ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਓਨਟਾਰੀਓ ਵਾਸੀਆਂ ਨੂੰ ਵਾਸੀਆਂ ਨੂੰ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਦਾ ਸਮਾਂ ਅੱਗੇ ਵਧਾ ਦਿੱਤਾ ਹੈ। ਫੋਰਡ ਸਰਕਾਰ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਪਹਿਲਾਂ ਸਾਰੇ ਓਨਟਾਰੀਓ ਵਾਸੀਆਂ ਨੂੰ ਪਹਿਲੀ ਡੋਜ਼ ਦਿੱਤੀ ਜਾ ਸਕੇ। ਫੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਗਾਈ ਜਾ ਸਕਦੀ ਹੈ।
ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੈਕਸੀਨ ਇੱਕ ਸੌਟ ਨਾਲ 90 ਫੀਸਦੀ ਪ੍ਰੋਟੈਕਸ਼ਨ ਦਿੰਦੀਆਂ ਹਨ। ਜਾਰੀ ਕੀਤੇ ਗਏ ਬਿਆਨ ਵਿੱਚ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਸਾਲੀਸਿਟਰ ਜਨਰਲ ਸਿਲਵੀਆ ਜੋਨਜ ਨੇ ਆਖਿਆ ਕਿ ਪ੍ਰੋਵਿੰਸ ਨੈਸ਼ਨਲ ਐਡਵਾਈਜਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨਏਸੀਆਈ) ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਹੈ। ਇਸ ਨਾਲ ਦੂਜੀ ਡੋਜ਼ ਵਿੱਚ ਕਿੰਨਾ ਫਰਕ ਰੱਖਿਆ ਜਾਵੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਅਪਡੇਟ ਮਿਲਦੀ ਹੈ।
ਇਸ ਸਬੰਧ ਵਿੱਚ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਦੋ ਡੋਜ਼ਾਂ ਵਿਚਲੇ ਫਰਕ ਨੂੰ ਸੁਰੱਖਿਅਤ ਢੰਗ ਨਾਲ ਵਧਾਉਣ ਨਾਲ ਓਨਟਾਰੀਓ ਦੇ ਉਨ੍ਹਾਂ ਲੋਕਾਂ ਨੂੰ ਵੀ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕੇਗੀ ਜਿਹੜੇ ਬਹੁਤੇ ਖਤਰੇ ਵਿੱਚ ਹਨ। ਇਸ ਨਾਲ ਮੂਲ ਯੋਜਨਾ ਤੋਂ ਵੀ ਪਹਿਲਾਂ ਵਧੇਰੇ ਆਮ ਲੋਕਾਂ ਨੂੰ ਵੀ ਵੈਕਸੀਨੇਟ ਕੀਤਾ ਜਾ ਸਕੇਗਾ। ਜਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਫਾਈਜਰ-ਬਾਇਓਐਨਟੈਕ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ 42 ਦਿਨ ਦੇ ਅੰਦਰ ਅੰਦਰ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …