-3 C
Toronto
Sunday, January 11, 2026
spot_img
Homeਜੀ.ਟੀ.ਏ. ਨਿਊਜ਼ਫੋਰਡ ਸਰਕਾਰ 'ਦ ਬੀਅਰ ਸਟੋਰ' ਨਾਲ ਸਮਝੌਤਾ ਕਰੇਗੀ ਰੱਦ

ਫੋਰਡ ਸਰਕਾਰ ‘ਦ ਬੀਅਰ ਸਟੋਰ’ ਨਾਲ ਸਮਝੌਤਾ ਕਰੇਗੀ ਰੱਦ

ਕਾਰਨਰ ਸਟੋਰ ‘ਤੇ ਵਿਕਰੀ ਦਾ ਰਸਤਾ ਖੋਲ੍ਹਿਆ
ਟੋਰਾਂਟੋ/ ਬਿਊਰੋ ਨਿਊਜ਼ : ਪ੍ਰੋਗ੍ਰੈਸਿਵ ਕੰਸਰਵੇਟਿਵ ਸਰਕਾਰ ਨੇ ‘ਦ ਬੀਅਰ ਸਟੋਰ’ ਦੇ ਨਾਲ ਸਮਝੌਤਾ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਕਾਰਨਰ ਸਟੋਰਾਂ ਨੂੰ ਬੀਅਰ ਅਤੇ ਵਾਈਨ ਦੀ ਵਿਕਰੀ ਕਰਨ ਦੀ ਆਗਿਆ ਦਾ ਆਦੇਸ਼ ਜਾਰੀ ਕੀਤਾ ਜਾ ਸਕੇ। ਹਾਲਾਂਕਿ ਐਲਕੋਹਲ ਰਿਟੇਲਰ ਦੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਕਦਮ ਕਾਫ਼ੀ ਮਹਿੰਗਾ ਪਵੇਗਾ। ਸਰਕਾਰ ਨੇ ਇਸ ਸਬੰਧੀ ਮਤਾ ਵਿਧਾਨ ਸਭਾ ‘ਚ ਰੱਖਿਆ ਹੈ ਤਾਂ ਜੋ ਬੀਅਰ ਸਟੋਰ ਦੇ ਨਾਲ 10 ਸਾਲ ਦਾ ਸਮਝੌਤਾ ਸਮਾਪਤ ਕੀਤਾ ਜਾ ਸਕੇ, ਜਿਸ ‘ਤੇ ਸਾਬਕਾ ਲਿਬਰਲ ਸਰਕਾਰ ਨੇ ਦਸਤਖ਼ਤ ਕੀਤੇ ਹਨ। ਇਸ ਕਦਮ ਨਾਲ ਪੂਰੇ ਓਨਟਾਰੀਓ ‘ਚ ਸੈਂਕੜੇ ਗ੍ਰੋਸਰੀ ਸਟੋਰਾਂ ਨੂੰ ਬੀਅਰ ਅਤੇ ਵਾਈਨ ਵੇਚਣ ਦੀ ਆਗਿਆ ਮਿਲ ਜਾਵੇਗੀ। ਪ੍ਰੀਮੀਅਰ ਡਗ ਫੋਰਡ ਨੇ ਵਾਰ-ਵਾਰ ਕਾਰਨਰ ਸਟੋਰਾਂ ‘ਤੇ ਬੀਅਰ ਅਤੇ ਵਾਈਨ ਵੇਚਣ ਦੀਆਂ ਯੋਜਨਾਵਾਂ ਨੂੰ ਸਾਹਮਣੇ ਰੱਖਿਆ ਹੈ, ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਬੀਅਰ ਸਟੋਰ ਨਾਲ ਸਮਝੌਤਾ ਖ਼ਤਮ ਕਰਨਾ ਪਵੇਗਾ। ਸੋਮਵਾਰ ਨੂੰ ਬਿਲ ਪੇਸ਼ ਕਰਦਿਆਂ ਵਿੱਤ ਮੰਤਰੀ ਵਿਕ ਫੇਡਲੀ ਨੇ ਕਿਹਾ ਕਿ ਮੌਜੂਦਾ ਸਿਸਟਮ, ਇਕ ਤਰ੍ਹਾਂ ਨਾਲ ਏਕਾਧਿਕਾਰ ਹੈ ਜੋ ਕਿ ਕਾਰੋਬਾਰ ਅਤੇ ਗਾਹਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮਝੌਤੇ ਹਨ। ਬੀਅਰ ਸਟੋਰ ਅਤੇ ਇਸ ਦੀ ਯੂਨੀਅਨ ਨੇ ਕਾਰਨਰ ਸਟੋਰਾਂ ‘ਤੇ ਬੀਅਰ ਅਤੇ ਵਾਈਨ ਦੀ ਵਿਕਰੀ ਦਾ ਵਿਰੋਧ ਕੀਤਾ ਹੈ ਅਤੇ ਬਿਊਅਰਸ ਦਾ ਕਹਿਣਾ ਹੈ ਕਿ ਉਹ ਆਪਣੇ ਡਿਸਟਰੀਬਿਊਸ਼ਨ ਸਿਸਟਮ ਦੇ ਨਾਲ ਕੀਮਤਾਂ ਨੂੰ ਘੱਟ ਕਰਨਗੇ। ਉਥੇ ਹੀ ਯੂਨੀਅਨ ਨੇ ਚਿਤਾਵਨੀ ਦੇ ਕੇ ਕਿਹਾ ਹੈ ਕਿ ਇਸ ਸਮਝੌਤੇ ਨੂੰ ਰੱਦ ਕਰਨ ਕਾਰਨ ਟੈਕਸ ਭਰਨ ਵਾਲਿਆਂ ਦੇ ਪੈਸੇ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਵੇਗਾ।

RELATED ARTICLES
POPULAR POSTS