ਬਰੈਂਪਟਨ/ਹਰਿੰਦਰ ਸਿੰਘ ਮੱਲ੍ਹੀ : ਪਿਛਲੇ 14 ਸਾਲ਼ਾਂ ਵਾਂਗ ਤਲਵੰਡੀ ਮੱਲੀਆਂ ਦੀ ਪਿਕਨਿਕ ਇਸ ਵਾਰ 9 ਅਗਸਤ ਨੂੰ ਐਲਡਾਰਾਡੋ ਪਾਰਕ, 8520 ਕਰੈਡਿਟ ਵਿਊ ਰੋਡ, ਬਰੈਂਪਟਨ ਦੇ ਹਰੇ ਭਰੇ ਵਾਤਾਵਰਣ ਵਿਚ ਦੁਪਹਿਰ ਤੋਂ ਢਲਦੀ ਸ਼ਾਮ ਤੱਕ ਡੂੰਘੇ ਚਾਂਵਾਂ ਮਲਾਰਾਂ ਨਾਲ ਮਨਾਈ ਗਈ। ਠੰਡੇ-ਮਿੱਠੇ, ਗਰਮਾ-ਗਰਮ ਤੇ ਕਰਾਰੇ ਭੋਜਨ ਪਰੋਸੇ ਗਏ। ਮਤੀਰੇ ਤੇ ਹੋਰ ਫਲ ਫਰੂਟ ਖੁੱਲ੍ਹੇ ਵਰਤਾਏ ਗਏ। ਬੱਚਿਆਂ ਨੇ ਖੇਡਾਂ ਦੁਆਰਾ ਉਤਸਾਹ ਵਿਖਾ ਕੇ ਬੱਲੇ-ਬੱਲੇ ਕਰਵਾਈ। ਬੀਬੀਆਂ-ਭੈਣਾਂ ਨੇ ਗਿੱਧਾ ਪਾ ਕੇ ਤੇ ਨੱਚ-ਨੱਚ ਕੇ ਗਿੱਧੇ ਦੇ ਪਿੜ ਧੁੰਮਾਂ ਪਾਈਆਂ ਤੇ ਇੱਕ ਦੂਜੀ ਤੋਂ ਵਧ ਚੜ੍ਹ ਕੇ ਬੋਲੀਆਂ ਵਿਚ ਅੰਤਾਂ ਦਾ ਵਾਧਾ ਕੀਤਾਂ। ਕੁਝ ਵਿਅਕਤੀ ਸੰਸਾਰ ਦੀ ਰਾਜਨੀਤੀ ਦੀਆਂ ਗੱਲਾਂ ਵਿਚ ਸਮਾਂ ਬਤੀਤ ਕਰਦੇ ਅਤੇ ਕੈਨੇਡਾ ਦੀ ਮਹਿਗਾਈ ਦੀ ਮਾਰ ਦੇ ਚੁੰਝ-ਚਰਚੇ ਕਰਦੇ ਰਹੇ। ਟਰੱਕਾਂ ਵਾਲੇ ਆਪਣੇ ਮੰਦੇ ਕਾਰੋਬਾਰ ਦੇ ਦੁੱਖੜੇ ਫੋਲਦੇ ਰਹੇ। ਨਵੇਂ ਆਏ ਵਿਦਿਆਰਥੀ ਪੀ. ਆਰ ਵਿਚ ਆਉਂਦੀਆਂ ਔਕੜਾਂ ਅਤੇ ਬੇਰੋਜ਼ਗਾਰੀ ਦੀ ਮਾਰ ਦੇ ਦੁੱਖੜੇ ਫੋਲਦੇ ਨਜ਼ਰਾ ਆਏ। ਨਗਰ-ਖੇੜੇ ਤਲਵੰਡੀ ਮੱਲੀਆਂ ਤੋਂ ਆਏ ਸ. ਕੁਲਵੰਤ ਸਿੰਘ ਨੇ ਇਸ ਰੌਣਕ ਮੇਲੇ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਕੇ ਰੌਣਕ ਵਧਾਈ। ਇਸ ਇਕੱਤਰਤਾ ਵਿਚ ਸ਼ਾਮਲ ਹੋਏ ਸਰਬੱਤ ਮਾਈ- ਭਾਈ, ਭੈਣ-ਭਰਾਵਾਂ ਅਤੇ ਬਾਲ-ਬੱਚਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਮਜ਼ਬੂਰੀ ਵੱਸ ਨਾ ਪਹੁੰਚ ਸਕਣ ਵਾਲੇ ਸੱਜਣਾਂ ਮਿੱਤਰਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।
ਖੂਬ ਰੌਣਕਾਂ ਰਹੀਆਂ ਮੱਲੀਆਂ ਦੀ ਪਿਕਨਿਕ ‘ਤੇ
RELATED ARTICLES

