Breaking News
Home / ਜੀ.ਟੀ.ਏ. ਨਿਊਜ਼ / ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ

ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ

ਓਟਵਾ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੈਂਕ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਅਰਥਚਾਰੇ ਨੂੰ ਲੱਗੀ ਢਾਹ ਕਾਰਨ ਸਾਲ 2022 ਤੱਕ ਇਹ ਮਸ੍ਹਾਂ ਲੀਹ ਉੱਤੇ ਆਵੇਗਾ।
ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ 0.25 ਫੀ ਸਦੀ ਹੀ ਰੱਖੀਆਂ ਜਾ ਰਹੀਆਂ ਹਨ। ਜੁਲਾਈ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਆਖਿਆ ਸੀ ਕਿ ਮਹਾਂਮਾਰੀ ਦੌਰਾਨ ਵੀ ਦੇਸ਼ ਬਦਹਾਲੀ ਵਿੱਚ ਜਾਣ ਤੋਂ ਬਚ ਗਿਆ। ਬੈਂਕ ਨੇ ਲੰਘੇ ਬੁੱਧਵਾਰ ਜਾਰੀ ਕੀਤੀ ਗਈ ਆਪਣੀ ਅਪਡੇਟ ਵਿੱਚ ਆਖਿਆ ਕਿ ਸਾਲ ਦੇ ਪਹਿਲੇ ਅੱਧ ਵਿੱਚ ਪਈ ਮਾਰ ਨਾਲੋਂ ਹੁਣ ਸਥਿਤੀ ਕਾਫੀ ਬਿਹਤਰ ਹੈ ਤੇ ਉਮੀਦ ਨਾਲੋਂ ਵੀ ਚੰਗੀ ਹੈ।ਮੌਨੈਟਰੀ ਪਾਲਿਸੀ ਰਿਪੋਰਟ ਵਿੱਚ ਲਾਏ ਗਏ ਅੰਦਾਜ਼ੇ ਮੁਤਾਬਕ ਇਸ ਸਾਲ ਅਰਥਚਾਰਾ 5.7 ਫੀ ਸਦੀ ਸੁੰਗੜੇਗਾ ਪਰ ਅਗਲੇ ਸਾਲ 4.2 ਫੀ ਸਦੀ ਤੇ 2022 ਵਿੱਚ 3.7 ਫੀ ਸਦੀ ਨਾਲ ਇਸ ਦਾ ਵਿਕਾਸ ਹੋਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …