Breaking News
Home / ਕੈਨੇਡਾ / ਬਰੈਂਪਟਨ ਵਿੱਚ ਐਂਬੂਲੈਂਸ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ

ਬਰੈਂਪਟਨ ਵਿੱਚ ਐਂਬੂਲੈਂਸ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ

ਬਰੈਂਪਟਨ : ਇੱਕ ਐਂਬੂਲੈਂਸ ਤੇ ਦੋ ਹੋਰ ਗੱਡੀਆਂ ਵਿੱਚ ਆਪਣੀ ਗੱਡੀ ਨਾਲ ਟੱਕਰ ਮਾਰਨ ਵਾਲੇ ਵਿਅਕਤੀ ਖਿਲਾਫ ਪੀਲ ਰੀਜਨਲ ਪੁਲਿਸ ਵੱਲੋਂ ਕਈ ਚਾਰਜਿਜ਼ ਲਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਸਬੰਧਤ ਵਿਅਕਤੀ ਨੇ ਸੋਮਵਾਰ 7 ਜੂਨ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ। ਰਾਤੀਂ 1:30 ਵਜੇ ਪੁਲਿਸ ਤੇ ਪੀਲ ਪੈਰਾਮੈਡਿਕਸ ਟੌਮਕਨ ਤੇ ਸਟੀਲਵੀਲ ਰੋਡਜ਼ ਇਲਾਕੇ ਦੇ ਪਾਰਕਿੰਗ ਲੌਟ ਵਿੱਚ ਪਾਰਕ ਕੀਤੀ ਗੱਡੀ, ਜੋ ਕਿ ਸਟਾਰਟ ਹੀ ਸੀ, ਵਿੱਚ ਬੇਸੁੱਧ ਪਏ ਵਿਅਕਤੀ ਦੀ ਮਦਦ ਲਈ ਪਹੁੰਚੇ।
ਪੁਲਿਸ ਨੇ ਦੱਸਿਆ ਕਿ ਅਚਾਨਕ ਹੀ ਉਸ ਵਿਅਕਤੀ ਨੂੰ ਹੋਸ਼ ਆ ਗਿਆ ਤੇ ਉਸ ਨੇ ਸਪੀਡ ਦੇ ਕੇ ਗੱਡੀ ਤੋਰ ਲਈ ਤੇ ਫਿਰ ਉਸ ਨੇ ਗੱਡੀ ਨੂੰ ਹੋਰ ਸਪੀਡ ਦੇ ਦਿੱਤੀ, ਜਿਸ ਕਾਰਨ ਉਸ ਦੀ ਗੱਡੀ ਪਹਿਲਾਂ ਐਂਬੂਲੈਂਸ ਨਾਲ ਟਕਰਾਈ ਤੇ ਫਿਰ ਦੋ ਹੋਰ ਪਾਰਕ ਕੀਤੀਆਂ ਗੱਡੀਆਂ ਨਾਲ ਟਕਰਾਈ। ਫਿਰ ਉਹ ਵਿਅਕਤੀ ਉੱਥੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮੀਂ 5:00 ਵਜੇ ਪੁਲਿਸ ਨੂੰ ਇਹ ਵਿਅਕਤੀ ਟੋਰਾਂਟੋ ਵਿੱਚ ਕਿਪਲਿੰਗ ਐਵਨਿਊ ਤੇ ਡੰਡਾਸ ਸਟਰੀਟ ਵੈਸਟ ਨੇੜੇ ਗੱਡੀ ਵਿੱਚ ਹੀ ਮਿਲਿਆ। ਇਸ 32 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਇਸ ਨੂੰ ਜੁਰਮ ਨਾਲ ਹਾਸਲ ਕੀਤੀ ਸੰਪਤੀ ਦੇ ਤਿੰਨ ਮਾਮਲਿਆਂ, ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ, ਆਇਡੈਂਟਿਟੀ ਦਸਤਾਵੇਜ਼ ਤੇ ਨਸ਼ੀਲੇ ਪਦਾਰਥ ਰੱਖਣ, ਕ੍ਰੈਡਿਟ ਕਾਰਡ ਡਾਟਾ ਰੱਖਣ, ਮੋਟਰ ਵਹੀਕਲ ਦੀ ਖਤਰਨਾਕ ਵਰਤੋਂ ਤੇ ਹਾਦਸੇ ਵਾਲੀ ਥਾਂ ਉੱਤੇ ਗੱਡੀ ਨਾ ਰੋਕਣ ਵਰਗੇ ਚਾਰਜਿਜ਼ ਲਾਏ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …