ਮਾਲਟਨ/ਜਸਬੀਰ ਸਿੰਘ ਬੋਪਾਰਾਏ : ਲੰਘੇ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵੱਲੋਂ ਮੀਡੀਏ ਨਾਲ ਰਲ ਕੇ ਨਗਰ ਕੀਰਤਨ ਦੌਰਾਨ ਇਕੱਤਰ ਕੀਤੀ ਇੱਕ ਲੱਖ ਡਾਲਰ ਦੀ ਮਾਇਆ ਨੂੰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਮੀਡੀਏ ਦੀ ਹਾਜਰੀ ਵਿਚ ਤਿੰਨ ਸਮਾਜ ਸੇਵੀ ਸੰਸਥਾਵਾਂ, ਖਾਲਸਾ ਏਡ, ਯੂਨਾਈਟਿਡ ਸਿੱਖ਼ਸ ਅਤੇ ਸਿੱਖ ਅਵੇਅਰਨੈਸ ਫ਼ਾਊਂਡੇਸ਼ਨ ਨੂੰ ਭੇਂਟ ਕੀਤੀ ਗਈ। ਇਹ ਤਿੰਨੋ ਸੰਸਥਾਵਾਂ ਇਸ ਸਮੇਂ ਪੰਜਾਬ ਵਿਚ ਹੜਾਂ ਨਾਲ ਪੀੜਤ ਪਰਿਵਾਰਾਂ ਦੀ ਤਨ ਮਨ ਤੇ ਧੰਨ ਨਾਲ ਸੇਵਾ ਕਰ ਰਹੀਆਂ ਹਨ। ਇਸ ਸਮੇਂ ਮਾਲਟਨ ਗੁਰਦਵਾਰਾ ਸਾਹਿਬ ਵਲੋਂ ਦਲਜੀਤ ਸਿੰਘ ਸੇਖੋਂ (ਪ੍ਰਧਾਨ), ਜਗਤਰਨ ਸਿੰਘ ਸੇਖੋਂ, ਜਸਬੀਰ ਸਿੰਘ ਬੋਪਾਰਾਏ, ਹਰਪ੍ਰੀਤ ਸਿੰਘ ਵਿਛੋਆ, ਬਲਵੰਤ ਸਿੰਘ ਸੋਹੀ, ਮਨਜੀਤ ਸਿੰਘ ਗਰੇਵਾਲ, ਲਖਬੀਰ ਸਿੰਘ ਦਿਉਲ ਸ਼ਾਮਲ ਸਨ। ਇਸ ਤੋਂ ਇਲਾਵਾ ਮੀਟਿੰਗ ਵਿਚ ਯੂਨਾਈਟਿਡ ਸਿੱਖ਼ਸ, ਖ਼ਾਲਸਾ ਏਡ ਅਤੇ ਸਿੱਖ ਅਵੇਅਰਨੈਸ ਫ਼ਾਊਂਡੇਸ਼ਨ ਦੇ ਸੇਵਾਦਾਰ ਮੌਜੂਦ ਸਨ। ਪ੍ਰਧਾਨ ਦਲਜੀਤ ਸਿੰਘ ਸੇਖੋਂ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਤਾਂ ਦਾ ਅਤੇ ਸਹਿਯੋਗ ਦੇਣ ਵਾਲੇ ਪੰਜਾਬੀ ਮੀਡੀਏ ਦਾ ਧੰਨਵਾਦ ਕੀਤਾ। ਸ੍ਰ: ਸੇਖੋ ਨੇ ਕਿਹਾ ਕਿ ਇਹ ਸੇਵਾ ਦੀ ਰਾਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਮੀਡੀਏ ਨਾਲ ਰਲ ਕੇ ਪੰਜਾਬ ਦੇ ਹੜ ਪੀੜਤਾਂ ਲਈ ਇਕੱਠੀ ਕੀਤੀ ਗਈ ਸੀ ਨੂੰ ਸਭ ਦੀ ਸਲਾਹ ਨਾਲ ਪੰਜਾਬ ਵਿੱਚ ਕੰਮ ਕਰ ਰਹੀਆਂ ਤਿੰਨ ਮੁੱਖ ਸੰਸਥਾਵਾਂ ਨੂੰ ਸੌਪ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ।
Home / ਜੀ.ਟੀ.ਏ. ਨਿਊਜ਼ / ਮਾਲਟਨ ਗੁਰੂਘਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਇੱਕ ਲੱਖ ਡਾਲਰ ਦੀ ਭੇਟਾ ਖਾਲਸਾ ਏਡ, ਯੂਨਾਈਟਿਡ ਸਿੱਖਸ ਤੇ ਸਿੱਖ ਅਵੇਅਰਨੈਸ ਫਾਊਂਡੇਸ਼ਨ ਨੂੰ ਸੌਂਪੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …