ਬਰੈਂਪਟਨ/ ਬਿਊਰੋ ਨਿਊਜ਼
ਸਿਟੀ ਕੌਂਸਲ ਗੁਰਪ੍ਰੀਤ ਢਿੱਲੋਂ ਯੂਨੀਸੀਪਲ 101 ਸੈਸ਼ਨ ਦੀ ਮੇਜਬਾਨੀ ਕਰਨਗੇ ਅਤੇ ਬਰੈਂਪਟਨ ਵਾਸੀਆਂ ਨੂੰ ਸਿਟੀ ਸਰਵਿਸਜ਼ ਅਤੇ ਹੋਰ ਸਾਧਨਾਂ ਬਾਰੇ ਦੱਸਣਗੇ। ਇਸ ਨਾਲ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਰਵਿਸਜ਼ ਨੂੰ ਆਪਣੇ ਲਈ ਵਰਤਣ ਵਿਚ ਮਦਦ ਮਿਲੇਗੀ। ਕੌਂਸਲਰ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਲੋਕਲ ਗਵਰਨਮੈਂਟ ਦੇ ਕਾਰਜਾਂ ਬਾਰੇ ਜਾਨਣ ਦਾ ਇਹ ਬਿਹਤਰ ਮੌਕਾ ਹੈ। ਮੇਰਾ ਉਦੇਸ਼ ਹੈ ਕਿ ਲੋਕਾਂ ਨੂੰ ਕੌਂਸਲਿੰਗ ਦੀ ਮੂਲ ਭੂਮਿਕਾ ਬਾਰੇ ਦੱਸਿਆ ਜਾਵੇ। ਅਸੀਂ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੁੰਦੇ ਹਾਂ ਅਤੇ ਇਸ ਨਾਲ ਬਰੈਂਪਟਨ ਦੇ ਚੁਣੇ ਹੋਏ ਪ੍ਰਤੀਨਿਧੀ ਵੀ ਬਿਹਤਰ ਨਤੀਜੇ ਦੇ ਸਕਣਗੇ।ઠઠ
ਬਰੈਂਪਟਨ ਵਾਸੀਆਂ ਨੂੰ ਇਹ ਵੀ ਪਤਾ ਲੱਗੇਗਾ ਕਿ ਉਹ ਕੌਂਸਲ ਦੇ ਏਜੰਡਿਆਂ ਨੂੰ ਕਿੱਥੇ ਪੜ੍ਹ ਸਕਦੇ ਹਨ ਅਤੇ ਵੱਖ-ਵੱਖ ਕਮੇਟੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਹਿੱਤਾਂ ਨੂੰ ਜਾਣ ਸਕਦੇ ਹਨ ਅਤੇ ਉਹ ਸਿਟੀ ਸਬੰਧੀ ਸਾਧਨਾਂ ਬਾਰੇ ਹੋਰ ਜਾਣਕਾਰੀ ਕਿੱਥੋਂ ਪ੍ਰਾਪਤ ਕਰ ਸਕਦੇ ਹਨ। ਇਹ ਸੈਸ਼ਨ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਇਸ ਵਿਚ ਬਰੈਂਪਟਨ ਸਿਟੀ ਦੇ ਅਧਿਕਾਰੀ ਲੋਕਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਸਿੱਧੇ ਉੱਤਰ ਦੇਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …