17.8 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਵਕਾਲਤੀ ਲਾਇਸੈਂਸ ਹੋ...

ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਵਕਾਲਤੀ ਲਾਇਸੈਂਸ ਹੋ ਸਕਦਾ ਹੈ ਮੁਅੱਤਲ

ਸਾਬਕਾ ਲਿਬਰਲ ਸੰਸਦ ਮੈਂਬਰ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਵਕਾਲਤੀ ਲਾਇਸੈਂਸ ਹੋ ਸਕਦਾ ਹੈ ਮੁਅੱਤਲਟੋਰਾਂਟੇ/ਪ੍ਰਭਜੋਤ ਸਿੰਘ (Local Journalism Initiative Reporter)
ਬਰੈਂਪਟਨ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਉਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ ਓਨਟਾਰੀਓ ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ।
ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਖਿਲਾਫ ਟਰੱਸਟ ਫ਼ੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਵਿੱਚ ਸ਼ਮੂਲੀਅਤ ਅਤੇ ਪੇਸ਼ੇਵਾਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸਬੰਧੀ ਜਾਂਚ ਚੱਲ ਰਹੀ ਹੈ। ਲਾਅ ਸੁਸਾਇਟੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਅਜਿਹੇ ਪੁਖਤਾ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਗਰੇਵਾਲ ਦੇ ਵਕਾਲਤ ਕਰਨ ਨਾਲ ਜਨਤਾ ਅਤੇ ਨਿਆਂ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ। ਕਈ ਪ੍ਰਾਈਵੇਟ ਕਰਜ਼ਾ ਦੇਣ ਵਾਲਿਆਂ ਵਲੋਂ ਰਾਜ ਗਰੇਵਾਲ, ਉਹਨਾਂ ਦੀ ਪਤਨੀ, ਪਿਤਾ ਅਤੇ ਉਨ੍ਹਾਂ ਦੀ ਲਾਅ ਫਰਮ ਖਿਲਾਫ 137 ਮਿਲੀਅਨ ਡਾਲਰ ਦਾ ਇਕ ਵੱਡਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਗਰੇਵਾਲ ਅਤੇ ਉਨ੍ਹਾਂ ਦੀ ਫਰਮ ਨੇ ਕਰਜ਼ੇ ਵਜੋਂ ਲਏ ਪੈਸੇ ਦੀ ਵਰਤੋਂ ਦੱਸੇ ਗਏ ਕੰਮ ਦੀ ਬਜਾਏ ਆਪਣੇ ਨਿੱਜੀ ਫਾਇਦੇ ਲਈ ਕੀਤੀ।
ਮੁਕੱਦਮੇ ਵਿਚ ਇਹ ਵੀ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ ਕਿ ਰਾਜ ਗਰੇਵਾਲ ਅਤੇ ਉਨ੍ਹਾਂ ਦੀ ਫਰਮ ਨੇ ਬਿਨਾ ਕੋਈ ਪੈਸਾ ਵਾਪਸ ਕੀਤੇ, ਗੈਰਕਾਨੂੰਨੀ ਤਰੀਕੇ ਨਾਲ 64 ਮਿਲੀਅਨ ਡਾਲਰ ਦੇ ਕਰਜ਼ੇ ਨੂੰ ਸਰਕਾਰੀ ਰਿਕਾਰਡ ਵਿਚ ਡਿਸਚਾਰਜ ਕਰ ਦਿੱਤਾ। ਇੱਕ ਹੋਰ ਮਾਮਲੇ ਵਿੱਚ ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਇਲਜ਼ਾਮ ਲਾਇਆ ਕਿ ਟੀਡੀ ਬੈਂਕ ਦੇ ਤਿੰਨ ਜਾਅਲੀ ਚੈੱਕਾਂ, ਜਿਨ੍ਹਾਂ ਦੀ ਕੁੱਲ ਰਕਮ 53 ਲੱਖ ਡਾਲਰ ਸੀ, ਨਾਲ ਜੁੜੀ ਕਰੀਬ 30 ਲੱਖ ਡਾਲਰ ਦੀ ਰਕਮ ਗਰੇਵਾਲ ਵਲੋਂ ਸਥਾਪਿਤ ਕੀਤੀ ਫਰਮ ਦੇ ਖਾਤੇ ਵਿੱਚ ਪਹੁੰਚੀ।
ਇਸ ਤੋਂ ਬਾਅਦ ਅਦਾਲਤ ਨੇ ਫ਼ਰਮ ਦੇ ਟਰੱਸਟ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਹੁਕਮ ਦਿੱਤੇ ਸਨ। ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ।

RELATED ARTICLES
POPULAR POSTS