18.7 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਦਿੱਲੀ ਤੋਂ ਕੈਨੇਡਾ ਲਈ ਚੱਲਣਗੀਆਂ ਏਅਰ ਇੰਡੀਆ ਦੀਆਂ ਨਾਨ ਸਟਾਪ ਫਲਾਈਟਾਂ

ਦਿੱਲੀ ਤੋਂ ਕੈਨੇਡਾ ਲਈ ਚੱਲਣਗੀਆਂ ਏਅਰ ਇੰਡੀਆ ਦੀਆਂ ਨਾਨ ਸਟਾਪ ਫਲਾਈਟਾਂ

ਟੋਰਾਂਟੇ/ਪ੍ਰਭਜੋਤ ਸਿੰਘ (Local Journalism Initiative Reporter)
ਦਿੱਲੀ ਤੋਂ ਕੈਨੇਡਾ ਦੇ ਟੋਰਾਂਟੋ ਜਾਣ ਵਾਲੇ ਹਵਾਈ ਯਾਤਰੀਆਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਹੈ। ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਆਉਂਦੀ 1 ਅਗਸਤ 2026 ਤੋਂ ਦਿੱਲੀ-ਟੋਰਾਂਟੋ ਫਲਾਈਟ ਹੁਣ ਆਸਟਰੀਆ ਦੇ ਵੀਆਨਾ ਸ਼ਹਿਰ ਵਿੱਚ ਈਂਧਨ ਭਰਨ ਲਈ ਨਹੀਂ ਰੁਕੇਗੀ। ਹੁਣ ਇਹ ਉਡਾਣ ਸਿੱਧੀ ਟੋਰਾਂਟੋ ਜਾਵੇਗੀ, ਜਿਸ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਸਫ਼ਰ ਦਾ ਸਮਾਂ ਕਰੀਬ 3 ਘੰਟੇ ਘਟ ਜਾਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਏਅਰਸਪੇਸ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਲੰਬਾ ਰੂਟ ਅਪਣਾਉਣਾ ਪੈਂਦਾ ਸੀ, ਜਿਸ ਕਰਕੇ ਈਂਧਨ ਭਰਨ ਲਈ ਵੀਆਨਾ ਵਿੱਚ ਤਕਨੀਕੀ ਸਟਾਪ ਲਿਆ ਜਾਂਦਾ ਸੀ। ਇਸ ਕਾਰਨ ਦਿੱਲੀ ਤੋਂ ਟੋਰਾਂਟੋ ਪਹੁੰਚਣ ਵਿੱਚ ਕਰੀਬ 20 ਘੰਟੇ ਲੱਗਦੇ ਸਨ। ਹੁਣ 1 ਅਗਸਤ ਤੋਂ ਇਹ ਸਟਾਪ ਖ਼ਤਮ ਹੋ ਜਾਵੇਗਾ ਅਤੇ ਯਾਤਰੀ ਸਿਰਫ਼ 17 ਘੰਟਿਆਂ ਵਿੱਚ ਟੋਰਾਂਟੋ ਪਹੁੰਚ ਸਕਣਗੇ।
ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਭੂ-ਰਾਜਨੀਤਿਕ ਹਾਲਾਤਾਂ ਕਰਕੇ ਜੂਨ-ਜੁਲਾਈ ਦੌਰਾਨ ਇਸ ਰੂਟ ’ਤੇ ਫਲਾਈਟਾਂ ਦੀ ਗਿਣਤੀ ਘਟਾ ਕੇ ਹਫ਼ਤੇ ਵਿੱਚ 5 ਦਿਨ ਕਰ ਦਿੱਤੀ ਗਈ ਸੀ। ਪਰ 1 ਅਗਸਤ ਤੋਂ ਏਅਰ ਇੰਡੀਆ ਇਸ ਰੂਟ ’ਤੇ ਮੁੜ ਹਫ਼ਤੇ ਦੇ 7 ਦਿਨ (ਰੋਜ਼ਾਨਾ) ਉਡਾਣਾਂ ਸੰਚਾਲਿਤ ਕਰੇਗੀ। ਯਾਤਰੀਆਂ ਦੇ ਬਿਹਤਰ ਅਨੁਭਵ ਲਈ ਜਹਾਜ਼ ਵਿੱਚ 4 ਟੱਚ ਸਕ੍ਰੀਨ ਐਂਟਰਟੇਨਮੈਂਟ, ਬਲੂਟੁੱਥ ਆਡੀਓ, ਵਾਇਰਲੈੱਸ ਚਾਰਜਿੰਗ, ਪੋਰਟਸ, ਆਰਾਮਦਾਇਕ ਨਵੀਆਂ ਸੀਟਾਂ, ਬਿਹਤਰ ਮੂਡ ਲਾਈਟਿੰਗ ਅਤੇ ਅੱਪਗਰੇਡ ਕੀਤਾ ਖਾਣਾ ਵਰਗੀਆਂ ਨਵੀਨਤਮ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

 

RELATED ARTICLES
POPULAR POSTS