18.7 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ’ਚ ਪੱਕੇ ਤੌਰ ’ਤੇ ਹੁਣ ਮਾਪਿਆਂ ਨੂੰ ਨਹੀਂ ਬੁਲਾ ਸਕਣਗੇ ਪ੍ਰਵਾਸੀ

ਕੈਨੇਡਾ ’ਚ ਪੱਕੇ ਤੌਰ ’ਤੇ ਹੁਣ ਮਾਪਿਆਂ ਨੂੰ ਨਹੀਂ ਬੁਲਾ ਸਕਣਗੇ ਪ੍ਰਵਾਸੀ

ਕੈਨੇਡਾ ’ਚ ਪੱਕੇ ਤੌਰ ’ਤੇ ਹੁਣ ਮਾਪਿਆਂ ਨੂੰ ਨਹੀਂ ਬੁਲਾ ਸਕਣਗੇ ਪ੍ਰਵਾਸੀਮਾਪਿਆਂ ਅਤੇ ਦਾਦਾ-ਦਾਦੀ ਦੀ ਸਪਾਂਸਰਸ਼ਿਪ ਦੀਆਂ ਨਵੀਆਂ ਅਰਜ਼ੀਆਂ ਲੈਣ ’ਤੇ ਲੱਗੀ ਰੋਕ
ਟੋਰਾਂਟੇ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਵਿੱਚ ਰਹਿ ਰਹੇ ਪਰਵਾਸੀ ਅਤੇ ਆਪਣੇ ਪਰਿਵਾਰਾਂ ਨੂੰ ਪੱਕੇ ਤੌਰ ’ਤੇ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਇੱਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ।
ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਵਾਲੇ ਪ੍ਰੋਗਰਾਮ ਤਹਿਤ 2026 ਵਿੱਚ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਇਹ ਫੈਸਲਾ ਪੈਂਡਿੰਗ ਅਰਜ਼ੀਆਂ ਦਾ ਬੋਝ ਘਟਾਉਣ ਅਤੇ ਪ੍ਰੋਸੈਸਿੰਗ ਸਮਾਂ ਘਟਾਉਣ ਲਈ ਲਿਆ ਗਿਆ ਹੈ।
ਇਸ ਵੇਲੇ ਇਸ ਪ੍ਰੋਗਰਾਮ ਅਧੀਨ 60,500 ਤੋਂ ਵੱਧ ਅਰਜ਼ੀਆਂ ਪਹਿਲਾਂ ਹੀ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਦੀ ਪ੍ਰੋਸੈਸਿੰਗ ਵਿੱਚ ਕਰੀਬ 33 ਮਹੀਨੇ ਲੱਗ ਰਹੇ ਹਨ, ਜਦਕਿ ਕਿਊਬੈਕ ਵਿੱਚ ਇਹ ਸਮਾਂ 66 ਮਹੀਨਿਆਂ ਤੱਕ ਪਹੁੰਚ ਸਕਦਾ ਹੈ। ਫੈਡਰਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਰੋਕ ਦੇ ਬਾਵਜੂਦ 2026 ਅਤੇ 2027 ਵਿੱਚ 15,000 ਵਿਅਕਤੀਆਂ ਨੂੰ ਸਥਾਈ ਨਿਵਾਸ ਦੀ ਮਨਜ਼ੂਰੀ ਦੇਣ ਦਾ ਟੀਚਾ ਬਰਕਰਾਰ ਰਹੇਗਾ।
ਇਹ ਰੋਕ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਹਾਲਾਂਕਿ, ਕੈਨੇਡਾ ਦੇ ਨਾਗਰਿਕ ਅਤੇ ਸਥਾਈ ਨਿਵਾਸੀ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਲਈ ਸੁਪਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਇਸ ਵੀਜ਼ੇ ਤਹਿਤ ਉਹ ਇੱਕ ਵਾਰ ਵਿੱਚ ਪੰਜ ਸਾਲ ਤੱਕ ਕੈਨੇਡਾ ਰਹਿ ਸਕਦੇ ਹਨ ਅਤੇ ਕੁੱਲ 10 ਸਾਲਾਂ ਤੱਕ ਕਈ ਵਾਰ ਆ-ਜਾ ਸਕਦੇ ਹਨ।

 

RELATED ARTICLES
POPULAR POSTS