ਆਮ ਲੋਕਾਂ ਨੂੰ ਸਹੁੰ ਚੁੱਕ ਸਮਾਗਮ ‘ਚ ਸੱਦਿਆ ਗਿਆ
ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਓਨਟਾਰੀਓ ਦੇ ਪ੍ਰੀਮੀਅਰ ਬਣਨ ਲਈ ਤਿਆਰ ਹਨ ਅਤੇ ਉਹ ਸ਼ੁੱਕਰਵਾਰ ਨੂੰ ਅਹੁਦੇ ਦੀ ਸਹੁੰ ਲੈਣਗੇ ਅਤੇ ਇਸ ਸਮਾਰੋਹ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸੱਦਾ ਭੇਜਿਆ ਹੈ। ਇਹ ਸਮਾਗਮ ਅਸੈਂਬਲੀ ਦੀਆਂ ਪੌੜੀਆਂ ‘ਤੇ ਹੋਵੇਗਾ। ਉਸ ਤੋਂ ਬਾਅਦ ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀ ਦੇ ਆਗੂ ਅਤੇ ਕੈਬਨਿਟ ਕਵੀਂਸ ਪਾਰਕ ਦੇ ਅੰਦਰ ਕੈਬਨਿਟ ਨੂੰ ਸਹੁੰ ਚੁਕਾਉਣਗੇ। ਕਵੀਨਸ ਪਾਰਕ ਦੇ ਅੰਦਰ ਦਾ ਸਮਾਗਮ ਆਮ ਲੋਕਾਂ ਲਈ ਨਹੀਂ ਹੈ। ਉਥੇ ਪ੍ਰੀਮੀਅਰ ਫੋਰਡ ਦਾ ਸਹੁੰ ਚੁੱਕ ਸਮਾਗਮ ਅਤੇ ਭਾਸ਼ਨ ਆਮ ਲੋਕਾਂ ਲਈ ਖੁੱਲ੍ਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਤਾਪਮਾਨ ਪਹਿਲਾਂ ਹੀ 30 ਡਿਗਰੀ ਤੱਕ ਪਹੁੰਚ ਚੁੱਕਾ ਹੈ ਅਤੇ ਗਰਮੀ ਵੀ ਵੱਧ ਗਈ ਹੈ, ਅਜਿਹੇ ਵਿਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਵੀ ਕਰਨਾ ਪਵੇਗਾ। ਇਹ ਪਹਿਲੀ ਵਾਰ ਨਹੀਂ ਹੈ ਕਿ ਓਨਟਾਰੀਓ ਪ੍ਰੀਮੀਅਰ ਕਵੀਂਸ ਪਾਰਕ ਦੇ ਬਾਅਦ ਅਹੁਦੇ ਦੀ ਸਹੁ ਚੁੱਕ ਰਹੇ ਹਨ। ਸਾਬਕਾ ਲਿਬਰਲ ਪ੍ਰੀਮੀਅਰ ਡੇਵਿਡ ਪੀਟਰਸਨ ਨੇ 24 ਜੂਨ 1985 ਨੂੰ 5 ਹਜ਼ਾਰ ਲੋਕਾਂ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ ਸੀ। ਵਿਨ ਅਤੇ ਉਨ੍ਹਾਂ ਦੀ ਕੈਬਨਿਟ ਨੇ ਅਸੈਂਬਲੀ ‘ਚ ਸਹੁੰ ਚੁੱਕਣ ਤੋਂ ਬਾਅਦ ਤੁਰੰਤ ਆਪਣੀ ਪਹਿਲੀ ਬੈਠਕ ਸ਼ੁਰੂ ਕਰ ਦਿੱਤੀ ਸੀ। ਇਸ ਮਹੀਨੇ ਦੇ ਸ਼ੁਰੂ ‘ਚ ਚੋਣਾਂ ਜਿੱਤਣ ਤੋਂ ਬਾਅਦ ਅਜੇ ਵੀ ਫੋਰਡ ਨੇ ਆਪਣੇ ਕੈਬਨਿਟ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਨੇ ਪ੍ਰੀਮੀਅਰ ਬਣਨ ਤੋਂ ਬਾਅਦ ਰਾਜ ਦੀ ਕੈਪ ਐਂਡ ਟਰੇਡ ਸਿਸਟਮ ਨੂੰ ਤੁਰੰਤ ਬੰਦ ਕਰਨ ਦੀ ਗੱਲ ਆਖੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …