨੂੰ ਬਣਦਾ ਟੈਕਸ ਦੇਣਾ ਬਣਦਾ ਹੈ ਪਰ ਲੋਕ ਉਹ ਵੀ ਦੇਕੇ ਰਾਜੀ ਨਹੀਂ।
ਗਰੇਵਾਲ ਨੇ ਦੱਸਿਆ ਕਿ ਅੱਜ ਕੱਲ ਉਨ੍ਹਾਂ ਦੇ ਦਫਤਰ ਵਿਚ ਵੀਜ਼ਾ ਪਰਾਬਲਮਾਂ ਬਾਰੇ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ। ਮਰਨਿਆਂ ਅਤੇ ਵਿਆਹ ਸ਼ਾਦੀਆਂ ਉਪਰ ਕੈਨੇਡਾ ਆਉਣ ਲਈ ਪਰਿਵਾਰਕ ਮੈਂਬਰਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਉਪਰ ਕੰਮ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਪਰਿਵਾਰਾਂ ਨੂੰ ਕੋਈ ਦਿਕਤ ਨਾ ਆਵੇ ਜਿਨ੍ਹਾਂ ਦੇ ਬਚੇ ਕੈਨੇਡਾ ਵਿਚ ਰਹਿ ਰਹੇ ਹਨ। ਇਸ ਸਿਲਸਿਲੇ ਕੁਝ ਸਮਾਂ ਲੱਗਣਾ ਦਰਕਾਰ ਹੈ। ਬਰੈਂਪਟਨ ਯੂਨੀਵਰਸਿਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਮਸਲਾ ਪ੍ਰੋਵਿੰਸ ਅਤੇ ਬਰੈਂਪਟਨ ਸ਼ਹਿਰ ਦਾ ਹੈ। ਫੈਡਰਲ ਸਰਕਾਰ ਦਾ ਰੋਲ ਉਸ ਸਮੇਂ ਚਾਲੂ ਹੋਵੇਗਾ ਜਦ ਯੂਨੀਵਰਸਿਟੀ ਮਨਜੂਰ ਹੋ ਜਾਵੇਗੀ। ਬ੍ਰਗੇਡੀਅਰ ਨਵਾਬ ਸਿੰਘ ਨੇ ਸਮਾਂ ਦੇਣ ਲਈ ਗਰੇਵਾਲ ਸਾਹਿਬ ਦਾ ਧੰਨਵਾਦ ਕੀਤਾ। ਕਿਸੇ ਜਾਣਕਾਰੀ ਲਈ ਫੋਨ ਹਨ 905 794 7882 ਜਾਂ 647 609 2633
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …