Breaking News
Home / ਕੈਨੇਡਾ / Front / ਕਾਰਜੈਕਿੰਗ ਦੇ ਮਾਮਲੇ ਵਿੱਚ ਪੰਜਾਬੀ ਕਾਬੂ

ਕਾਰਜੈਕਿੰਗ ਦੇ ਮਾਮਲੇ ਵਿੱਚ ਪੰਜਾਬੀ ਕਾਬੂ

ਕਾਰਜੈਕਿੰਗ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਗੈਸ ਸਟੇਸ਼ਨ ਤੋਂ ਗੱਡੀ ਚੋਰੀ ਕਰਨ ਦੀ ਕੋਸਿ਼ਸ਼ ਕਰਨ ਵਾਲੇ ਪੰਜਾਬੀ ਵਿਅਕਤੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 14 ਮਈ ਨੂੰ ਪੀਲ ਰੀਜਨਲ ਪੁਲਿਸ ਨੂੰ ਸਵੇਰੇ 9:30 ਵਜੇ ਬ੍ਰੈਮਲੀ ਰੋਡ ਤੇ ਬੋਵੇਅਰਡ ਡਰਾਈਵ ਏਰੀਆ ਵਿੱਚ ਗੈਸ ਸਟੇਸ਼ਨ ਤੋਂ ਗੱਡੀ ਚੋਰੀ ਕਰਨ ਦੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਆਪਣੀ ਗੱਡੀ ਵਿੱਚ ਗੈਸ ਭਰਨ ਦੀ ਕੋਸਿ਼ਸ਼ ਕਰ ਰਿਹਾ ਸੀ ਤਾਂ ਇੱਕ ਸ਼ੱਕੀ ਵਿਅਕਤੀ ਨੇ ਗੱਡੀ ਚੋਰੀ ਕਰਨ ਦੀ ਕੋਸਿ਼ਸ਼ ਕੀਤੀ ਪਰ ਕਾਰ ਵਿੱਚ ਚਾਬੀਆਂ ਨਾ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕਿਆ। ਇਸ ਲਈ ਇਸ ਚੋਰੀ ਨੂੰ ਅੰਜਾਮ ਦਿੱਤੇ ਬਿਨਾਂ ਹੀ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ

ਪੁਲਿਸ ਨੇ ਦੱਸਿਆ ਕਿ 20 ਮਿੰਟ ਬਾਅਦ ਉਸੇ ਸ਼ੱਕੀ ਵਿਅਕਤੀ ਨੇ ਗੈਸ ਸਟੇਸ਼ਨ ਉੱਤੇ ਦੂਜੇ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਇਆ। ਸ਼ੱਕੀ ਨੇ ਗੱਡੀ ਦੇ ਪਿਛਲੇ ਹਿੱਸੇ ਵਿੱਚ ਕਿਸੇ ਗੜਬੜੀ ਦਾ ਹਵਾਲਾ ਦੇ ਕੇ ਡਰਾਈਵਰ ਨੂੰ ਬਾਹਰ ਆਉਣ ਲਈ ਆਖਿਆ, ਜਦੋਂ ਡਰਾਈਵਰ ਬਾਹਰ ਆਇਆ ਤਾਂ ਸ਼ੱਕੀ ਵਿਅਕਤੀ ਗੱਡੀ ਵਿੱਚ ਦਾਖਲ ਹੋ ਗਿਆ ਤੇ ਉਸ ਨੇ ਗੱਡੀ ਭਜਾਉਣ ਦੀ ਕੋਸਿ਼ਸ਼ ਕੀਤੀ।

ਡਰਾਈਵਰ ਵੱਲੋਂ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਗਈ ਪਰ ਸ਼ੱਕੀ ਉਸ ਨੂੰ ਧੱਕਾ ਦੇ ਕੇ ਗੱਡੀ ਲੈ ਕੇ ਉੱਥੋਂ ਚਲਾ ਗਿਆ। ਪੀਲ ਪੁਲਿਸ ਨੇ ਇਸ ਸਬੰਧ ਵਿੱਚ 30 ਸਾਲਾਂ ਦੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਕੋਈ ਪੱਕਾ ਟਿਕਾਣਾ ਨਹੀਂ ਦੱਸਿਆ ਗਿਆ। 5000 ਡਾਲਰ ਤੋਂ ਵੱਧ ਦੇ ਡਾਕੇ ਦੇ ਨਾਲ ਨਾਲ ਗਲਤ ਇਰਾਦੇ ਨਾਲ ਭੇਸ ਵਟਾਉਣ ਸਮੇਤ ਕਈ ਚਾਰਜਿਜ਼ ਉਸ ਉੱਤੇ ਲਾਏ ਗਏ ਹਨ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …