-19.4 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਇਕ ਸਦੀ ਬਾਅਦ ਰੀਕ੍ਰੀਏਟ ਕੀਤਾ 'ਸਿੱਖਸ ਇਨ ਕੈਨੇਡਾ', ਫੋਟੋ 'ਚ ਇਸ ਵਾਰ...

ਇਕ ਸਦੀ ਬਾਅਦ ਰੀਕ੍ਰੀਏਟ ਕੀਤਾ ‘ਸਿੱਖਸ ਇਨ ਕੈਨੇਡਾ’, ਫੋਟੋ ‘ਚ ਇਸ ਵਾਰ ਇਕ ਕੌਰ ਵੀ

ਫੋਟੋ ਨੂੰ ਹਾਲ ਹੀ ਵਿਚ ਮੈਨੀਟੋਬਾ ਅਸੈਂਬਲੀ ‘ਚ ਕੀਤਾ ਗਿਆ ਰਿਲੀਜ਼
ਵੈਨਕੂਵਰ : ਇਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸੰਨ 1908 ਵਿਚ ਡਾਊਨ ਟਾਊਨ ਵਿਨੀਪੈਗ ਵਿਚ ਇਕ ਬਿਜਨਸ ਏਰੀਏ ਵਿਚ ਇਕ ਤਸਵੀਰ ਵੈਨਕੂਵਰ ਦੇ ਸਟਰੀਟ ਫੋਟੋ ਗ੍ਰਾਫਰ ਫਿਲਿਪ ਟਿਮ ਨੇ ਖਿੱਚੀ ਸੀ। ਉਸ ਵਿਚ ਚਾਰ ਸਿੱਖਾਂ ਨੂੰ ਸੂਟ-ਬੂਟ ਵਿਚ ਆਪਣੇ ਕੰਮ ‘ਤੇ ਜਾਂਦੇ ਦਿਖਾਇਆ ਗਿਆ ਸੀ। ਇਸ ਤਸਵੀਰ ਨੂੰ ਕੈਨੇਡਾ ਵਿਚ 100 ਸਾਲ ਤੋਂ ਜ਼ਿਆਦਾ ਦੇ ਇਤਿਹਾਸ ਦੇ ਪ੍ਰਤੀਕ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਹੁਣ ਉਸੇ ਤਸਵੀਰ ਨੂੰ 111 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਰੀਕ੍ਰੀਏਟ ਕਰਕੇ ਕੈਨੇਡਾ ਵਿਚ ਸਿੱਖਾਂ ਦੇ ਇਤਿਹਾਸ ਨੂੰ ਇਕ ਨਵੀਂ ਨਜ਼ਰ ਨਾਲ ਦੇਖਣ ਦਾ ਯਤਨ ਕੀਤਾ ਗਿਆ ਹੈ। ਇਸ ਫੋਟੋ ਨੂੰ ਹਾਲ ਹੀ ਵਿਚ ਮੈਨੀਟੋਬਾ ਅਸੈਂਬਲੀ ਵਿਚ ਰਿਲੀਜ਼ ਕੀਤਾ ਗਿਆ।
ਇਹ ਤਸਵੀਰ ਵੀ ਠੀਕ ਉਸੇ ਜਗ੍ਹਾ ‘ਤੇ ਖਿੱਚੀ ਗਈ ਹੈ ਅਤੇ ਇਸ ਵਿਚ ਅੱਜ ਦੇ ਦੌਰ ਦੇ ਕੈਨੇਡੀਅਨ ਸਿੱਖਾਂ ਨੂੰ ਅੱਜ ਦੇ ਅੰਦਾਜ਼ ਵਿਚ ਪ੍ਰੈਜੈਂਟ ਕੀਤਾ ਗਿਆ ਹੈ। ਇਹ ਯਤਨ ਪਹਿਲਾਂ ਮੈਨੀਟੋਬਾ ਫਰਸਟ ਸਿੱਖ ਹੈਰੀਟੇਜ ਮੰਥ ਦੇ ਤੌਰ ‘ਤੇ ਕੀਤੇ ਜਾ ਰਹੇ ਵੱਖ-ਵੱਖ ਆਯੋਜਨਾਂ ਦੇ ਤੌਰ ‘ਤੇ ਕੀਤਾ ਗਿਆ ਹੈ। ਵਿਨੀਪੈਗ ਵਿਚ ਰਹਿਣ ਵਾਲੇ ਕੁਝ ਸਿੱਖਾਂ ਨੇ ਇਸ ਆਈਕੋਨਿਕ ਫੋਟੋ ਨੂੰ ਫਿਰ ਤੋਂ ਜੀਵਤ ਕਰਨ ਦਾ ਯਤਨ ਕੀਤਾ ਹੈ। ਸਿੱਖ ਹੈਰੀਟੇਜ ਮੈਨੀਟੋਬਾ ਦੀ ਕ੍ਰੀਏਟਿਵ ਡਾਇਰੈਕਟਰ ਇਮਰੀਤ ਕੌਰ ਨੇ ਦੱਸਿਆ ਕਿ ਇਕ ਸਦੀ ਪਹਿਲਾਂ ਇਸ ਤਸਵੀਰ ਵਿਚ ਦਿਖਣ ਵਾਲੇ ਚਾਰ ਵਿਅਕਤੀਆਂ ਨੂੰ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਉਹ ਕੈਨੇਡਾ ਵਿਚ ਸਿੱਖਾਂ ਦੇ ਇਤਿਹਾਸ ਦਾ ਹਿੱਸਾ ਬਣਨਗੇ। ਅਪਡੇਟਿਡ ਫੋਟੋ ਪ੍ਰੋਜੈਕਟ ਨਾਲ ਜੁੜੇ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਫੋਟੋ ਨੇ ਆਪਣੇ ਆਪ ਵਿਚ ਇਕ ਇਤਿਹਾਸ ਸਮੇਟਿਆ ਹੋਇਆ ਹੈ। ਇਕ ਸਦੀ ਪਹਿਲਾਂ ਦਸਤਾਰ ਸਜਾਉਣ ਵਾਲੇ ਸਿੱਖਾਂ ਲਈ ਕੈਨੇਡੀਅਨ ਸੁਸਾਇਟੀ ਵਿਚ ਅੱਜ ਦੇ ਮੁਕਾਬਲੇ ਕਾਫੀ ਜ਼ਿਆਦਾ ਮੁਸ਼ਕਲਾਂ ਸਨ। ਉਹ ਸਪੱਸ਼ਟ ਤੌਰ ‘ਤੇ ਵੱਖਰੇ ਪਹਿਚਾਣੇ ਜਾ ਸਕਦੇ ਸਨ। 1900 ਦੇ ਆਸ-ਪਾਸ ਸਿੱਖਾਂ ਦੇ ਖਿਲਾਫ ਨਸਲਵਾਦ ਕਾਫੀ ਜ਼ਿਆਦਾ ਸੀ। ਇਸ ਫੋਟੋ ਨੂੰ ਵੀ ਡਾਊਨ ਟਾਊਨ ਵਿਨੀਪੈਗ ਵਿਚ ਹਰਗ੍ਰੇਵ ਸਟਰੀਟ ਵਿਚ ਖਿੱਚਿਆ ਗਿਆ ਹੈ।
100 ਸਾਲ ਪੂਰੇ ਹੋਣ ਦਾ ਮਨਾਇਆ ਗਿਆ ਜਸ਼ਨ
ਇਮਰੀਤ ਕੌਰ ਨੇ ਦੱਸਿਆ ਕਿ ਕੈਨੇਡਾ ਵਿਚ 1918 ਤੱਕ ਸਿਰਫ ਸਿੱਖ ਪੁਰਸ਼ਾਂ ਨੂੰ ਹੀ ਆਉਣ ਦੀ ਆਗਿਆ ਸੀ। ਉਸ ਤੋਂ ਬਾਅਦ ਕੈਨੇਡਾ ਵਿਚ ਸਿੱਖ ਬੀਬੀਆਂ ਵੀ ਆਉਣ ਲੱਗੀਆਂ। ਅਜਿਹੇ ਵਿਚ ਅਸੀਂ ਇਸ ਤਸਵੀਰ ਵਿਚ ਇਕ ਸਿੱਖ ਬੀਬੀ ਨੂੰ ਸ਼ਾਮਲ ਕਰਕੇ ਕੈਨੇਡਾ ਵਿਚ ਉਸਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ।

RELATED ARTICLES
POPULAR POSTS