Breaking News
Home / ਕੈਨੇਡਾ / ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ

ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ

ਸਰਘੀ ਜੰਮੂ ਦੇ ਕਹਾਣੀ-ਸੰਗ੍ਰਹਿ ‘ਆਪਣੇ ਆਪਣੇ ਮਰਸੀਏ’ ਉਤੇ ਅੰਤਰਰਾਸ਼ਟਰੀ ਸੈਮੀਨਾਰ
ਟੋਰਾਂਟੋ : ਕੈਨੇਡਾ ਦੀ ਸੰਸਥਾ ‘ਦਾ ਲਿਟਰੇਰੀ ਰਿਫਲੈਕਸ਼ਨਜ਼, ਟੋਰਾਂਟੋ’ ਵਲੋਂ ਪ੍ਰਸਿੱਧ ਕਹਾਣੀਕਾਰ ਸਰਘੀ ਦੀ ਪੁਸਤਕ ‘ਆਪਣੇ ਆਪਣੇ ਮਰਸੀਏ’ ਉਤੇ ਜ਼ੂਮ ਐਪ ਦੁਆਰਾ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ‘ਮੁਰਗਾਬੀਆਂ’ ਦੀ ਲੇਖਕ ਗੁਰਮੀਤ ਪਨਾਗ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤੀ ਅਤੇ ਸੁਰਜੀਤ ਨੇ ਆਪਣੀ ਸੰਸਥਾ ਦੀ ਜਾਣ-ਪਛਾਣ ਕਰਵਾਉਂਦਿਆ ਦੱਸਿਆ ਕਿ ਅਕਤੂਬਰ 2018 ਵਿਚ ਸੁਰਜੀਤ ਕੌਰ ਅਤੇ ਗੁਰਮੀਤ ਪਨਾਗ ਦੇ ਯਤਨਾਂ ਸਦਕਾ ਹੋਂਦ ਵਿਚ ਆਈ ਇਹ ਸੰਸਥਾ ਹੁਣ ਤੱਕ ਸਾਹਿਤ ਦੇ ਖੇਤਰ ਵਿਚ ਕਈ ਮਹੱਤਵਪੂਰਨ ਪੈੜਾਂ ਪਾ ਚੁੱਕੀ ਹੈ।
ਇਸ ਪ੍ਰੋਗਰਾਮ ਦਾ ਸੰਚਾਲਨ ਸੁਰਜੀਤ ਕੌਰ ਨੇ ਕੀਤਾ। ਸਭ ਤੋਂ ਪਹਿਲਾਂ ਸੁਰਜੀਤ ਨੇ ਹਾਜਰੀਨ ਨੂੰ ਪ੍ਰੋਗਰਾਮ ਦੀ ਰੂਪਰੇਖਾ ਅਤੇ ਨਿਯਮਾਂ ਬਾਰੇ ਦੱਸਿਆ। ਪ੍ਰੋਗਰਾਮ ਦੇ ਮੁਖ ਬੁਲਾਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਚਰਨਜੀਤ ਕੌਰ ਸਨ। ਡਾ. ਚਰਨਜੀਤ ਅੱਜ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਚ ਗੁਰੂ ਨਾਨਕ ਚੇਅਰ ਦੇ ਹੈੱਡ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਹੱਥਲੀ ਪੁਸਤਕ ‘ਤੇ ਕੋਈ 55 ਮਿੰਟ ਗੱਲ ਕੀਤੀ ਜਿਸ ਨੂੰ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ।
ਦੂਜੇ ਵਕਤਾ ਟੋਰਾਂਟੋ ਦੇ ਪ੍ਰਸਿੱਧ ਵਿਦਵਾਨ ਪ੍ਰੋ. ਜਗੀਰ ਸਿੰਘ ਕਾਹਲੋਂ ਸਨ ਜਿਨ੍ਹਾਂ ਨੇ ਸਰਘੀ ਦੀਆਂ ਕਹਾਣੀਆਂ ਦੇ ਰੂਪਕ-ਪੱਖ ਦੀ ਗੱਲ ਕੀਤੀ ਅਤੇ ਆਖਰ ਵਿਚ ਦਿੱਲੀ ਤੋਂ ਪ੍ਰੋ. ਪਰਗਟ ਬਰਾੜ ਨੇ ਸਰਘੀ ਦੀਆਂ ਕਹਾਣੀਆਂ ਦੇ ਵਿਸ਼ਿਆਂ ‘ਤੇ ਆਪਣੇ ਵਿਚਾਰ ਪਰਗਟ ਕੀਤੇ। ਵਿਚਾਰ-ਚਰਚਾ ਦਾ ਆਗਾਜ਼ ਪ੍ਰੋਫੈਸਰ ਹਰਿੰਦਰ ਬਰਾੜ ਨੇ ਕੀਤਾ ਉਨ੍ਹਾਂ ਨੇ ਵੀ ਸਰਘੀ ਦੀਆਂ ਕਹਾਣੀਆਂ ਦੀ ਸ਼ਲਾਘਾ ਕੀਤੀ। ਇਸ ਤੋਂ ਉਪਰੰਤ ਸਵਾਲਾਂ ਅਤੇ ਟਿੱਪਣੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸਾਰਿਆਂ ਨੇ ਸਰਘੀ ਨੂੰ ਇਹ ਖੂਬਸੂਰਤ ਕਹਾਣੀਆਂ ਲਿਖਣ ਲਈ ਵਧਾਈ ਦਿੱਤੀ। ਇਸ ਅੰਤਰਰਾਸ਼ਟਰੀ ਸੈਮੀਨਾਰ ਵਿਚ ਕਨੈਡਾ, ਇੰਗਲੈਂਡ ਅਤੇ ਇੰਡੀਆ ਦੇ ਵਿਦਵਾਨ ਸ਼ਾਮਲ ਹੋਏ ਤੇ ਇਹ ਸਿੱਟਾ ਕੱਢਿਆ ਗਿਆ ਕਿ ਸਰਘੀ ਨੇ ਪੰਜਾਬੀ ਕਹਾਣੀ ਵਿਚ ਨਵੀਆਂ ਪੈੜਾਂ ਪਾਈਆਂ ਹਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …