14.3 C
Toronto
Wednesday, October 15, 2025
spot_img
Homeਪੰਜਾਬਬਰਨਾਲਾ 'ਚ ਉਭਰਦੇ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ

ਬਰਨਾਲਾ ‘ਚ ਉਭਰਦੇ ਪੰਜਾਬੀ ਗਾਇਕ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ

Image Courtesy : ਏਬੀਪੀ ਸਾਂਝਾ

ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਵਿਚ ਪੈਂਦੇ ਕਸਬਾ ਮਹਿਲ ਕਲਾਂ ਦਾ ਉਭਰਦਾ ਪੰਜਾਬੀ ਗਾਇਕ ਗਗਨਦੀਪ ਵੀ ਨਸ਼ੇ ਦੀ ਓਵਰ ਡੋਜ਼ ਦੀ ਭੇਟ ਚੜ੍ਹ ਗਿਆ। ਜਾਣਕਾਰੀ ਅਨੁਸਾਰ ਮਾਪਿਆਂ ਦਾ ਇਕਲੌਤਾ ਪੁੱਤਰ ਗਗਨਦੀਪ ਸਿੰਘ ਜਦੋਂ ਸ਼ਾਮ ਨੂੰ ਘਰ ਪਹੁੰਚਿਆ ਤਾਂ ਬੇਹੋਸ਼ ਹੋ ਕੇ ਪਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਨੌਜਵਾਨ ਦੀ ਬਾਂਹ ਵਿਚ ਨਸ਼ੇ ਦੀ ਸਰਿੰਜ ਵੀ ਉਵੇਂ ਹੀ ਲੱਗੀ ਹੋਈ ਸੀ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਗਗਨਦੀਪ ਹੁਣ ਤੱਕ ਲੱਖਾਂ ਰੁਪਏ ਦਾ ਚਿੱਟਾ ਪੀ ਗਿਆ ਹੈ ਅਤੇ ਇਸ ਤੋਂ ਇਲਾਵਾ ਵਿਦੇਸ਼ ਜਾਣ ਤੇ ਗਾਇਕੀ ਦੇ ਚੱਕਰ ਵਿਚ ਵੀ ਲੱਖਾਂ ਰੁਪਿਆ ਗੁਆ ਚੁੱਕਾ ਹੈ।

RELATED ARTICLES
POPULAR POSTS