ਸਰਟੀਫਿਕੇਟ ਬਣਾਉਣ ਲਈ ਪਹਿਲਾਂ ਔਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ
ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਭਾਰਤੀ ਕੌਂਸਲੇਟ ਜਨਰਲ ਟੋਰਾਂਟੋ ਵੱਲੋਂ ਇਸ ਸਮੇਂ ਬਰੈਂਪਟਨ ਵਿਚ ਬੀ.ਐੱਲ.ਐਸ. ਦਫ਼ਤਰ ਵਿਚ ਬਣਾਏ ਜਾ ਰਹੇ ਲਾਈਫ- ਸਰਟੀਫ਼ੀਕੇਟਾਂ ਤੋਂ ਇਲਾਵਾ ਪੈੱਨਸ਼ਨਰਾਂ ਦੀ ਸਹੂਲਤ ਲਈ 7 ਹੋਰ ਥਾਵਾਂ ‘ਤੇ ਵੱਖ-ਵੱਖ ਤਰੀਕਾਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿਚ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਇਹ ਸਰਟੀਫ਼ੀਕੇਟ ਜਾਰੀ ਕੀਤੇ ਜਾਣਗੇ।
ਇਸ ਲਈ ਵੀ ਪਹਿਲਾਂ ਔਨ-ਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ, ਜਿਸਦੇ ਲਈ ਅਰਜ਼ੀ-ਕਰਤਾ ਨੂੰ ਕੌਂਸਲੇਟ ਦੀ ਵੈੱਬਸਾਈਟ https://www.cgitoronto.gov.in ‘ਤੇ ਜਾ ਕੇ ਇਨ੍ਹਾਂ ਸੱਤ ਥਾਵਾਂ ਵਿੱਚੋਂ ਇਕ ਉੱਪਰ ਕਲਿੱਕ ਕਰਨਾ ਜ਼ਰੂਰੀ ਹੋਵੇਗਾ।
ਰਜਿਸਟ੍ਰੇਸ਼ਨ ਲਈ ਬਿਨੈ-ਪੱਤਰ ਸਬੰਧਿਤ ਦਫ਼ਤਰ ਵਿਚ ਪ੍ਰਾਪਤ ਹੋਣ ਤੋਂ ਬਾਅਦ ਉਸ ਦਫ਼ਤਰ ਵੱਲੋਂ ਈ-ਮੇਲ ਰਾਹੀਂ ਅਰਜ਼ੀ-ਕਰਤਾ ਨੂੰ ਇਹ ਲਾਈਫ਼- ਸਰਟੀਫ਼ੀਕੇਟ ਪ੍ਰਾਪਤ ਕਰਨ ਲਈ ਨਿਸ਼ਚਤ ਕੀਤੇ ਗਏ ਸਮੇਂ ਬਾਰੇ ਸੂਚਿਤ ਕੀਤਾ ਜਾਵੇਗਾ। ਅਰਜ਼ੀ-ਕਰਤਾ ਸੁਨਿਸ਼ਚਿਤ ਦਿਨ ‘ਤੇ ਆਪਣੇ ਨਾਲ ਲਾਈਫ਼ ਦਾ ਪ੍ਰੋਫ਼ਾਰਮਾਂ ਦੋ ਪਰਤਾਂ ਵਿਚ ਭਰ ਕੇ ਆਪਣੇ ਨਾਲ ਪਾਸਪੋਰਟ ਅਤੇ ਘਰ ਦਾ ਪਤਾ ਦਰਸਾਉਂਦੀ ਹੋਈ ਇਕ ਹੋਰ ਆਈ.ਡੀ. ਲੈ ਕੇ ਆਉਣਗੇ। ਇਹ ਦਸਤਾਵੇਜ਼ ਆਪਣੇ ਨਾਲ ਲਿਆਉਣੇ ਜ਼ਰੂਰੀ ਹਨ।
ਇਹ ਸੱਤ ਥਾਵਾਂ ਅਤੇ ਤਰੀਕਾਂ ਹੇਠ ਲਿਖੇ ਅਨੁਸਾਰ ਹਨ: 1 ਨਵੰਬਰ, ਹਿੰਦੂ ਹੈਰੀਟੇਜ ਸੈਂਟਰ, 6300 ਮਿਸੀਸਾਗਾ ਰੋਡ, ਮਿਸੀਸਾਗਾ (ਸੁਰਿੰਦਰ ਸ਼ਾਸਤਰੀ, ਫ਼ੋਨ: 905-369-0363) , 7 ਨਵੰਬਰ, ਹਿੰਦੂ ਹੈਰੀਟੇਜ ਸੈਂਟਰ, 6300 ਮਿਸੀਸਾਗਾ ਰੋਡ, ਮਿਸੀਸਾਗਾ (ਸੁਰਿੰਦਰ ਸ਼ਾਸਤਰੀ, ਫ਼ੋਨ: 905-369-0363) ,7 ਤੇ 8 ਨਵੰਬਰ, ਦਸ਼ਮੇਸ਼ ਦਰਬਾਰ, ਰਾਮਗੜ੍ਹੀਆ ਐਸੋਸੀਏਸ਼ਨ ਆਫ਼ ਮੈਨੀਟੋਬਾ, 566, ਆਰਕੀਬਾਲਡ ਸਟਰੀਟ, ਵਿੱਨੀਪੈੱਗ, 8 ਨਵੰਬਰ, ਸਿੱਖ ਹੈਰੀਟੇਜ ਸੈਂਟਰ, 11796 ਏਅਰਪੋਰਟ ਰੋਡ, ਬਰੈਂਪਟਨ (ਅਜੀਤ ਸਿੰਘ ਬਾਵਾ, ਫ਼ੋਨ: 416-258-2167) , 15 ਨਵੰਬਰ, ਗੁਰੂ ਰਵੀਦਾਸ ਸਭਾ, 2284 ਕੁਈਨਜ਼ ਡਰਾਈਵ, ਬਰਲਿੰਗਟਨ (ਜੋਗਿੰਦਰ ਸਿੰਘ ਚੱਠਾ, ਫ਼ੋਨ: 289-936-8333, 905-333-1924), 21 ਨਵੰਬਰ, ਗੁਰਦੁਆਰਾ ਸਾਹਿਬ, 2070 ਸਨਾਈਡਰਜ਼ ਰੋਡ ਈਸਟ, ਪੀਟਰਜ਼ਬਰਬ, ਕਿਚਨਰ (ਕੁਲਦੀਪ ਬਛੇਰ, ਫ਼ੋਨ: 1-519-500-6265), 22 ਨਵੰਬਰ, ਲਕਸ਼ਮੀ ਨਰਾਇਣ ਮੰਦਰ, 1 ਮੌਰਨਿੰਗ ਵਿਊ ਟਰੇਲ, ਸਕਾਰਬਰੋ, ਫ਼ੋਨ: 416-284-6282), ਇੱਥੇ ਇਹ ਜ਼ਿਕਰਯੋਗ ਹੈ ਕਿ ਉਪਰੋਕਤ ਵਰਨਣ ਸੱਤ ਥਾਵਾਂ ਤੋਂ ਇਲਾਵਾ ਬਰੈਂਪਟਨ ਵਿਖੇ ਸਥਿਤ ਬੀ.ਐੱਲ.ਐੱਸ. ਦੇ ਦਫ਼ਤਰ ਵਿਚ ਇਸ ਸਮੇਂ ਭਾਰਤੀ ਕੌਂਸਲੇਟ ਜਨਰਲ ਵੱਲੋਂ ਜਾਰੀ ਕੀਤੇ ਜਾ ਰਹੇ ਲਾਈਫ਼ ਸਰਟੀਫ਼ੀਕੇਟ ਇਸ ਦਫ਼ਤਰ ਵੱਲੋਂ 7 ਅਤੇ 8 ਨਵੰਬਰ (ਸ਼ਨੀਵਾਰ ਤੇ ਐਤਵਾਰ) ਨੂੰ ਛੱਡ ਕੇ 2 ਨਵੰਬਰ ਤੋਂ 13 ਨਵੰਬਰ ਤੱਕ, ਭਾਵ ਕੰਮ ਵਾਲੇ ਦਿਨਾਂ ਵਿਚ ਸਵੇਰੇ 9.30 ਵਜੇ ਤੋਂ 12.30 ਵਜੇ ਤੱਕ ਪਹਿਲਾਂ ਵਾਂਗ ਹੀ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਦੀ ਕਾਰਜਕਾਨੀ ਦੇ ਮੈਂਬਰਾਂ ਜੰਗੀਰ ਸਿੰਘ ਸੈਂਹਬੀ (416-409-0126), ਪਰਮਜੀਤ ਸਿੰਘ ਬੜਿੰਗ (647-963-0331), ਕਰਤਾਰ ਸਿੰਘ ਚਾਹਲ (647-854-8746), ਪ੍ਰੀਤਮ ਸਿੰਘ ਸਰਾਂ (416-833-0567), ਪ੍ਰੋ. ਨਿਰਮਲ ਸਿੰਘ ਧਾਰਨੀ (905-497- 1173), ਹਰਦਿਆਲ ਸਿੰਘ ਸੰਧੂ (647-686-4201), ਬਲਵਿੰਦਰ ਸਿੰਘ ਬਰਾੜ (647-262-4026) ਜਾਂ ਦੇਵ ਕੁਮਾਰ ਸੂਦ (416-553-0722) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …