ਓਟਵਾ/ਬਿਊਰੋ ਨਿਊਜ਼ : ਇਸ ਸਮੇਂ ਸਾਰਿਆਂ ਨੂੰ ਹੀ ਕੋਵਿਡ-19 ਕਾਰਨ ਵਿੱਤੀ ਤਣਾਅ ਵਿੱਚੋਂ ਲੰਘਣਾ ਪੈ ਰਿਹਾ ਹੈ। ਜੇ ਤੁਹਾਨੂੰ ਵੀ ਵਿੱਤੀ ਤਣਾਅ ਤੇ ਆਰਥਿਕ ਅਸਥਿਰਤਾ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਇੱਕਲੇ ਨਹੀਂ ਹੋ। ਮਨੂਲਾਈਫ ਫਾਇਨਾਂਸ਼ੀਅਲ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੋਵਿਡ-19 ਦਾ ਪਰਿਵਾਰਾਂ ਦੀ ਵਿੱਤੀ ਸਥਿਤੀ, ਇੰਪਲੌਇਰਜ਼ ਤੋਂ ਲੈ ਕੇ ਵਰਕਰਜ਼ ਤੱਕ ਸਾਰਿਆਂ ਦੀ ਆਰਥਿਕ ਸਥਿਤੀ ਉੱਤੇ ਨਕਾਰਾਤਮਕ ਅਸਰ ਪਿਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਅਨੁਸਾਰ ਵਿੱਤੀ ਤਣਾਅ ਇਸ ਸਮੇਂ 11 ਫੀ ਸਦੀ ਤੋਂ ਵੱਧ ਕੇ 27 ਫੀ ਸਦੀ ਤੱਕ ਪਹੁੰਚ ਗਿਆ ਹੈ। ਹਾਲਾਂਕਿ 44 ਫੀ ਸਦੀ ਕੈਨੇਡੀਅਨ ਮਹਾਂਮਾਰੀ ਤੋਂ ਪਹਿਲਾਂ ਵੀ ਵਿੱਤੀ ਦਿੱਕਤਾਂ ਹੰਢਾਅ ਰਹੇ ਸਨ ਪਰ ਆਊਟਬ੍ਰੇਕ ਤੋਂ ਬਾਅਦ ਇਹ ਅੰਕੜਾ 67 ਫੀਸਦੀ ਤੋਂ ਵੀ ਟੱਪ ਗਿਆ ਹੈ। ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਐਮਰਜੈਂਸੀ ਲਈ ਕੀਤੀ ਬਚਤ ਤੋਂ ਹੱਥ ਧੋਣੇ ਪਏ ਹਨ ਤੇ ਜਾਂ ਫਿਰ ਕਈ ਕੈਨੇਡੀਅਨਾਂ ਸਿਰ ਕਰਜ਼ਾ ਚੜ੍ਹ ਗਿਆ ਹੈ। ਇੱਥੇ ਹੀ ਬੱਸ ਨਹੀਂ ਹੁਣ ਕੈਨੇਡੀਅਨਾਂ ਵੱਲੋਂ ਫਾਇਨਾਂਸ਼ੀਅਲ ਪਲੈਨਰ ਦੀ ਵਰਤੋਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਤੇ ਕਈ ਕੈਨੇਡੀਅਨ ਆਪਣੇ ਇੰਪਲੌਇਰਜ਼ ਤੋਂ ਵੀ ਮਦਦ ਦੀ ਝਾਕ ਰੱਖ ਰਹੇ ਹਨ। ਸਰਵੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਲਗਭਗ ਸਾਰਿਆਂ ਨੇ ਹੀ ਇਹ ਆਖਿਆ ਕਿ ਬਿਹਤਰ ਹੋਵੇਗਾ ਕਿ ਕੰਪਨੀਆਂ ਨੂੰ ਫਾਇਨਾਂਸ਼ੀਅਲ ਵੈੱਲਨੈੱਸ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …