ਵਿਦਿਆਰਥੀ ਚੋਣ ਕਰਦੇ ਹਨ ਕਿ ਉਨ੍ਹਾਂ ਨੇ ਆਨਲਾਈਨ ਕਲਾਸਾਂ ਲਾਉਣੀਆਂ ਹਨ ਜਾਂ ਸਕੂਲ ਜਾ ਕੇ ਪੜ੍ਹਾਈ ਕਰਨੀ ਹੈ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹੌਟ ਸਪੌਟ ਬਣੇ ਪੱਛਮ ਵਿੱਚ ਅੱਧੇ ਪਬਲਿਕ ਐਲੀਮੈਂਟਰੀ ਸਕੂਲਾਂ ਦੇ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਇਹ ਜਾਣਕਾਰੀ ਸਕੂਲ ਬੋਰਡ ਵੱਲੋਂ ਮੁਹੱਈਆ ਕਰਵਾਏ ਗਏ ਡਾਟਾ ਤੋਂ ਹਾਸਲ ਹੋਈ।ਇਹ ਅੰਕੜਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਆਨਲਾਈਨ ਪੜ੍ਹ ਰਹੇ 35 ਫੀ ਸਦੀ ਐਲੀਮੈਂਟਰੀ ਵਿਦਿਆਰਥੀਆਂ ਦੇ ਮੁਕਾਬਲੇ ਸਾਂਝਾ ਕੀਤਾ ਗਿਆ ਹੈ। ਇਸ ਦੌਰਾਨ ਪੀਲ ਬੋਰਡ ਦੇ ਸੈਕੰਡਰੀ ਸਕੂਲਜ਼ ਅਜਿਹੇ ਮਾਡਲ ਉੱਤੇ ਚੱਲ ਰਹੇ ਹਨ ਜਿਸ ਵਿੱਚ ਵਿਦਿਆਰਥੀ ਇਹ ਚੋਣ ਕਰਦੇ ਹਨ ਕਿ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਲਾਉਣੀਆਂ ਹਨ ਜਾਂ ਸਕੂਲ ਜਾ ਕੇ ਪੜ੍ਹਾਈ ਕਰਨੀ ਹੈ।ਪੀਲ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਮਹਾਂਮਾਰੀ ਦੌਰਾਨ ਕੋਵਿਡ-19 ਦੇ 9707 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 8396 ਸਿਹਤਯਾਬ ਹੋ ਚੁੱਕੇ ਹਨ ਤੇ ਇਸ ਨਾਲ 329 ਮੌਤਾਂ ਹੋਈਆਂ ਹਨ।
50 ਫੀਸਦੀ ਐਲੀਮੈਂਟਰੀ ਵਿਦਿਆਰਥੀ ਕਰ ਰਹੇ ਹਨ ਆਨਲਾਈਨ ਪੜ੍ਹਾਈ
RELATED ARTICLES

