18.7 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਬਣਿਆ ਦੁਨੀਆ ਦਾ ਸਭ ਤੋਂ ‘ਪ੍ਰਦੂਸ਼ਿਤ ਸ਼ਹਿਰ’

ਟੋਰਾਂਟੋ ਬਣਿਆ ਦੁਨੀਆ ਦਾ ਸਭ ਤੋਂ ‘ਪ੍ਰਦੂਸ਼ਿਤ ਸ਼ਹਿਰ’

ਟੋਰਾਂਟੇ/ਪ੍ਰਭਜੋਤ ਸਿੰਘ (Local Journalism Initiative Reporter)
ਬੁੱਧਵਾਰ ਨੂੰ ਜਾਰੀ ਕੀਤੀ ਗਈ ਗਲੋਬਲ ਏਅਰ ਕੁਆਲਿਟੀ ਰੈਂਕਿੰਗ ਮੁਤਾਬਕ ਟੋਰਾਂਟੋ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਵੱਡੇ ਸ਼ਹਿਰਾਂ ਵਿੱਚ ਪਹਿਲੇ ਸਥਾਨ ’ਤੇ ਰਿਹਾ।
ਜੰਗਲ ਦੀਆਂ ਅੱਗਾਂ ਤੋਂ ਉੱਠੇ ਸੰਘਣੇ ਧੂੰਏਂ ਕਾਰਨ ਇਨਵਾਇਰਨਮੈਂਟ ਕੈਨੇਡਾ ਨੇ ਟੋਰਾਂਟੋ ਲਈ ਹਵਾ ਦੀ ਗੁਣਵੱਤਾ ਸੰਬੰਧੀ ਚਿਤਾਵਨੀ ਨੂੰ ਔਰੈਂਜ ਪੱਧਰ ਤੱਕ ਵਧਾ ਦਿੱਤਾ ਹੈ। ਇਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਚੰਗੀ ਗੁਣਵੱਤਾ ਵਾਲਾ ਮਾਸਕ ਪਹਿਨਣ ਬਾਰੇ ਵਿਚਾਰ ਕਰੋ। ਧੂੰਏਂ ਦੀ ਘੱਟ ਮਾਤਰਾ ਵੀ ਕੁਝ ਲੋਕਾਂ ਦੀ ਸਿਹਤ ’ਤੇ ਅਸਰ ਪਾ ਸਕਦੀ ਹੈ।
ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ, ਬਾਹਰੀ ਗਤੀਵਿਧੀਆਂ ਨੂੰ ਮੁਲਤਵੀ ਜਾਂ ਰੱਦ ਕਰੋ। ਸੰਭਵ ਹੋਵੇ ਤਾਂ ਘੱਟ ਤੋਂ ਘੱਟ ਸਮਾਂ ਬਾਹਰ ਬਿਤਾਓ। ਜੇ ਘਰ ਅੰਦਰ ਤਾਪਮਾਨ ਠੀਕ ਹੈ ਤਾਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਧੂੰਏਂ ਦੇ ਸੰਪਰਕ ਵਿੱਚ ਆਉਣ ਨਾਲ (ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ ਸਿਰ ਦਰਦ ਛਾਤੀ ਵਿੱਚ ਦਰਦ ਜਾਂ ਭਾਰਾਪਣ ਤੇਜ਼ ਜਾਂ ਲਗਾਤਾਰ ਖੰਘ) ਇਹ ਲੱਛਣ ਹੋ ਸਕਦੇ ਹਨ। ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਬਜ਼ੁਰਗ, ਗਰਭਵਤੀ ਮਹਿਲਾਵਾਂ, ਛੋਟੇ ਬੱਚੇ, ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਵਿਅਕਤੀ, ਬਾਹਰ ਕੰਮ ਕਰਨ ਵਾਲੇ ਕਰਮਚਾਰੀ ਅਤੇ ਸਾਰੇ ਨਿਵਾਸੀਆਂ ਨੂੰ ਸਰਕਾਰ ਨੇ ਅਪੀਲ ਕੀਤੀ ਕਿ ਹਵਾ ਦੀ ਗੁਣਵੱਤਾ ਬਾਰੇ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ ਅਤੇ ਜੇ ਸਿਹਤ ਸੰਬੰਧੀ ਗੰਭੀਰ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ।

RELATED ARTICLES
POPULAR POSTS