ਮਈ ਤੱਕ ਭਾਰਤ ਵੱਲੋਂ ਕੈਨੇਡਾ ਨੂੰ 2 ਮਿਲੀਅਨ ਡੋਜਾਂ ਦੇਣ ਦਾ ਕੀਤਾ ਗਿਆ ਹੈ ਵਾਅਦਾ
ਟੋਰਾਂਟੋ/ਬਿਊਰੋ ਨਿਊਜ਼
ਭਾਰਤ ਵਿੱਚ ਤਿਆਰ ਕੀਤੀ ਕਰੋਨਾ ਵੈਕਸੀਨ ਕੋਵੀਸ਼ੀਲਡ ਦੀਆਂ ਅੱਧਾ ਮਿਲੀਅਨ ਡੋਜਾਂ ਦੀ ਖੇਪ ਟੋਰਾਂਟੋ ਪਹੁੰਚ ਚੁੱਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਫਰਵਰੀ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਭਾਰਤ ਸਰਕਾਰ ਨੇ ਪੂਰਾ ਕਰ ਦਿੱਤਾ ਹੈ।
ਭਾਰਤ ਤੋਂ ਕਰੋਨਾ ਵੈਕਸੀਨ ਦੀ ਇਹ ਸਪਲਾਈ ਕਮਰਸ਼ੀਅਲ ਕਾਰਗੋ ਜਹਾਜ਼ ਰਾਹੀਂ ਕੈਨੇਡਾ ਭੇਜੀ ਗਈ ਹੈ। ਇਸ ਸਬੰਧ ਵਿੱਚ ਹੋਏ ਸਮਝੌਤੇ ਅਨੁਸਾਰ ਮਈ ਤੱਕ ਭਾਰਤ ਵੱਲੋਂ ਕੈਨੇਡਾ ਨੂੰ 2 ਮਿਲੀਅਨ ਡੋਜਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਵੈਕਸੀਨ ਭਾਰਤ ਦੇ ਸੀਰਮ ਇੰਸਟੀਚਿਊਟ ਤੇ ਵੈਰਿਟੀ ਫਾਰਮਾਸਿਊਟੀਕਲ ਆਫ ਕੈਨੇਡਾ ਦਰਮਿਆਨ ਹੋਏ ਸਮਝੌਤੇ ਅਨੁਸਾਰ ਤਿਆਰ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਤੇ ਫੈਡਰਲ ਮਨਿਸਟਰ ਆਫ ਪਬਲਿਕ ਸਰਵਿਸਿਜ ਐਂਡ ਪ੍ਰੋਕਿਓਰਮੈਂਟ ਅਨੀਤਾ ਆਨੰਦ ਵੱਲੋਂ ਟੋਰਾਂਟੋ ਦੇ ਇਨੋਮਾਰ ਵੇਅਰਹਾਊਸ ਵਿੱਚ ਇਸ ਖੇਪ ਨੂੰ ਸਵੀਕਾਰਿਆ ਗਿਆ। ਇੰਡੋ-ਕੈਨੇਡੀਅਨ ਮੰਤਰੀ ਅਨੀਤਾ ਆਨੰਦ ਵੱਲੋਂ ਹੀ ਕੈਨੇਡਾ ਵੱਲੋਂ ਵੈਕਸੀਨ ਨੂੰ ਪ੍ਰੋਕਿਓਰ ਕਰਕੇ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਭਾਰਤ ਦੇ ਸੀਰਮ ਇੰਸਟੀਚਿਊਟ ਨਾਲ ਡੀਲ ਸਿਰੇ ਚੜ੍ਹਾਉਣ ਵਿੱਚ ਵੀ ਅਨੀਤਾ ਆਨੰਦ ਨੇ ਅਹਿਮ ਭੂਮਿਕਾ ਨਿਭਾਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …