-4.2 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ :...

ਵੈਕਸੀਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ : ਐਨ ਏ ਸੀ ਆਈ

ਓਟਵਾ/ਬਿਊਰੋ ਨਿਊਜ਼ : ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਖਿਲਾਫ਼ ਟੀਕਾਕਰਨ ਵੀ ਹੁਣ ਪੂਰੀ ਦੁਨੀਆ ਵਿਚ ਸ਼ੁਰੂ ਹੋ ਚੁੱਕਿਆ ਹੈ। ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਟੀਕਾਕਰਨ ਬਾਰੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਮੈਡੀਕਲ ਮਾਹਿਰਾਂ ਨੇ ਇਕ ਫੈਸਲਾ ਕੀਤਾ ਹੈ, ਕਿ ਕਰੋਨਾ ਵੈਕਸੀਨ ਖਿਲਾਫ਼ ਲੜਨ ਲਈ ਕੀਤੇ ਜਾ ਰਹੇ ਟੀਕਾਕਰਨ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਲਈ ਜਾ ਸਕਦੀ ਹੈ। ਪ੍ਰੰਤੂ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਸਾਰੇ ਕੈਨੇਡੀਅਨ ਨੂੰ ਪਹਿਲੀ ਡੋਜ਼ ਦੇਣੀ ਯਕੀਨੀ ਬਣਾਈ ਜਾਵੇ। ਉਸ ਤੋਂ ਬਾਅਦ ਹੀ ਦੂਜੀ ਡੋਜ਼ ਚਾਰ ਮਹੀਨੇ ਮਗਰੋਂ ਲਗਾਈ ਜਾ ਸਕਦੀ ਹੈ।
ਕੈਨੇਡਾ ਦੀ ਨੈਸਨਲ ਐਡਵਾਈਜਰੀ ਕਮੇਟੀ ਆਨ ਇਮਿਊਨਾਈਜੇਸਨ (ਐਨਏਸੀਆਈ) ਵੱਲੋਂ ਨਵੀਂ ਸੇਧ ਜਾਰੀ ਕੀਤੀ ਗਈ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਇਸ ਸਮੇਂ ਮਨਜੂਰ ਵੈਕਸੀਨਜ-ਫਾਈਜਰ-ਬਾਇਓਐਨਟੈਕ, ਮੌਡਰਨਾ ਤੇ ਐਸਟ੍ਰਾਜੈਨੇਕਾ ਦੀ ਦੂਜੀ ਡੋਜ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ ਤੇ ਉਹ ਵੀ ਓਨੀ ਹੀ ਅਸਦਾਰ ਰਹੇਗੀ।ਆਨਲਾਈਨ ਪੋਸਟ ਕੀਤੇ ਇੱਕ ਨਵੇਂ ਬਿਆਨ ਵਿੱਚ ਐਨਏਸੀਆਈ ਨੇ ਸਿਫਾਰਸ ਕੀਤੀ ਹੈ ਕਿ ਕੋਵਿਡ-19 ਦੀ ਸੀਮਤ ਸਪਲਾਈ ਕਾਰਨ ਸਰਕਾਰਾਂ ਅਜਿਹੇ ਲੋਕਾਂ ਦੀ ਗਿਣਤੀ ਵਧਾ ਸਕਦੀਆਂ ਹਨ ਜਿਨ੍ਹਾਂ ਨੇ ਪਹਿਲੀ ਡੋਜ ਲੈ ਲਈ ਹੋਵੇ। ਕਮੇਟੀ ਨੇ ਆਖਿਆ ਕਿ ਦੂਜੀ ਡੋਜ ਚਾਰ ਮਹੀਨੇ ਬਾਅਦ ਵੀ ਲਈ ਜਾ ਸਕਦੀ ਹੈ ਤੇ ਉਸ ਦੇ ਅਸਰ ਉੱਤੇ ਕੋਈ ਫਰਕ ਨਹੀਂ ਪੈਂਦਾ। ਦੋ ਐਮਆਰਐਨਏ ਵੈਕਸੀਨਜ ਫਾਈਜਰ ਤੇ ਮੌਡਰਨਾ ਦੀ ਸੰਭਾਵੀ ਸਪਲਾਈ ਦੇ ਆਧਾਰ ਉੱਤੇ ਯੋਗ ਆਬਾਦੀ ਵਿੱਚੋਂ 80 ਫੀ ਸਦੀ ਨੂੰ ਜੂਨ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ ਦਿੱਤੀ ਜਾ ਸਕਦੀ ਹੈ। ਇਹ ਉਸ ਸੂਰਤ ਵਿੱਚ ਹੋ ਸਕਦਾ ਹੈ ਜੇ ਵੈਕਸੀਨ ਦੀਆਂ ਡੋਜਾਂ ਵਿੱਚ ਚਾਰ ਮਹੀਨੇ ਦੇ ਫਰਕ ਦਾ ਸਿਲਸਿਲਾ ਇਸ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਵੇ ਤੇ ਦੂਜੀਆਂ ਡੋਜਾਂ ਜੁਲਾਈ ਵਿੱਚ ਦੇਣੀਆਂ ਸੁਰੂ ਕੀਤੀਆਂ ਜਾਣ।ਐਨਏਸੀਆਈ ਨੇ ਆਖਿਆ ਕਿ ਪਿੱਛੇ ਜਿਹੇ ਕੀਤੀਆਂ ਗਈਆਂ ਸਾਇੰਟਿਫਿਕ ਸਟੱਡੀਜ ਤੋਂ ਇੱਕਠੇ ਕੀਤੇ ਗਏ ਸਬੂਤਾਂ ਉੱਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਉਹ ਇਸ ਨਤੀਜੇ ਉੱਤੇ ਪਹੁੰਚੀ ਹੈ।

RELATED ARTICLES
POPULAR POSTS